02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨੈਸਲੇ ਵਲੋਂ ਭਿੰਦਾ ਡੇਅਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 01-08-2026
ਕਿਸ਼ਨਪੁਰਾ ਕਲਾਂ, 31 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪਸ਼ੂ ਪਾਲਣ ਨੂੰ ਹੋਰ ਲਾਭਕਾਰੀ ਬਣਾਉਣ ਅਤੇ ਕਿਸਾਨਾਂ ਨੂੰ ਪਸ਼ੂਆਂ ਦੀ ਵਿਗਿਆਨਕ ਢੰਗ ਨਾਲ ਸੰਭਾਲ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਨੈਸਲੇ ਦੇ ਸਹਿਯੋਗ ਨਾਲ ਸਥਾਨਕ ਸਮਾਜ ਸੇਵੀ ਅਤੇ ਅਗਾਂਹਵਧੂ ਸੋਚ ਦੇ ਮਾਲਕ ਚਰਨਜੀਤ ਸਿੰਘ ਭਿੰਦਾ ਦੇ ਗ੍ਰਹਿ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪਿੰਡ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪਸ਼ੂ ਮਾਹਿਰ ਡਾ. ਅਤੁਲ ਸ਼ਰਮਾ ਅਤੇ ਡਾ. ਨਿਮਨਪ੍ਰੀਤ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਪਸ਼ੂਆਂ ਦੀ ਸਿਹਤ ਸੰਭਾਲ, ਸੰਤੁਲਿਤ ਖ਼ੁਰਾਕ, ਹਰੇ ਚਾਰੇ ਦੀ ਮਹੱਤਤਾ ਅਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਅਤੁਲ ਸ਼ਰਮਾ ਨੇ ਕਿਹਾ ਕਿ ਜੇਕਰ ਗਾਵਾਂ ਅਤੇ ਮੱਝਾਂ ਨੂੰ ਪੌਸ਼ਟਿਕ ਫੀਡ, ਹਰਾ ਚਾਰਾ ਅਤੇ ਸਮੇਂ ਸਿਰ ਡਾਕਟਰੀ ਸਲਾਹ ਮਿਲੇ ਤਾਂ ਉਹ ਸਿਹਤਮੰਦ ਰਹਿੰਦੀਆਂ ਹਨ, ਉਨ੍ਹਾਂ ਦੀ ਰੋਗ-ਰੋਕੂ ਸਮਰੱਥਾ ਵਧਦੀ ਹੈ ਅਤੇ ਦੁੱਧ ਦੀ ਮਾਤਰਾ ਦੇ ਨਾਲ-ਨਾਲ ਫੈਟ ਵੀ ਬਿਹਤਰ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਪਸ਼ੂਆਂ ਦੇ ਟੀਕਾਕਰਨ ਅਤੇ ਨਿਯਮਤ ਜਾਂਚ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ। ਕੈਂਪ ਦੌਰਾਨ ਕਿਸਾਨਾਂ ਨੇ ਪਸ਼ੂ ਪਾਲਣ ਨਾਲ ਸਬੰਧਿਤ ਆਪਣੇ ਸਵਾਲ ਮਾਹਿਰਾਂ ਅੱਗੇ ਰੱਖੇ, ਜਿਨ੍ਹਾਂ ਦੇ ਡਾ. ਅਤੁਲ ਸ਼ਰਮਾ ਨੇ ਤਸੱਲੀਬਖ਼ਸ਼ ਜਵਾਬ ਦਿੱਤੇ। ਅੰਤ ਵਿਚ ਚਰਨਜੀਤ ਸਿੰਘ ਭਿੰਦਾ ਨੇ ਕੈਂਪ ਵਿਚ ਪਹੁੰਚੇ ਕਿਸਾਨਾਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਧਰਮਿੰਦਰ ਸਿੰਘ, ਕਰਤਾਰ ਸਿੰਘ, ਜੱਸੂ ਪੰਨੂ, ਅਮਨਪ੍ਰੀਤ ਸਿੰਘ, ਛਿੰਦਾ ਸਿੰਘ ਔਲਖ, ਬਾਬੀ ਜੰਗ, ਬਲਜਿੰਦਰ ਸਿੰਘ ਸੰਧੂ, ਪਾਲ ਸਿੰਘ, ਬਲਵੀਰ ਸਿੰਘ, ਮੁਖਤਿਆਰ ਸਿੰਘ, ਬਿੱਲੂ ਸਿੰਘ, ਬਾਈ ਛਿੰਦਾ, ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦਾ ਵਿਦੇਸ਼ਾਂ ਤੋਂ ਸੰਤ ਆਸ਼ਰਮ ਲੋਪੋ ਪੁੱਜਣ ’ਤੇ ਕੀਤਾ ਨਿੱਘਾ ਸਵਾਗਤ ਅਗਲੀ ਖ਼ਬਰ ਅਜੀਤਵਾਲ ਕਾਲਜ ਦੇ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।