11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਦਸਮੇਸ਼ ਨਗਰ ਮੋਗਾ ਨੂੰ ਐਲ. ਈ. ਡੀ. ਕੀਤੀ ਭੇਟ

ਅਜੀਤ ਡੈਸਕ 17-07-2026
ਮੋਗਾ, 16 ਜੁਲਾਈ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਦਸਮੇਸ਼ ਨਗਰ ਮੋਗਾ ਵਿਖੇ ਬੱਚਿਆ ਦੀ ਪੜ੍ਹਾਈ ਵਿਚ ਸਹਾਇਤਾ ਦੇਣ ਲਈ ਇਕ ਐਲ.ਈ.ਡੀ. ਲਗਾਈ। ਇਸ ਮੌਕੇ ਤੇ ਖੇਤਰੀ ਸੰਗਠਨ ਸਕੱਤਰ ਸੁਨੀਲ ਜੈਨ ਨੇ ਦੱਸਿਆ ਕਿ ਪ੍ਰੀਸ਼ਦ ਵਲੋਂ ਸਮਾਜ ਭਲਾਈ ਦੇ ਕਾਰਜ ਨਿਰੰਤਰ ਜਾਰੀ ਰਹਿੰਦੇ ਹਨ ਅਤੇ ਵੱਖ-ਵੱਖ ਸਕੂਲਾਂ ਵਿਚ ਪ੍ਰੋਗਰਾਮ ਕੀਤੇ ਜਾਦੇ ਹਨ। ਪ੍ਰਧਾਨ ਸੁਧੀਰ ਕੋਹਲੀ ਨੇ ਕਿਹਾ ਕਿ ਇਸ ਆਧੁਨਿਕ ਸਮੇਂ ਵਿਚ ਪ੍ਰਾਇਮਰੀ ਜਮਾਤਾਂ ਤੋਂ ਸ਼ੁਰੂ ਕਰਕੇ ਬੱਚਿਆਂ ਨੂੰ ਸਮਾਰਟ ਅਤੇ ਵਿਗਿਆਨਕ ਢੰਗ ਨਾਲ ਪੜ੍ਹਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਸਿੱਖਿਆ, ਕਦਰਾਂ-ਕੀਮਤਾਂ ਅਤੇ ਸਮਾਜਿਕ ਜ਼ਿੰਮੇਵਾਰੀ ਵਿਚ ਮਜ਼ਬੂਤ ਨੀਂਹ ਦਿੱਤੀ ਜਾਵੇ, ਤਾਂ ਉਨ੍ਹਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਿਚ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਕੋਆਰਡੀਨੇਟਰ ਮਹਿੰਦਰ ਜਿੰਦਲ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਪ੍ਰੀਸ਼ਦ ਆਪਣੇ ਪੰਜ ਸਿਧਾਂਤਾਂ, ਸੰਪਰਕ, ਸਹਿਯੋਗ, ਕਦਰਾਂ-ਕੀਮਤਾਂ, ਸੇਵਾ ਅਤੇ ਸਮਰਪਣ ਦੀ ਦ੍ਰਿੜਤਾ ਨਾਲ ਪਾਲਣਾ ਕਰਦੇ ਹੋਏ, ਸਮਾਜ ਦੇ ਵੱਖ-ਵੱਖ ਵਰਗਾਂ ਲਈ ਭਲਾਈ ਗਤੀਵਿਧੀਆਂ ਕਰ ਰਹੀ ਹੈ। ਸਕੂਲ ਪ੍ਰਿੰਸੀਪਲ ਕੁਲਵਿੰਦਰ ਕੌਰ ਨੇ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਗੁਰਜੀਤ ਸਿੰਘ, ਸਕੱਤਰ ਸਤੀਸ਼ ਬਾਂਸਲ, ਮਹੇਸ਼ ਗੁਪਤਾ, ਸੂਬਾ ਸੰਗਠਨ ਸਕੱਤਰ ਸੁਮਨ ਕਾਂਤ ਵਿਜ, ਨਿਸ਼ੀ ਰਾਕੇਸ਼ ਵਿਜ, ਸਕੂਲ ਅਧਿਆਪਕਾ ਕਿਰਨ ਬਾਲਾ, ਕਵਿਤਾ ਕੁਮਾਰੀ, ਪਰਵਿੰਦਰ ਕੌਰ, ਰਵਿੰਦਰ ਕੌਰ, ਅੰਜਲੀ, ਕੁਸਮ ਰਾਣੀ, ਮੀਨਾ ਰਾਣੀ, ਮੋਲੀਸ਼ਾ, ਗੁਰਵਿੰਦਰ ਕੌਰ, ਗੀਤੂ ਰਾਣੀ ਹਾਜ਼ਰ ਸਨ।
ਪਿਛਲੀ ਖ਼ਬਰ ਮੋਗਾ ਨੇ 20 ਅੰਕਾਂ ਨਾਲ ਗਰੁੱਪ ਵਿਚ ਕੀਤਾ ਟਾਪ, ਕੁਆਰਟਰ ਫਾਈਨਲ ਵਿਚ ਬਣਾਈ ਜਗ੍ਹਾ ਅਗਲੀ ਖ਼ਬਰ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਦੇਸ਼ ਬਚਾਓ ਮੋਰਚੇ ਦੇ ਸੱਦੇ ’ਤੇ ਕੀਤਾ ਮੋਟਰਸਾਈਕਲ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।