03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪੰਜਾਬ ਨੈਸ਼ਨਲ ਬੈਂਕ ਪ੍ਰਤਾਪ ਰੋਡ ਮੋਗਾ ਬਰਾਂਚ ਨੇ 100ਵਾਂ ਸਥਾਪਨਾ ਦਿਵਸ ਮਨਾਇਆ

ਅਜੀਤ ਡੈਸਕ 15-07-2026
ਮੋਗਾ, 14 ਜੁਲਾਈ (ਅਸ਼ੋਕ ਬਾਂਸਲ)-ਪੰਜਾਬ ਨੈਸ਼ਨਲ ਬੈਂਕ ਪ੍ਰਤਾਪ ਰੋਡ ਮੋਗਾ ਬਰਾਂਚ ਵਲੋਂ ਬੈਂਕ ਦਾ 100ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਰਾਂਚ ਵਿਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਾਰਵਾਈਆ ਗਿਆ| ਜਿਸ ਵਿਚ ਬੈਂਕ ਦੇ ਅਧਿਕਾਰੀ, ਕਰਮਚਾਰੀ ਅਤੇ ਗਾਹਕਾਂ ਨੇ ਭਾਗ ਲਿਆ। ਸਮਾਗਮ ਦੌਰਾਨ ਬਰਾਂਚ ਦੇ ਚੀਫ ਮੈਨੇਜਰ ਗੁਰਚਰਨ ਸਿੰਘ ਨੇ ਆਪਣੇ ਸਹਿਯੋਗੀਆਂ ਹੁਕਮ ਚੰਦ, ਮੀਨਾ, ਭੁਪਿੰਦਰ ਸਿੰਘ, ਕਰਨ ਵੋਹਰਾ, ਜਗਤਾਰ ਸਿੰਘ, ਪੁਨੀਤ ਗਰਗ, ਪੁਨੀਤ ਵਧਵਾ, ਰਾਜੇਸ਼ ਕੁਮਾਰ, ਅੰਕਿਤ ਕੁਮਾਰ ਅਤੇ ਨਵਦੀਪ ਕੁਮਾਰ ਨਾਲ ਮਿਲ ਕੇ ਸਥਾਪਨਾ ਦਿਵਸ ਕੇਕ ਕੱਟ ਕੇ ਮਨਾਇਆ। ਇਸ ਮੌਕੇ ਬੈਂਕ ਦੇ ਗਾਹਕ ਸੁਰੇਸ਼ ਰਾਵਲ, ਰਾਜੇਸ਼ ਗੋਇਲ (ਗੋਇਲ ਪਲਾਸਟਿਕ ਹਾਊਸ), ਸੰਜੀਵ ਸੂਦ, ਸੰਦੀਪ ਸਿੰਘ, ਮੋਹਿਤ ਸਮੇਤ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ। ਇਸ ਮੌਕੇ ਚੀਫ ਗੁਰਚਰਨ ਸਿੰਘ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਪਿਛਲੀ ਇਕ ਸਦੀ ਤੋਂ ਦੇਸ਼ ਦੀ ਆਰਥਿਕ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕ ਆਪਣੇ ਗਾਹਕਾਂ ਨੂੰ ਆਧੁਨਿਕ ਬੈਂਕਿੰਗ ਸੇਵਾਵਾਂ, ਡਿਜੀਟਲ ਸੁਵਿਧਾਵਾਂ, ਕਰਜ਼ਾ ਸੇਵਾਵਾਂ, ਬੱਚਤ ਯੋਜਨਾਵਾਂ ਅਤੇ ਹੋਰ ਵਿੱਤੀ ਸਹੂਲਤਾਂ ਬਿਹਤਰੀਨ ਢੰਗ ਨਾਲ ਮੁਹੱਈਆ ਕਰਵਾ ਰਿਹਾ ਹੈ।
ਪਿਛਲੀ ਖ਼ਬਰ ਕਾਂਗਰਸ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ-ਸ਼ਸ਼ੀ ਗਰਗ ਅਗਲੀ ਖ਼ਬਰ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਕੇ ਝੁਲਸੇ ਵਿਅਕਤੀ ਦੀ ਹਾਲਤ ਗੰਭੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।