05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕੌਂਸਲਰ ਵਿੱਕੀ ਨੇ ਸਰਕਾਰ ’ਤੇ ਲਾਏ ਵਾਰਡ ਨੂੰ ਵਿਕਾਸ ਪੱਖੋਂ ਅਣਗੌਲਿਆ ਕਰਨ ਦੇ ਦੋਸ਼

ਮੋਗਾ, 4 ਅਗਸਤ (ਸੁਰਿੰਦਰਪਾਲ ਸਿੰਘ)-ਕੌਂਸਲਰ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਪ੍ਰੀਤ ਸਿੰਘ ਵਿੱਕੀ ਸਾਬਕਾ ਸਰਪੰਚ ਨੇ ਨਗਰ ਨਿਗਮ ‘ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਆਪਣੇ ਘਰ ਸੱਦੀ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਮੇਰੇ ਵਾਰਡ ਵਿਚ ਐਮ. ਪੀ.

ਅਜੀਤ ਡੈਸਕ 05-08-2026
ਮੋਗਾ, 4 ਅਗਸਤ (ਸੁਰਿੰਦਰਪਾਲ ਸਿੰਘ)-ਕੌਂਸਲਰ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਪ੍ਰੀਤ ਸਿੰਘ ਵਿੱਕੀ ਸਾਬਕਾ ਸਰਪੰਚ ਨੇ ਨਗਰ ਨਿਗਮ ‘ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਆਪਣੇ ਘਰ ਸੱਦੀ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਮੇਰੇ ਵਾਰਡ ਵਿਚ ਐਮ.ਪੀ. ਬਸਤੀ ਦੇ ਲੋਕ ਕਾਫ਼ੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। 15 ਜੁਲਾਈ 2025 ਨੂੰ ਨਗਰ ਨਿਗਮ ਨੇ ਨਵੇਂ ਬੋਰ ਲਈ ਤਕਰੀਬਨ 20.97 ਲੱਖ ਦਾ ਬਜਟ ਵੀ ਪਾਸ ਕੀਤਾ ਪਰ ਸਾਲ ਬੀਤ ਜਾਣ ਦੇ ਬਾਵਜੂਦ ਬੀਤੇ ਕੱਲ੍ਹ ਵਿਧਾਇਕਾ ਵਲੋਂ ਨਵੇਂ ਬੋਰ ਦਾ ਉਦਘਾਟਨ ਕੀਤਾ ਗਿਆ ਹੈ ਜਦ ਕਿ ਲੋਕ ਇਕ ਸਾਲ ਤੋਂ ਸਾਫ਼ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਨਗਰ ਤੋਂ ਬਾਬਾ ਸੂਰਤ ਸਿੰਘ ਨਗਰ, ਐਮ.ਪੀ. ਬਸਤੀ ਲੰਢੇਕੇ ਵਿਖੇ ਸਟਰੀਟ ਲਾਈਟਾਂ ਨਹੀਂ ਹਨ, ਜਿਸ ਕਾਰਨ ਇਨ੍ਹਾਂ ਇਲਾਕਿਆਂ ਵਿਚ ਰਾਤ ਨੂੰ ਕਿਸੇ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਲਈ 26 ਜੂਨ 2025 ਨੂੰ 32.47 ਲੱਖ ਦਾ ਤਖ਼ਮੀਨਾ ਪਾਸ ਕੀਤਾ ਗਿਆ ਪਰ ਕੰਮ ਹਾਲੇ ਤੱਕ ਨਹੀਂ ਹੋ ਰਿਹਾ। ਇਸੇ ਤਰ੍ਹਾਂ ਸੰਤ ਬਾਬਾ ਸੂਰਤ ਸਿੰ ਘ ਨਗਰ ਤੇ ਸਕੂਲ ਦੇ ਮਗਰਲੇ ਪਾਸੇ ਦੀਆਂ ਗਲੀਆਂ ਵਿਚ ਮੋਟਾ ਪੱਥਰ ਪਾ ਕੇ ਛੱਡਿਆ ਹੋਇਆ ਜਦ ਕਿ ਪ੍ਰੀਮਿਕਸ ਇਕ ਸਾਲ ਬੀਤਣ ਤੋਂ ਬਾਅਦ ਵੀ ਨਹੀਂ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਿਰੋਧੀ ਪਾਰਟੀਆਂ ਦੇ ਐਮ.ਸੀ. ਸਾਹਿਬਾਨ ਦਾ ਕੰਮ ਨਹੀਂ ਕਰਨਾ ਚਾਹੁੰਦੀ ਤਾਂ ਸਾਡੇ ਨਿੱਜੀ ਕੰਮ ਰੋਕੇ ਜਾਣ ਨਾ ਕਿ ਲੋਕਾਂ ਦੇ ਵਿਕਾਸ ਕਾਰਜਾਂ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਮੇਰੇ ਵਾਰਡ ਦੇ ਕਰੀਬ 2 ਕਰੋੜ ਦੇ ਵਿਕਾਸ ਕਾਰਜ ਪਾਸ ਹਨ ਪਰ ਸਿਆਸਤ ਦੀ ਭੇਟ ਚੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿਆਸਤ ਸਾਡੇ ਨਾਲ ਖੇਡੀ ਜਾਵੇ, ਨਾ ਕਿ ਬੇਕਸੂਰ ਲੋਕਾਂ ਨੂੰ ਨਰਕ ਦੀ ਜ਼ਿੰਦਗੀ ਵਿਚ ਧੱਕ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖੇਡਿਆ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਬਾਵਾ, ਜਗਮੋਹਨ ਸੋਨੀ, ਬਿੱਟੂ ਲੰਢੇਕੇ, ਹਰਮੰਦਰ ਸਿੰਘ, ਵੈਦ ਪ੍ਰਕਾਸ਼ ਸੇਠੀ, ਰਜਿੰਦਰ ਪ੍ਰਸਾਦ, ਅਮਨਦੀਪ ਬੇਦੀ, ਕੁਲਦੀਪ ਸਿੰਘ ਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਵਲੋਂ ਚੱਲ ਰਹੀ ਅਣਮਿਥੇ ਸਮੇਂ ਦੀ ਹੜਤਾਲ ਸਮਾਪਤ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਮੋਗਾ ਪੁਲਿਸ ਨੇ 9 ਮੁਕੱਦਮੇ ਦਰਜ ਕਰਕੇ 13 ਦੋਸ਼ੀ ਕੀਤੇ ਗ੍ਰਿਫ਼ਤਾਰ-ਜ਼ਿਲ੍ਹਾ ਪੁਲਿਸ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।