03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਮੋਗਾ ਅੰਡਰ-19 ਟੀਮ ਨੇ ਫ਼ਿਰੋਜ਼ਪੁਰ ਨੂੰ 10 ਵਿਕਟਾਂ ਨਾਲ ਹਰਾ ਕੇ ਗਰੁੱਪ ’ਚ ਕੀਤਾ ਸਿਖਰਲਾ ਸਥਾਨ ਹਾਸਿਲ

ਅਜੀਤ ਡੈਸਕ 15-07-2026
ਮੋਗਾ, 14 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਅੰਡਰ-19 ਇਕ ਰੋਜਾ ਟੂਰਨਾਮੈਂਟ ਵਿਚ ਡੀ.ਸੀ.ਏ. ਮੋਗਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫ਼ਿਰੋਜ਼ਪੁਰ ਨੂੰ 10 ਵਿਕਟਾਂ ਨਾਲ ਹਰਾਇਆ ਅਤੇ ਗਰੁੱਪ ਵਿਚ 16 ਅੰਕਾਂ ਨਾਲ ਸਿਖਰਲਾ ਸਥਾਨ ਹਾਸਲ ਕੀਤਾ। ਦੇਸ਼ ਭਗਤ ਕਾਲਜ ਗਰਾਊਂਡ, ਮੋਗਾ ਵਿਖੇ ਖੇਡੇ ਗਏ ਮੁਕਾਬਲੇ ਵਿਚ ਫ਼ਿਰੋਜ਼ਪੁਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 30.2 ਓਵਰਾਂ ਵਿਚ 101 ਦੌੜਾਂ ਬਣਾਈਆਂ। ਮੋਗਾ ਲਈ ਸ਼ਾਨਵੀਰ ਸਿੰਘ ਕਲਸੀ ਅਤੇ ਹਰੀਸ਼ ਕੁਮਾਰ ਨੇ 4-4 ਵਿਕਟਾਂ ਹਾਸਲ ਕਰਕੇ ਵਿਰੋਧੀ ਟੀਮ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ। 102 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੋਗਾ ਦੇ ਓਪਨਰ ਸਾਗਰੇਸ਼ਵਰ ਖੱਤਰੀ ਨੇ 51 ਅਤੇ ਗੁਰਬਲਜੀਤ ਸਿੰਘ ਨੇ ਤਾਬੜਤੋੜ 52 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ ਅਟੁੱਟ ਸਾਂਝ ਪਾ ਕੇ ਟੀਮ ਨੂੰ ਸਿਰਫ਼ 14.2 ਓਵਰਾਂ ਵਿਚ ਜਿੱਤ ਦਿਵਾਈ। ਮੋਗਾ ਨੇ ਇਸ ਟੂਰਨਾਮੈਂਟ ਵਿਚ ਬਠਿੰਡਾ, ਮੁਕਤਸਰ, ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ‘ਤੇ ਪ੍ਰਭਾਵਸ਼ਾਲੀ ਜਿੱਤਾਂ ਦਰਜ ਕਰਦਿਆਂ 16 ਅੰਕਾਂ ਨਾਲ ਗਰੁੱਪ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਹ ਜਿੱਤ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਲਈ ਮਾਣ ਵਾਲਾ ਪਲ ਹੈ ਅਤੇ ਟੀਮ ਦੇ ਖਿਡਾਰੀਆਂ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ।
ਪਿਛਲੀ ਖ਼ਬਰ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਕੇ ਝੁਲਸੇ ਵਿਅਕਤੀ ਦੀ ਹਾਲਤ ਗੰਭੀਰ ਅਗਲੀ ਖ਼ਬਰ ਨਾਟਕ-ਅਕਾਲ-ਏ ਖ਼ਾਲਸਾ ਮੋਹੀ ਅਮਰਜੀਤ ਸਿੰਘ ਦੀ ਸ਼ਲਾਘਾਯੋਗ ਰਚਨਾ-ਬਲਦੇਵ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।