02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਤੇ ਸਾਥੀਆਂ ਨੇ ਮੁਸਲਿਮ ਫਰੰਟ ਪੰਜਾਬ ਦੇ ਅਹੁਦਿਆਂ ਤੋਂ ਦਿੱਤੇ ਅਸਤੀਫੇ ਅਸਤੀਫੇ ਪੰਜਾਬ ਪ੍ਰਧਾਨ ਹੰਸ ਰਾਜ ਮੋਫਰ ਅਤੇ ਸੂਬਾ ਸੈਕਟਰੀ ਐਡਵੋਕੇਟ ਕਰਮ ਦੀਨ ਨੂੰ ਭੇਜੇ

ਬਾਘਾ ਪੁਰਾਣਾ, 1 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਮੁਸਲਿਮ ਫਰੰਟ ਪੰਜਾਬ ਦੇ ਅਹੁਦੇਦਾਰਾਂ ਨੇ ਜਮਾਲ ਮੁਹੰਮਦ ਕਾਲੇਕੇ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕਰਦਿਆਂ ਮੁਸਲਿਮ ਫਰੰਟ ਦੇ ਮੁੱਖ ਅਹੁਦੇਦਾਰਾਂ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਹੁੰਦੇ ਹੋਏ ਜ਼ਿਲ੍ਹਾ ਮੋਗਾ ਅਤੇ ਫਿਰੋਜ਼ਪੁਰ ਦੇ ਮੁਸਲਿਮ ਫਰੰਟ ਦੇ ਅਹੁਦੇਦਾਰਾਂ ਨੇ ਆਪੋ-ਆਪਣੇ ਮੌਜੂਦਾ ਅਹੁਦਿਆਂ ਤੋਂ ਅਸਤੀਫੇ ਦਿੱਤੇ| ਇਸ ਮੌਕੇ ਮੁਸਲਿਮ ਭਲਾਈ ਬੋਰਡ ਹਲਕਾ ਬਾਘਾ ਪੁਰਾਣਾ ਦੇ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅਸਤੀਫੇ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੋਫਰ ਅਤੇ ਸੂਬਾ ਸੈਕਟਰੀ ਐਡਵੋਕੇਟ ਕਰਮ ਦੀਨ ਨੂੰ ਭੇਜ ਦਿੱਤੇ ਗਏ ਹਨ| ਇਸ ਸਮੇਂ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ ਆਗੂਆਂ ਨੇ ਗੁੱਸਾ ਪ੍ਰਗਟ ਕਰਦਿਆਂ ਦੱਸਿਆ ਕਿ ਅਸਤੀਫੇ ਦੇਣ ਦਾ ਮੁੱਖ ਕਾਰਨ ਇਹ ਹੈ ਕਿ ਉਕਤ ਫਰੰਟ ਨੂੰ ਦੋ-ਤਿੰਨ ਅਹੁਦੇਦਾਰ ਹੀ ਚਲਾ ਰਹੇ ਹਨ ਜੋ ਆਪਣੀਆਂ ਮਨ ਮਰਜ਼ੀਆਂ ਕਰਦੇ ਹਨ| ਜਿੰਨਾਂ ਦੀਆਂ ਜ਼ਿਲ੍ਹਾ ਪੱਧਰ ਦੇ ਮੁਸਲਿਮ ਫਰੰਟ ਦੇ ਆਗੂਆਂ ਨੂੰ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਜਾ ਚੁੱਕੀਆਂ ਹਨ ਪਰ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ| ਇਸ ਸਾਰੇ ਮਾਮਲੇ ਤੋਂ ਬਾਅਦ ਸਾਰੇ ਅਹੁਦੇਦਾਰਾਂ ਨੇ ਦੁਖੀ ਹੋ ਕੇ ਮੁਸਲਿਮ ਫਰੰਟ ਪੰਜਾਬ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ| ਇਸ ਮੌਕੇ ਲਖਵੀਰ ਅਲੀ ਜ਼ਿਲ੍ਹਾ ਚੇਅਰਮੈਨ ਮੁਸਲਿਮ ਫਰੰਟ ਫਿਰੋਜ਼ਪੁਰ, ਬਿਲਾਲ ਅਹਿਮਦ ਐਗਜ਼ੈਕਟਿਵ ਮੈਂਬਰ ਫਿਰੋਜ਼ਪੁਰ, ਜਮਾਲ ਮੁਹੰਮਦ ਕਾਲੇਕੇ ਚੇਅਰਮੈਨ ਮੁਸਲਿਮ ਫਰੰਟ ਮੋਗਾ, ਮੁਹੰਮਦ ਇਕਬਾਲ ਸੈਕਟਰੀ ਜ਼ਿਲ੍ਹਾ ਮੋਗਾ, ਚਿਰਾਗ ਦੀਨ ਰੌਂਤਾ ਇੰਚਾਰਜ ਆਈ. ਟੀ.

ਅਜੀਤ ਡੈਸਕ 02-08-2026
ਬਾਘਾ ਪੁਰਾਣਾ, 1 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਮੁਸਲਿਮ ਫਰੰਟ ਪੰਜਾਬ ਦੇ ਅਹੁਦੇਦਾਰਾਂ ਨੇ ਜਮਾਲ ਮੁਹੰਮਦ ਕਾਲੇਕੇ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕਰਦਿਆਂ ਮੁਸਲਿਮ ਫਰੰਟ ਦੇ ਮੁੱਖ ਅਹੁਦੇਦਾਰਾਂ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਹੁੰਦੇ ਹੋਏ ਜ਼ਿਲ੍ਹਾ ਮੋਗਾ ਅਤੇ ਫਿਰੋਜ਼ਪੁਰ ਦੇ ਮੁਸਲਿਮ ਫਰੰਟ ਦੇ ਅਹੁਦੇਦਾਰਾਂ ਨੇ ਆਪੋ-ਆਪਣੇ ਮੌਜੂਦਾ ਅਹੁਦਿਆਂ ਤੋਂ ਅਸਤੀਫੇ ਦਿੱਤੇ| ਇਸ ਮੌਕੇ ਮੁਸਲਿਮ ਭਲਾਈ ਬੋਰਡ ਹਲਕਾ ਬਾਘਾ ਪੁਰਾਣਾ ਦੇ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅਸਤੀਫੇ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੋਫਰ ਅਤੇ ਸੂਬਾ ਸੈਕਟਰੀ ਐਡਵੋਕੇਟ ਕਰਮ ਦੀਨ ਨੂੰ ਭੇਜ ਦਿੱਤੇ ਗਏ ਹਨ| ਇਸ ਸਮੇਂ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ ਆਗੂਆਂ ਨੇ ਗੁੱਸਾ ਪ੍ਰਗਟ ਕਰਦਿਆਂ ਦੱਸਿਆ ਕਿ ਅਸਤੀਫੇ ਦੇਣ ਦਾ ਮੁੱਖ ਕਾਰਨ ਇਹ ਹੈ ਕਿ ਉਕਤ ਫਰੰਟ ਨੂੰ ਦੋ-ਤਿੰਨ ਅਹੁਦੇਦਾਰ ਹੀ ਚਲਾ ਰਹੇ ਹਨ ਜੋ ਆਪਣੀਆਂ ਮਨ ਮਰਜ਼ੀਆਂ ਕਰਦੇ ਹਨ| ਜਿੰਨਾਂ ਦੀਆਂ ਜ਼ਿਲ੍ਹਾ ਪੱਧਰ ਦੇ ਮੁਸਲਿਮ ਫਰੰਟ ਦੇ ਆਗੂਆਂ ਨੂੰ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਜਾ ਚੁੱਕੀਆਂ ਹਨ ਪਰ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ| ਇਸ ਸਾਰੇ ਮਾਮਲੇ ਤੋਂ ਬਾਅਦ ਸਾਰੇ ਅਹੁਦੇਦਾਰਾਂ ਨੇ ਦੁਖੀ ਹੋ ਕੇ ਮੁਸਲਿਮ ਫਰੰਟ ਪੰਜਾਬ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ| ਇਸ ਮੌਕੇ ਲਖਵੀਰ ਅਲੀ ਜ਼ਿਲ੍ਹਾ ਚੇਅਰਮੈਨ ਮੁਸਲਿਮ ਫਰੰਟ ਫਿਰੋਜ਼ਪੁਰ, ਬਿਲਾਲ ਅਹਿਮਦ ਐਗਜ਼ੈਕਟਿਵ ਮੈਂਬਰ ਫਿਰੋਜ਼ਪੁਰ, ਜਮਾਲ ਮੁਹੰਮਦ ਕਾਲੇਕੇ ਚੇਅਰਮੈਨ ਮੁਸਲਿਮ ਫਰੰਟ ਮੋਗਾ, ਮੁਹੰਮਦ ਇਕਬਾਲ ਸੈਕਟਰੀ ਜ਼ਿਲ੍ਹਾ ਮੋਗਾ, ਚਿਰਾਗ ਦੀਨ ਰੌਂਤਾ ਇੰਚਾਰਜ ਆਈ. ਟੀ. ਸੈੱਲ ਮੋਗਾ, ਅਕਬਰ ਚੜਿੱਕ ਵਾਈਸ ਸੈਕਟਰੀ ਜ਼ਿਲ੍ਹਾ ਮੋਗਾ, ਬੀਰਬਲ ਰਣਸੀਂਹ ਐਗਜ਼ੈਕਟਿਵ ਮੈਂਬਰ ਮੋਗਾ, ਸਾਹਿਬ ਦੀਨ ਸੀਨੀਅਰ ਵਾਈਸ ਪ੍ਰਧਾਨ ਹਲਕਾ ਨਿਹਾਲ ਸਿੰਘ ਵਾਲਾ, ਇਕਬਾਲ ਦੀਨ ਕਾਲੇਕੇ ਸੀਨੀਅਰ ਵਾਈਸ ਪ੍ਰਧਾਨ ਹਲਕਾ ਬਾਘਾ ਪੁਰਾਣਾ, ਯੂਸਫ਼ ਵੈਰੋਕੇ ਸੈਕਟਰੀ ਹਲਕਾ ਬਾਘਾ ਪੁਰਾਣਾ, ਸੁਰਾਜ ਅਲੀ ਭਲੂਰ ਵਾਈਸ ਸੈਕਟਰੀ ਹਲਕਾ ਬਾਘਾ ਪੁਰਾਣਾ, ਪ੍ਰਵੇਜ਼ ਅਖਤਰ ਭੱਟੀ ਸਮਾਲਸਰ ਵਾਈਸ ਕੈਸ਼ੀਅਰ ਹਲਕਾ ਬਾਘਾ ਪੁਰਾਣਾ, ਅਨਵਰ ਅਲੀ ਸੰਗਤਪੁਰਾ ਸਲਾਹਕਾਰ ਹਲਕਾ ਬਾਘਾ ਪੁਰਾਣਾ ਆਦਿ ਹਾਜ਼ਰ ਸਨ|
ਪਿਛਲੀ ਖ਼ਬਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਗਲੀ ਖ਼ਬਰ ਮੋਗਾ ਵਿਖੇ ਡਾ. ਸ਼ੰਕਰ ਚੌਧਰੀ ਦੇ ਹੱਕ ਵਿਚ ਵਿਸ਼ਾਲ ਇਕੱਠ, ਸੈਂਕੜੇ ਅਧਿਆਪਕਾਂ ਅਤੇ ਬੁੱਧੀਜੀਵੀਆਂ ਨੇ ਦਿੱਤਾ ਸਮਰਥਨ ਪੰਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।