02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮੋਗਾ ਨੇ ਮੁਕਤਸਰ ਨੂੰ 40 ਦੌੜਾਂ ਨਾਲ ਹਰਾ ਕੇ ਕੀਤੀ ਸ਼ਾਨਦਾਰ ਜਿੱਤ ਦਰਜ

ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਸੀਨੀਅਰ ਵਨ-ਡੇ ਲਿਮਟਿਡ ਓਵਰਜ਼ ਟੂਰਨਾਮੈਂਟ 2026-27 ਦੇ ਤਹਿਤ ਖੇਡੇ ਗਏ ਮੁਕਾਬਲੇ ਵਿਚ ਮੋਗਾ ਸੀਨੀਅਰ ਪੁਰਸ਼ ਕ੍ਰਿਕਟ ਟੀਮ ਨੇ ਮੁਕਤਸਰ ਨੂੰ 40 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਮੋਗਾ ਦੀ ਟੀਮ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿਚ ਸ਼ਾਨਦਾਰ ਤਾਲਮੇਲ ਦਿਖਾਉਂਦਿਆਂ ਪੂਰੇ ਮੈਚ ਦੌਰਾਨ ਆਪਣਾ ਦਬਦਬਾ ਬਣਾਈ ਰੱਖਿਆ।

ਮੋਗਾ ਸੀਨੀਅਰ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਖਿਡਾਰੀਆਂ ਦੀ ਮਿਹਨਤ ਅਤੇ ਜਜ਼ਬੇ ਦੀ ਭਰਪੂਰ ਸ਼ਲਾਘਾ 02-08-2026
ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਸੀਨੀਅਰ ਵਨ-ਡੇ ਲਿਮਟਿਡ ਓਵਰਜ਼ ਟੂਰਨਾਮੈਂਟ 2026-27 ਦੇ ਤਹਿਤ ਖੇਡੇ ਗਏ ਮੁਕਾਬਲੇ ਵਿਚ ਮੋਗਾ ਸੀਨੀਅਰ ਪੁਰਸ਼ ਕ੍ਰਿਕਟ ਟੀਮ ਨੇ ਮੁਕਤਸਰ ਨੂੰ 40 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਮੋਗਾ ਦੀ ਟੀਮ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿਚ ਸ਼ਾਨਦਾਰ ਤਾਲਮੇਲ ਦਿਖਾਉਂਦਿਆਂ ਪੂਰੇ ਮੈਚ ਦੌਰਾਨ ਆਪਣਾ ਦਬਦਬਾ ਬਣਾਈ ਰੱਖਿਆ। ਇਹ ਜਾਣਕਾਰੀ ਅਪੈਕਸ ਮੈਂਬਰ ਕਮਲ ਕੁਮਾਰ ਅਰੋੜਾ ਵਲੋਂ ਦਿੱਤੀ ਗਈ। ਉਨ੍ਹਾਂ ਨੇ ਮੋਗਾ ਟੀਮ ਦੇ ਸਾਰੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ, ਟੀਮ ਭਾਵਨਾ ਅਤੇ ਜਿੱਤ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਟਾਸ ਜਿੱਤ ਕੇ ਮੋਗਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ‘ਤੇ 301 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਮਨਪ੍ਰੀਤ ਸਿੰਘ ਜੌਹਲ ਨੇ 63, ਨਵਜੋਤ ਸਿੰਘ ਸਿੱਧੂ ਨੇ 52, ਦੀਪਿਨ ਚਿਤਕਾਰਾ ਨੇ 43, ਸ਼ਿਵਮ ਘਈ ਨੇ 42 ਅਤੇ ਹਰਿਸ਼ ਕੁਮਾਰ ਨੇ 33 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ। 302 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁਕਤਸਰ ਦੀ ਟੀਮ 47.3 ਓਵਰਾਂ ਵਿਚ 261 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਮੋਗਾ ਨੇ ਮੁਕਾਬਲਾ 40 ਦੌੜਾਂ ਨਾਲ ਆਪਣੇ ਨਾਂਅ ਕਰ ਲਿਆ। ਗੇਂਦਬਾਜ਼ੀ ਵਿਚ ਗੁਰਸਿਮਰਨ ਸਿੰਘ ਅਤੇ ਮੇਹਕਜੋਤ ਸਿੰਘ ਨੇ 2-2 ਵਿਕਟਾਂ ਹਾਸਲ ਕੀਤੀਆਂ , ਜਦ ਕਿ ਮਨਪ੍ਰੀਤ ਸਿੰਘ ਸੰਧੂ, ਹਰਜੋਤ ਸਿੰਘ ਧਵਨ, ਹਰਦੇਸ਼ਜੀਤ ਸਿੰਘ ਅਤੇ ਜਸਹਨਪ੍ਰੀਤ ਸਿੰਘ ਨੇ ਵੀ ਅਹਿਮ ਵਿਕਟਾਂ ਹਾਸਲ ਕਰ ਕੇ ਟੀਮ ਦੀ ਜਿੱਤ ਵਿਚ ਯੋਗਦਾਨ ਪਾਇਆ। ਇਸ ਮੌਕੇ ਡੀ.ਸੀ.ਏ. ਮੋਗਾ ਦੇ ਪ੍ਰਧਾਨ ਰਵਿੰਦਰ ਸਿੰਘ, ਸੀਨੀਅਰ ਕ੍ਰਿਕਟ ਕਲੱਬ ਦੇ ਚੇਅਰਮੈਨ ਆਰ.ਕੇ. ਜਿੰਦਲ, ਸੀਨੀਅਰ ਕ੍ਰਿਕਟ ਕਲੱਬ ਦੇ ਸਕੱਤਰ ਸ਼ਮਸ਼ੇਰ ਸਿੰਘ ਸਿੱਧੂ, ਐਡਵੋਕੇਟ ਜਗਜੀਤ ਚੱਢਾ, ਡੀ.ਸੀ.ਏ. ਮੋਗਾ ਦੇ ਮੈਂਬਰ ਸੰਨੀ ਮਨਚੰਦਾ ਅਤੇ ਪ੍ਰਦੀਪ ਮੋਂਗਾ ਵਲੋਂ ਟੀਮ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਗਈ। ਅਧਿਕਾਰੀਆਂ ਨੇ ਟੀਮ ਦੇ ਕੋਚ ਕਪਿਲ ਦੇਵ, ਐਮ.ਐਸ. ਦਾਸ ਅਤੇ ਮਨਜੀਤ ਕੁਮਾਰ ਦੇ ਸਮਰਪਣ, ਮਾਰਗ-ਦਰਸ਼ਨ ਅਤੇ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਚਾਂ ਦੀ ਅਗਵਾਈ ਹੇਠ ਖਿਡਾਰੀ ਲਗਾਤਾਰ ਆਪਣੇ ਖੇਡ ਪੱਧਰ ਵਿਚ ਸੁਧਾਰ ਕਰ ਰਹੇ ਹਨ ਅਤੇ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਕ ਜਿੱਤ ਸਿਰਫ਼ ਸ਼ੁਰੂਆਤ ਹੈ ਅਸਲ ਮੰਜ਼ਿਲ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਵੱਡੀਆਂ ਪ੍ਰਾਪਤੀਆਂ ਹਨ। ਮਿਹਨਤ ਕਰਦੇ ਰਹੋ, ਆਪਣੇ ਆਪ ‘ਤੇ ਵਿਸ਼ਵਾਸ ਰੱਖੋ ਅਤੇ ਟੀਮ ਲਈ ਖੇਡੋ। ਹਰ ਮੈਚ ਤੁਹਾਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਨਵਾਂ ਮੌਕਾ ਦਿੰਦਾ ਹੈ। ਮੋਗਾ ਦੀ ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਪੂਰੀ ਟੀਮ ਇੱਕਜੁੱਟ ਹੋ ਕੇ ਖੇਡਦੀ ਹੈ ਤਾਂ ਕੋਈ ਵੀ ਟੀਚਾ ਮੁਸ਼ਕਿਲ ਨਹੀਂ ਹੈ।
ਪਿਛਲੀ ਖ਼ਬਰ ਚੇਅਰਮੈਨ ਸੁਰੇਸ਼ ਕੁਮਾਰ ਬਾਂਸਲ ਵਲੋਂ ਹਰਭੁਪਿੰਦਰ ਸਿੰਘ ਲਾਡੀ ਨਾਲ ਦੁੱਖ ਦਾ ਪ੍ਰਗਟਾਵਾ ਐਡਵੋਕੇਟ ਅਮਨਇੰਦਰ ਸਿੰਘ ਨਮਿਤ ਪ... ਅਗਲੀ ਖ਼ਬਰ ਫਿੱਕੀ ਫਲੋ ਨੇ ‘ਭਜਨ ਕਲੱਬਿੰਗ-ਮਾਨਸਿਕ ਸਿਹਤ ਲਈ ਸੰਗੀਤ’ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।