22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸਨ ਅਰੋੜੀਆਂ ‘ਚ ਸੇਵਾ ਕਰਨ ਲਈ ਸੇਵਕਾਂ ਦੀ ਬੱਸ ਨੂੰ ਬਾਬਾ ਬਰਫ਼ਾਨੀ ਸੇਵਾ ਮੰਡਲ ਦੇ ਪ੍ਰਧਾਨ ਨੇ ਝੰਡੀ ਦੇ ਕੇ ਕੀਤਾ ਰਵਾਨਾ

ਅਜੀਤ ਡੈਸਕ 06-07-2026
ਮੋਗਾ, 5 ਜੁਲਾਈ (ਅਸ਼ੋਕ ਬਾਂਸਲ)-ਬਾਬਾ ਬਰਫ਼ਾਨੀ ਸੇਵਾ ਮੰਡਲ ਰਜਿ: ਮੋਗਾ ਵਲੋਂ ਸ਼੍ਰੀ ਅਮਰਨਾਥ ਅਤੇ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਲਗਾਏ ਜਾ ਰਹੇ ਲੰਗਰ ਦੀ ਰਸਮੀ ਸ਼ੁਰੂਆਤ ਕਰਨ ਲਈ ਅੱਜ ਬਰਫ਼ਾਨੀ ਭਵਨ ਮੋਗਾ ਤੋਂ ਇਕ ਬੱਸ ਰਵਾਨਾ ਕੀਤੀ ਗਈ। ਮੰਡਲ ਦੇ ਮੈਂਬਰ ਬੰਮ-ਬੰਮ ਭੋਲੇ ਅਤੇ ਜੈ ਬਾਬਾ ਬਰਫ਼ਾਨੀ ਦੇ ਨਾਅਰੇ ਲਗਾ ਕੇ ਲੰਗਰ ਵਿਚ ਸੇਵਾ ਕਰਨ ਜਾਣ ਲਈ ਬਹੁਤ ਉਤਸ਼ਾਹਿਤ ਸਨ। ਇਸ ਮੌਕੇ ਪ੍ਰਧਾਨ ਚੰਦਰਸ਼ੇਖਰ ਸੂਦ ਨੇ ਬੱਸ ਵਿਚ ਜਾ ਰਹੇ ਮੈਂਬਰਾਂ ਨੂੰ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਦੇ ਮੰਤਰੀ ਅਤੇ ਉੱਚ ਅਧਿਕਾਰੀ ਲੰਗਰ ਸਥਾਨ ‘ਤੇ ਪ੍ਰੋਗਰਾਮ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸਚਿਨ ਜਿੰਦਲ, ਸੁਰੇਸ਼ ਰਾਵਲ, ਅਨਿਲ ਗੁਪਤਾ, ਅਜੈ ਸਾਹਨੀ, ਵਰਿੰਦਰ ਕਾਲੜਾ, ਪ੍ਰਦੀਪ ਹੰਸ, ਵਿੱਕੀ, ਰਮਨ ਸੂਦ, ਮਹੇਸ਼ ਚੋਪੜਾ, ਸੰਜੇ ਨੋਰੀਆ, ਸਾਜਨ, ਵਿਪਿਨ ਸਿੰਗਲ, ਪਰਮਿੰਦਰ, ਰਾਕੇਸ਼, ਸੋਹਨ ਲਾਲ, ਅਜੈ ਹਾਂਡਾ ਆਦਿ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਪਿਛਲੀ ਖ਼ਬਰ ਵਿਮੁਕਤ ਜਾਤੀਆਂ ਦੀਆਂ ਮੰਗਾਂ ਸੰਬੰਧੀ ਵਫ਼ਦ ਨੇ ਵਿਧਾਇਕ ਅੰਮ੍ਰਿਤਪਾਲ ਸਿੰਘ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਸੀ.ਐਚ.ਸੀ. ਬੱਧਨੀ ਕਲਾਂ ’ ਮਨਾਇਆ ਕੌਮੀ ਡਾਕਟਰ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।