25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਗੋਪਾਲ ਗਊਸ਼ਾਲਾ ’ਚ ਸ੍ਰੀ ਮਦ ਭਾਗਵਤ ਕਥਾ ਅਤੇ ਮੇਲਾ ਵਿਆਸ ਪੂਜਾ ਦਾ ਸੱਦਾ ਪੱਤਰ ਜਾਰੀ

ਅਜੀਤ ਡੈਸਕ 09-07-2026
ਮੋਗਾ, 8 ਜੁਲਾਈ (ਅਸ਼ੋਕ ਬਾਂਸਲ)-1008 ਮਹਾਂਮੰਡਲੇਸ਼ਵਰ ਸਵਾਮੀ ਕਮਲ ਪੁਰੀ ਮਹਾਰਾਜ ਵਲੋਂ ਗਾਂਧੀ ਰੋਡ ਸਥਿਤ ਗੋਪਾਲ ਗਊਸ਼ਾਲਾ ਵਿਚ 23 ਜੁਲਾਈ ਤੋਂ 29 ਜੁਲਾਈ ਤੱਕ ਸਵਾਮੀ ਸ਼ੰਕਰਾ ਪੁਰੀ ਆਸ਼ਰਮ, ਜ਼ੀਰਾ ਵਿਖੇ ਹੋਣ ਵਾਲੀ ਸ੍ਰੀ ਮਦ ਭਾਗਵਤ ਕਥਾ ਅਤੇ ਮੇਲਾ ਵਿਆਸ ਪੂਜਾ ਦਾ ਸੱਦਾ ਪੱਤਰ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 22 ਜੁਲਾਈ ਤੋਂ 28 ਜੁਲਾਈ ਤੱਕ ਹਰ ਰੋਜ਼ ਸ਼ਾਮ 3 ਵਜੇ ਤੋਂ 7 ਵਜੇ ਤੱਕ ਸ੍ਰੀ ਮਦ ਭਾਗਵਤ ਕਥਾ ਕੀਤੀ ਜਾਵੇਗੀ। 29 ਜੁਲਾਈ ਨੂੰ ਸਵੇਰੇ 7 ਵਜੇ ਹਵਨ ਯੱਗ ਹੋਵੇਗਾ, ਇਸ ਤੋਂ ਬਾਅਦ ਸਾਰਾ ਦਿਨ ਗੁਰੂ ਪੂਜਾ ਦਾ ਸਮਾਗਮ ਚੱਲੇਗਾ। ਸਵਾਮੀ ਕਮਲ ਪੁਰੀ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਧਾਰਮਿਕ ਸਮਾਗਮ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਰਵਿੰਦਰ ਗੋਇਲ ਸੀ.ਏ., ਸਵਾਮੀ ਲਾਲ ਪੁਰੀ, ਐਸ.ਕੇ. ਬਾਂਸਲ, ਕੁਲਦੀਪ ਵਧਵਾ, ਸੁਰੇਸ਼ ਕੁਮਾਰ ਬਾਂਸਲ, ਮਨੀਸ਼ ਸਿੰਗਲਾ, ਓਮ ਪ੍ਰਕਾਸ਼, ਮਨਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਮਿਸਲ ਸਤਲੁਜ ਪੰਜਾਬ ਦੇ ਹਰ ਘਰ ਤੱਕ ਪਹੁੰਚਾਏਗੀ ਫ਼ਿਲਮ ‘ਸਤਲੁਜ’ ਅਗਲੀ ਖ਼ਬਰ ਕਾਂਗਰਸ ਵਲੋਂ ਬਲਦੇਵ ਸਿੰਘ ਚੰਦ ਪੁਰਾਣਾ ਦਿਹਾਤੀ ਵਿਕਾਸ ਸੈੱਲ ਦੇ ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।