‘ ਖੇਡਾਂ ਵਤਨ ਪੰਜਾਬ ਦੀਆਂ -2026’ ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ ਚ ਖਿਡਾਰੀਆਂ ਨੇ ਦਿਖਾਏ ਜੌਹਰ
ਮੋਗਾ, 1 ਅਕਤੂਬਰ (ਸੁਰਿੰਦਰਪਾਲ ਸਿੰਘ)- ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਮੋਗਾ ਵਿਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਜਾਰੀ ਹਨ। ਇਨ੍ਹਾਂ ਮੁਕਾਬਲਿਆਂ ’ਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ, ਪਿੰਡਾਂ ਅਤੇ ਸਕੂਲਾਂ ਦੇ ਖਿਡਾਰੀਆਂ ਨੇ ਵੱਡੀ ਗਿਣਤੀ ਵਿਚ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
‘
‘ਖੇਡਾਂ ਵਤਨ ਪੰਜਾਬ ਦੀਆਂ-2026’ ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ਚ ਜੇਤੂ ਖਿਡਾਰੀਆਂ ਦੀਆਂ ਵੱਖ-ਵੱਖ ਤਸਵੀਰਾਂ। ਅਜੀਤ ਤਸਵੀਰ
02-10-2026
ਮੋਗਾ, 1 ਅਕਤੂਬਰ (ਸੁਰਿੰਦਰਪਾਲ ਸਿੰਘ)- ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਮੋਗਾ ਵਿਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਜਾਰੀ ਹਨ। ਇਨ੍ਹਾਂ ਮੁਕਾਬਲਿਆਂ ’ਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ, ਪਿੰਡਾਂ ਅਤੇ ਸਕੂਲਾਂ ਦੇ ਖਿਡਾਰੀਆਂ ਨੇ ਵੱਡੀ ਗਿਣਤੀ ਵਿਚ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ ਨੇ ਦੱਸਿਆ ਕਿ ਕਬੱਡੀ, ਫੁੱਟਬਾਲ ਅਤੇ ਜੂਡੋ ਦੇ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਸਰਕਲ ਸਟਾਈਲ ਕਬੱਡੀ ਦੇ ਅੰਡਰ-14 ਲੜਕਿਆਂ ਦੇ ਵਰਗ ਵਿਚ ਜੀ.ਬੀ.ਆਈ.ਐਸ. ਆਦਰਸ਼ ਸਕੂਲ, ਦੌਲਤਪੁਰਾ ਨੀਵਾਂ ਨੇ ਪਹਿਲਾ ਅਤੇ ਬਿਲਾਸਪੁਰ ਦੀ ਪਿੰਡ ਪੱਧਰੀ ਟੀਮ ਨੇ ਦੂਜਾ ਸਥਾਨ, ਅੰਡਰ-17 ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਿਲਾਸਪੁਰ ਪਹਿਲੇ ਅਤੇ ਰੌਂਤਾ ਦੀ ਪਿੰਡ ਪੱਧਰੀ ਟੀਮ ਦੂਜੇ ਸਥਾਨ ‘ਤੇ ਰਹੀ। ਅੰਡਰ-21 ਲੜਕਿਆਂ ਦੇ ਵਰਗ ਵਿਚ ਬੀ.ਜੇ.ਐਸ. ਪਬਲਿਕ ਸਕੂਲ, ਰੌਂਤਾ ਨੇ ਪਹਿਲਾ, ਭਾਗੂ ਦੀ ਪਿੰਡ ਪੱਧਰੀ ਟੀਮ ਨੇ ਦੂਜਾ ਅਤੇ ਭਗਤ ਸੇਵਾਵਾਂ ਜ਼ਮੀਰ ਸਪੋਰਟਸ ਕਲੱਬ, ਸਮਾਲਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਦੇ ਅੰਡਰ-14 ਲੜਕਿਆਂ ਦੇ ਵਰਗ ਵਿਚ ਘੱਲ ਕਲਾਂ ਨੇ ਪਹਿਲਾ, ਚੰਦ ਪੁਰਾਣਾ ਨੇ ਦੂਜਾ ਅਤੇ ਮਹਿਣਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਰਗ ਵਿਚ ਕੋਟ ਈਸੇ ਖਾਂ ਪਹਿਲੇ, ਪੰਜਾਬ ਕਾਨਵੈਂਟ ਸਕੂਲ, ਬਾਘਾ ਪੁਰਾਣਾ ਦੂਜੇ ਅਤੇ ਘਲੋਟੀ ਤੀਜੇ ਸਥਾਨ ‘ਤੇ ਰਿਹਾ। ਅੰਡਰ-21 ਲੜਕਿਆਂ ਦੇ ਵਰਗ ਵਿਚ ਮਹਿਣਾ ਨੇ ਪਹਿਲਾ, ਕੋਕਰੀ ਫੂਲਾ ਸਿੰਘ ਨੇ ਦੂਜਾ ਅਤੇ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 21 ਤੋਂ 30 ਸਾਲ ਉਮਰ ਵਰਗ ਦੇ ਲੜਕਿਆਂ ਵਿਚ ਮਹਿਣਾ ਨੇ ਪਹਿਲਾ, ਮੱਦੋਕੇ ਨੇ ਦੂਜਾ ਅਤੇ ਬਿਲਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਦੇ ਫੁੱਟਬਾਲ ਮੁਕਾਬਲਿਆਂ ਵਿਚ ਪੰਜਾਬ ਕਾਨਵੈਂਟ ਸਕੂਲ, ਬਾਘਾ ਪੁਰਾਣਾ ਨੇ ਪਹਿਲਾ ਅਤੇ ਮਹਿਣਾ ਨੇ ਦੂਜਾ ਸਥਾਨ ਹਾਸਲ ਕੀਤਾ। ਜੂਡੋ ਦੇ ਅੰਡਰ-14 ਲੜਕੀਆਂ ਦੇ 32 ਕਿੱਲੋਗਰਾਮ ਭਾਰ ਵਰਗ ਵਿਚ ਹੀਰਤ ਕੌਰ ਨੇ ਪਹਿਲਾ, ਜਸਲੀਨ ਕੌਰ ਨੇ ਦੂਜਾ ਅਤੇ ਖੁਸ਼ਨੂਰ ਕੌਰ ਤੇ ਗੁਰਨਾਜ਼ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 36 ਕਿੱਲੋਗਰਾਮ ਭਾਰ ਵਰਗ ਵਿਚ ਸਿਵਨੂਰ ਕੌਰ ਪਹਿਲੇ, ਪਰਨੀਤ ਕੌਰ ਦੂਜੇ ਅਤੇ ਕਰਨਵੀਰ ਕੌਰ ਤੀਜੇ ਸਥਾਨ ‘ਤੇ ਰਹੀ। 40 ਕਿੱਲੋਗਰਾਮ ਭਾਰ ਵਰਗ ਵਿੱਚ ਲਵਲੀਨ ਕੌਰ ਨੇ ਪਹਿਲਾ, ਜੈਸਮੀਨ ਕੌਰ ਨੇ ਦੂਜਾ ਅਤੇ ਸੁਖਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 44 ਕਿੱਲੋਗਰਾਮ ਭਾਰ ਵਰਗ ਵਿਚ ਗੁਰਨੂਰ ਕੌਰ ਪਹਿਲੇ, ਕਾਜਲ ਦੂਜੇ ਅਤੇ ਸ਼ਗਨਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ। 48 ਕਿੱਲੋਗਰਾਮ ਭਾਰ ਵਰਗ ਵਿਚ ਕਰਨਵੀਰ ਕੌਰ ਅਤੇ 57 ਕਿੱਲੋਗਰਾਮ ਭਾਰ ਵਰਗ ਵਿਚ ਇਸ਼ਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-21 ਲੜਕੀਆਂ ਦੇ ਜੂਡੋ ਮੁਕਾਬਲਿਆਂ ਵਿਚ 44 ਕਿੱਲੋਗਰਾਮ ਭਾਰ ਵਰਗ ਵਿਚ ਹਰਸਿਮਰਨ ਕੌਰ ਨੇ ਪਹਿਲਾ, ਰਾਜਦੀਪ ਕੌਰ ਨੇ ਦੂਜਾ ਅਤੇ ਗੁਰਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 48 ਕਿੱਲੋਗਰਾਮ ਭਾਰ ਵਰਗ ਵਿਚ ਗੁਰਪ੍ਰੀਤ ਕੌਰ ਪਹਿਲੇ ਅਤੇ ਪ੍ਰਵੀਨ ਕੌਰ ਦੂਜੇ ਸਥਾਨ ‘ਤੇ ਰਹੀ। 52 ਕਿੱਲੋਗਰਾਮ ਭਾਰ ਵਰਗ ਵਿਚ ਸ਼ੁਭਕਿਰਨ ਕੌਰ, 57 ਕਿੱਲੋਗਰਾਮ ਭਾਰ ਵਰਗ ਵਿਚ ਮਹਿਕਦੀਪ ਕੌਰ ਅਤੇ 63 ਕਿੱਲੋਗਰਾਮ ਭਾਰ ਵਰਗ ਵਿਚ ਜਸਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਦੌਰਾਨ ਖੇਡ ਵਿਭਾਗ ਦੇ ਅਧਿਕਾਰੀਆਂ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ।