06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਿਜਲੀ ਘਰ ਮੂਹਰੇ ਮੁਲਾਜ਼ਮਾਂ ਵਲੋਂ ਰੋਸ ਰੈਲੀ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ

ਅਜੀਤ ਡੈਸਕ 22-07-2026

ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ‘ਤੇ ਅੱਜ ਮੋਗਾ ‘ਚ ਸਮੂਹਿਕ ਛੁੱਟੀ ਦੇ ਪਹਿਲੇ ਦਿਨ ਜੁਆਇੰਟ ਐਕਸ਼ਨ ਕਮੇਟੀ ਮੋਗਾ ਦੇ ਕਨਵੀਨਰ ਮਨਜੋਤ ਸਿੰਘ ਬਰਾੜ ਦੀ ਅਗਵਾਈ ਵਿਚ ਰੋਸ ਰੈਲੀ ਕੀਤੀ ਗਈ। ਜਿਹੜੇ ਸਾਥੀ ਸਮੂਹਿਕ ਛੁੱਟੀ ਵਿਚ ਸ਼ਾਮਲ ਨਹੀਂ ਹੋਏ ਸਨ ਉਨ੍ਹਾਂ ਵਿਚੋਂ ਕੁਝ ਹੋਰ ਸਾਥੀ ਵੀ ਇਸ ਸਮੂਹਿਕ ਛੁੱਟੀ ਵਿਚ ਸ਼ਾਮਲ ਕਰਵਾਏ ਗਏ ਅਤੇ ਜਿਹੜੇ ਰਹਿੰਦੇ ਸਾਥੀ ਜਿਹੜੇ ਹਜੇ ਤੱਕ ਸੰਘਰਸ਼ ਵਿਚ ਨਹੀਂ ਆਏ ਉਨ੍ਹਾਂ ਨੂੰ ਵੀ ਅਪੀਲ ਕੀਤੀ ਕੀ ਉਹ ਸੰਘਰਸ਼ ਵਿਚ ਸ਼ਾਮਲ ਹੋਣ। ਬੁਲਾਰਿਆਂ ਵਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੰਘਰਸ਼ ਵਿਚ ਸਾਡਾ ਸਾਥ ਦੇਣ ਸਾਡਾ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਕੋਈ ਹੱਕ ਨਹੀਂ ਪਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਮੀਟਿੰਗਾਂ ਕਰਨ ਦੇ ਬਾਵਜੂਦ ਮੰਗਾਂ ਨੂੰ ਮੰਨਣ ਦੇ ਬਾਵਜੂਦ ਜੋ ਸਾਡੀ ਹੱਕੀ ਮੰਗਾਂ ਨੇ ਉਨ੍ਹਾਂ ਨੂੰ ਲਾਗੂ ਨਹੀਂ ਕਰ ਰਹੇ ਉਨ੍ਹਾਂ ਕਿਹਾ ਅਜੇ ਤਾਂ ਸਮੂਹਿਕ ਛੁੱਟੀ ਦੋ ਦਿਨ ਦੀ ਹੈ, ਪਰ ਜੇ ਸਾਡੀਆਂ ਮੰਗਾਂ ਨਾ ਲਾਗੂ ਕੀਤੀਆਂ ਗਈਆਂ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਰੋਸ ਰੈਲੀ ਵਿਚ ਪ੍ਰਧਾਨ ਅਮਨਪ੍ਰੀਤ ਸਿੰਘ ਆਹਲੂਵਾਲੀਆਂ ਟੀ.ਐਸ.ਯੂ., ਪ੍ਰਦੀਪ ਕੁਮਾਰ ਨੌਰਥ, ਬੂਟਾ ਸਿੰਘ ਫੈਡਰੇਸ਼ਨ, ਗੋਪਾਲ ਸਿੰਘ ਨਾਰਥ, ਜਸਵਿੰਦਰ ਸਿੰਘ ਟੀ.ਐਸ.ਯੂ., ਸਰਕਲ ਆਗੂ ਪਲਵਿੰਦਰ ਸਿੰਘ ਸਿੱਧੂ, ਏਟਕ ਆਗੂ ਜਗਤਾਰ ਸਿੰਘ, ਪਾਲ ਸਿੰਘ ਪੈਨਸ਼ਨਰ ਆਗੂ ਅਤੇ ਜ਼ੋਨ ਸਕੱਤਰ ਬਠਿੰਡਾ ਬਲਵਿੰਦਰ ਸਿੰਘ ਉੱਭੀ ਸ਼ਾਮਲ ਸਨ।

ਪਿਛਲੀ ਖ਼ਬਰ ਸਮਾਜ ਸੇਵੀ ਡਾ. ਸੰਜੀਵ ਕੁਮਾਰ ਸੈਣੀ ਨੇ 10ਵੇਂ ਠੰਢੀ ਛਾਂ ਦੇ ਲੰਗਰ ਦਾ ਕਾਰਡ ਕੀਤਾ ਜਾਰੀ ਅਗਲੀ ਖ਼ਬਰ ਅਜੀਤਵਾਲ ਵਿਖੇ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ’ਤੇ ਲੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।