11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਬਾਬਾ ਰੰਗਲੀ ਸ਼ਾਹ ਦੀ ਦਰਗਾਹ ’ਤੇ ਸਾਲਾਨਾ ਸਭਿਆਚਾਰ ਮੇਲਾ ਕਰਵਾਇਆ

ਅਜੀਤ ਡੈਸਕ 17-07-2026

ਕਿਸ਼ਨਪੁਰਾ ਕਲਾਂ, 16 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਬਾਬਾ ਰੰਗਲੀ ਸ਼ਾਹ ਦੀ ਦਰਗਾਹ ‘ਤੇ ਸਾਲਾਨਾ ਸਭਿਆਚਾਰਕ ਮੇਲਾ ਤੇ ਭੰਡਾਰਾ ਕਿਸ਼ਨਪੁਰਾ ਕਲਾਂ ਵਿਖੇ ਕਰਵਾਇਆ। ਪੀਰਾਂ ਦੀ ਦਰਗਾਹ ‘ਤੇ ਚਾਦਰ ਚੜ੍ਹਾਉਣ ਦੀ ਰਸਮ ਸੇਵਾਦਾਰ ਬਾਬਾ ਨਿੱਕਾ ਅਤੇ ਬਾਬਾ ਰੰਗਲੀ ਸ਼ਾਹ ਕਲੱਬ ਦੇ ਅਹੁਦੇਦਾਰਾਂ ਵਲੋਂ ਅਦਾ ਕੀਤੀ ਗਈ ਅਤੇ ਸਭਿਆਚਾਰ ਮੇਲੇ ਦੀ ਸ਼ੁਰੂਆਤ ਦੇਵ ਸਫਰੀ ਆਦਿ ਵਲੋਂ ਧਾਰਮਿਕ ਗੀਤ ਗਾ ਕੇ ਕੀਤੀ ਉਪਰੰਤ ਨਾਮਵਰ ਪੰਜਾਬੀ ਗਾਇਕ ਬੁਲੰਦ ਆਵਾਜ਼ ਦੇ ਮਾਲਕ ਕੈਵੀ ਮਾਨ, ਗਾਇਕ ਰਾਣਾ ਗਿੱਲ, ਖਾਨ ਕਿਲੀ ਸੂਫ਼ੀ ਐਂਕਰ, ਗਗਨ ਹਠੂਰ ਅਤੇ ਧੀਮਾਨ ਸਿਸਟਰ ਸੂਫ਼ੀ ਗਾਇਕ ਨੇ ਆਪਣੇ ਚਰਚਿਤ ਗੀਤਾ ਨਾਲ ਦਰਸ਼ਕਾਂ ਨੂੰ ਸਾਰ ਰੋਕ ਕੇ ਸੁਣਨ ਲਈ ਮਜਬੂਰ ਕਰ ਦਿੱਤਾ। ਬਾਬਾ ਰੰਗਲੀ ਸ਼ਾਹ ਕਲੱਬ ਦੇ ਅਹੁਦੇਦਾਰਾਂ ਆਦਿ ਵਲੋਂ ਆਏ ਹੋਏ ਨਾਮਵਰ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੇਲੇ ‘ਚ ਜਸਵੰਤ ਸਿੰਘ ਨਿੱਕਾ ਜੇ.ਸੀ.ਬੀ. ਵਾਲਾ, ਧਰਮਪਾਲ ਸਿੰਘ ਲੈਬ ਵਾਲਾ, ਮੱਘਰ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ ਲਾਡੀ, ਗੋਰਾ ਸਿੰਘ, ਵਿੱਕੀ ਸਿੰਘ, ਸੁਖਮੰਦਰ ਸਿੰਘ ਫ਼ੌਜੀ, ਮੰਗਾ ਮਿਸਤਰੀ, ਕੋਮਲ ਸਿੰਘ, ਕਾਕਾ ਮਿਸਤਰੀ, ਕਰਨ ਸਿੰਘ, ਰਾਜ ਸਿੰਘ, ਹਨੀ ਸਿੰਘ, ਪ੍ਰਗਟ ਸਿੰਘ, ਹੈਰੀ ਮਲੇਸ਼ੀਆ ਸੋਨੀ ਮਲੇਸ਼ੀਆ ਸੁਖਚੈਨ ਬਹਿਰੀਨ, ਗੁਰਦੀਪ ਕਤਰ, ਡਾ. ਗੁਰਪ੍ਰੀਤ ਸਿੰਘ ਢਿੱਲੋਂ ਤੇ ਐਨ.ਆਰ.ਆਈ. ਵੀਰਾਂ ਤੇ ਪਿੰਡ ਵਾਸੀਆਂ ਦਾ ਪੂਰਨ ਸਹਿਯੋਗ ਰਿਹਾ। ਇਸ ਤਰ੍ਹਾਂ ਪਿੰਡ ਕਿਸ਼ਨਪੁਰਾ ਕਲਾਂ ਦਾ ਸਭਿਆਚਾਰ ਮੇਲਾ ਆਪਣੀਆਂ ਅਮਿਟ ਪੈੜਾਂ ਛੱਡਦਾ ਹੋਇਆ ਸਫਲਤਾ ਪੂਰਵਕ ਸਮਾਪਤ ਹੋਇਆ।
ਪਿਛਲੀ ਖ਼ਬਰ ਸ਼੍ਰੀ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਅਗਲੀ ਖ਼ਬਰ ਐਸ. ਐਫ. ਸੀ. ਗਰੁੱਪ ਦੇ ਸੀ.ਐਮ.ਡੀ. ਵਲੋਂ ਆਪਣੀ ਨਵੀਂ ਪੁਸਤਕ ਦੀ ਪਹਿਲੀ ਪ੍ਰਤੀ ਐਨ. ਸੀ.ਡਬਲ ਯੂ. ਦੀ ਚੇਅਰਪਰਸਨ ਅਤੇ ਏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।