ਨਿਹਾਲ ਸਿੰਘ ਵਾਲਾ, 31 ਜੁਲਾਈ (ਸੁਖਦੇਵ ਸਿੰਘ ਖ਼ਾਲਸਾ)-ਵਿਸ਼ਵ ਪ੍ਰਸਿੱਧ ਧਾਰਮਿਕ ਦਰਬਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੇ ਦਰਬਾਰ ਸੰਪ੍ਰਦਾਇ ਦੇ ਧਰਮ ਮਿਸ਼ਨ ਤਹਿਤ ਵਿਦੇਸ਼ਾਂ ਦੀਆਂ ਸੰਗਤਾਂ ਦੇ ਸੱਦੇ ‘ਤੇ ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੀਆਂ ਸੰਗਤਾਂ ਨੂੰ ਸਰਬ ਸਾਂਝੀ ਗੁਰਬਾਣੀ ਦੇ ਉਪਦੇਸ਼ਾਂ ਨਾਲ ਨਿਹਾਲ ਕਰਨ ਲਈ ਗਏ ਹੋਏ ਸਨ। ਉਨ੍ਹਾਂ ਦਾ ਵਿਦੇਸ਼ਾਂ ਦੀ ਧਰਮ ਪ੍ਰਚਾਰ ਫੇਰੀ ਤੋਂ ਵਾਪਸ ਸੰਤ ਆਸ਼ਰਮ ਲੋਪੋ ਵਿਖੇ ਪੁੱਜਣ ‘ਤੇ ਦਰਬਾਰ ਸੰਪਰਦਾਇ ਲੋਪੋ ਦੀਆਂ ਸੈਂਕੜੇ ਦੀ ਤਾਦਾਦ ਆਈਆਂ ਸੰਗਤਾਂ ਵਲੋਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਜਥੇਦਾਰ ਸੁਖਚੈਨ ਸਿੰਘ, ਮਿਸਤਰੀ ਬਸੰਤ ਸਿੰਘ ਲੋਪੋ, ਕੁਲਵੰਤ ਸਿੰਘ , ਡਾਕਟਰ ਰਣਧੀਰ ਸਿੰਘ, ਕਰਤਾਰ ਸਿੰਘ, ਗੁਰਚਰਨ ਸਿੰਘ, ਮੈਂਬਰ ਗੁਰਮੀਤ ਸਿੰਘ, ਮੈਂਬਰ ਅਮਰਜੀਤ ਸਿੰਘ, ਮੈਂਬਰ ਬੁੱਧ ਸਿੰਘ, ਤਰਸੇਮ ਸਿੰਘ, ਸਰਪੰਚ ਦਰਸ਼ਨ ਸਿੰਘ, ਰਘਬੀਰ ਸਿੰਘ, ਵਰਿੰਦਰ ਸਿੰਘ, ਲਖਬੀਰ ਸਿੰਘ, ਗੋਬਿੰਦ ਸਿੰਘ ਡਾਇਰੈਕਟਰ ਵਿੱਦਿਅਕ ਸੰਸਥਾਵਾਂ ਲੋਪੋ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਮੋਹਨ ਸਿੰਘ ਇੰਗਲੈਂਡ, ਹਰਵਿੰਦਰ ਸਿੰਘ ਬਿੰਦਾ ਅਮਰੀਕਾ, ਠੇਕੇਦਾਰ ਅਜੀਤ ਸਿੰਘ, ਠੇਕੇਦਾਰ ਹਰਭਜਨ ਸਿੰਘ, ਸਰਪੰਚ ਗੁਰਮੇਲ ਸਿੰਘ ਬੁੱਟਰ, ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ, ਸਰਗੁਣ ਸਿੰਘ ਰਸੂਲਪੁਰ, ਜਗਤਾਰ ਸਿੰਘ ਭੋਲਾ, ਜਸਪਾਲ ਸਿੰਘ ਰਾਏਕੋਟ, ਹਰਭਜਨ ਸਿੰਘ ਸਵੱਦੀ, ਭਾਊ ਗੁਰਮੇਲ ਸਿੰਘ ਵਲਟੋਹਾ, ਭਾਊ ਬਲਵਿੰਦਰ ਸਿੰਘ ਲਹੁ ਕੇ, ਜਿੰਦਰ ਸਿੰਘ ਖ਼ਾਨਪੁਰ, ਪ੍ਰਿਤਪਾਲ ਸਿੰਘ ਚੂਹੜਚੱਕ, ਬੱਬੂ ਢਿੱਲੋਂ, ਮਨਪ੍ਰੀਤ ਸਿੰਘ ਮੰਤਰੀ ਬੀੜ ਰਾਊਕੇ, ਬਿੱਟੂ ਇਆਲ਼ੀ, ਕਵੀਸ਼ਰ ਮਨਜੀਤ ਸਿੰਘ ਲਾਡੀ, ਸਵਰਨ ਸਿੰਘ ਮਾਨੋਚਾਹਲ, ਕੇਵਲ ਸਿੰਘ ਮਹਿਲ ਕਲਾਂ, ਪ੍ਰੀਤਮ ਸਿੰਘ ਭੱਟੀ ਢੁੱਡੀਕੇ, ਜਗਤਪ੍ਰੀਤ ਸਿੰਘ ਬੁੱਟਰ, ਮਾਸਟਰ ਬਲਦੇਵ ਸਿੰਘ ਸੁਧਾਰ, ਜਸਵਿੰਦਰ ਸਿੰਘ ਬੱਬੂ ਪਾਇਲ, ਪ੍ਰੀਤ ਕਮਲ ਸਿੰਘ ਪਾਇਲ, ਸੂਬੇਦਾਰ ਮੇਜਰ ਜਗਦੀਸ਼ ਸਿੰਘ ਅਕਾਲਗੜ੍ਹ, ਨਰਿੰਦਰ ਸਿੰਘ ਗਰੇਵਾਲ ਦੋਲੋਂ, ਪਰਮਜੀਤ ਸਿੰਘ ਬੁੱਟਰ, ਸਤਪਾਲ ਸਿੰਘ ਨੰਬਰਦਾਰ ਬੱਸੀਆਂ, ਆਤਮਾ ਸਿੰਘ ਜੌਹਲ, ਮੈਂਬਰ ਗੁਰਚਰਨ ਸਿੰਘ ਬੀੜ ਰਾਊਕੇ, ਮਾਸਟਰ ਭਾਗ ਸਿੰਘ ਜਗਰਾਉਂ, ਰਾਏਵਰਿੰਦਰ ਸਿੰਘ ਮਾਨੋਚਾਹਲ, ਜੋਗਿੰਦਰ ਸਿੰਘ ਲੱਖਾ, ਬੇਅੰਤ ਸਿੰਘ ਦੇਹੜਕਾ, ਧਰਮ ਸਿੰਘ ਲੱਖਾ, ਸਤਨਾਮ ਸਿੰਘ ਡੋਡ, ਜਥੇਦਾਰ ਰਜਿੰਦਰ ਸਿੰਘ ਛੱਜਾਂ ਵਾਲ, ਮਿਸਤਰੀ ਭੋਲਾ ਸਿੰਘ ਪੰਡੋਰੀ, ਸੈਕਟਰੀ ਸੁਖਦੇਵ ਸਿੰਘ ਘੋਲੀਆ, ਅਤਿੰਦਰ ਸਿੰਘ ਰਸੂਲਪੁਰ, ਮੈਂਬਰ ਸੁਦਾਗਰ ਸਿੰਘ ਰਸੂਲਪੁਰ, ਸੋਨੂੰ ਖੋਟੇ, ਹਰਸਿਮਰਨ ਸਿੰਘ ਮੀਨੀਆਂ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।