ਠੱਠੀ ਭਾਈ, 14 ਜੁਲਾਈ (ਜਗਰੂਪ ਸਿੰਘ ਮਠਾੜੂ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਆਮ ਬਦਲੀਆਂ ਤਹਿਤ ਐਸ.ਐਸ. ਮਾਸਟਰ ਸੁਖਪ੍ਰੀਤ ਸਿੰਘ ਸੇਢਾ ਸਿੰਘ ਵਾਲਾ ਜੋ ਇਸ ਤੋਂ ਪਹਿਲਾਂ ਸਰਕਾਰੀ ਹਾਈ ਸਕੂਲ ਅਮੀਵਾਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਦੀ ਬਦਲੀ ਬਾਈ ਅਜਮੇਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠੀ ਭਾਈ ਵਿਖੇ ਹੋਈ ਹੈ। ਅਹੁਦਾ ਸੰਭਾਲਣ ਮੌਕੇ ਸਕੂਲ ਇੰਚਾਰਜ ਜਸਮੀਤ ਸਿੰਘ ਅਤੇ ਸਮੂਹ ਸਟਾਫ ਮੈਂਬਰਾਂ ਵਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਸਕੂਲ ਵਿਚ ਹਾਜ਼ਰ ਕਰਵਾਇਆ ਗਿਆ। ਇਸ ਮੌਕੇ ਸਰਕਾਰੀ ਹਾਈ ਸਕੂਲ ਅਮੀਵਾਲਾ ਦੇ ਹੈੱਡ ਮਾਸਟਰ ਸੰਤੋਖ ਸਿੰਘ ਅਤੇ ਮਾਸਟਰ ਸ਼ਰਨਜੀਤ ਸਿੰਘ ਸੌਂਦ ਵੀ ਵਿਸ਼ੇਸ਼ ਤੌਰ ’ਤੇ ਪੁੱਜੇ| ਇਸ ਮੌਕੇ ਸਮੂਹ ਸਟਾਫ ਮੈਂਬਰਾਂ ਨੇ ਵੀ ਨਵੇਂ ਅਧਿਆਪਕ ਨੂੰ ਵਧਾਈ ਦਿੰਦਿਆਂ ਚੰਗੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।