25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਕਾਂਗਰਸ ਵਲੋਂ ਬਲਦੇਵ ਸਿੰਘ ਚੰਦ ਪੁਰਾਣਾ ਦਿਹਾਤੀ ਵਿਕਾਸ ਸੈੱਲ ਦੇ ਚੇਅਰਮੈਨ ਨਿਯੁਕਤ

ਅਜੀਤ ਡੈਸਕ 09-07-2026
ਨੱਥੂਵਾਲਾ ਗਰਬੀ, 8 ਜੁਲਾਈ (ਨਵਦੀਪ ਸਿੰਘ)-ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਹੇਠ ਚੱਲ ਰਹੇ ਸੰਗਠਨ ਸਿਰਜਣ ਅਭਿਆਨ ਤਹਿਤ ਬਲਦੇਵ ਸਿੰਘ ਚੰਦ ਪੁਰਾਣਾ ਨੂੰ ਬਲਾਕ ਬਾਘਾ ਪੁਰਾਣਾ ਦੇ ਦਿਹਾਤੀ ਵਿਕਾਸ ਸੈਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਨਿਯੁਕਤੀ ਪੱਤਰ ਪ੍ਰਾਪਤ ਕਰਨ ਉਪਰੰਤ ਬਲਦੇਵ ਸਿੰਘ ਚੰਦ ਪੁਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਹਾਈ ਕਮਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਮੂਹ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਸੀਨੀ. ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇਕੇ, ਸੀਨੀ. ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਗੁਰਜੰਟ ਸਿੰਘ, ਐਡਵੋਕੇਟ ਗੁਰਨੂਰ ਸਿੰਘ, ਕਾਂਗਰਸ ਸੈਕਟਰੀ ਸੁਖਪ੍ਰੀਤ ਸਿੰਘ ਸੁੱਖਾ ਲੰਗੇਆਣਾ, ਸਾਬਕਾ ਐਮ.ਸੀ ਸ਼ਸ਼ੀ, ਦੀਪਾ ਅਰੋੜਾ, ਕਾਕਾ ਸਿੰਘ ਆਲਮਵਾਲਾ, ਗਗਨ ਸਰਪੰਚ ਨਿਗਾਹਾ, ਸੀਪਾ ਰਾਜੇਆਣਾ, ਸਨੀ ਗਿੱਲ ਚੜਿੱਕ (ਇੰਚਾਰਜ ਸੋਸ਼ਲ ਮੀਡੀਆ), ਵਿਸ਼ਾਲਦੀਪ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਗੋਪਾਲ ਗਊਸ਼ਾਲਾ ’ਚ ਸ੍ਰੀ ਮਦ ਭਾਗਵਤ ਕਥਾ ਅਤੇ ਮੇਲਾ ਵਿਆਸ ਪੂਜਾ ਦਾ ਸੱਦਾ ਪੱਤਰ ਜਾਰੀ ਅਗਲੀ ਖ਼ਬਰ ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਦੀ ਬੈਠਕ ਅਤੇ ਕਵੀ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।