11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸੀਟੂ, ਕੁੱਲ ਹਿੰਦ ਕਿਸਾਨ ਸਭਾ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੋਗਾ ਦੇ ਸਾਥੀਆਂ ਵਲੋਂ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਗ੍ਰਿਫ਼ਤਾਰੀਆਂ ਲਈ ਆਪਣੇ ਆਪ ਨੂੰ ਪੇਸ਼ ਕੀਤਾ *ਸਰਕਾਰ ਗ੍ਰਿਫ਼ਤਾਰੀਆਂ ਤੋਂ ਭੱਜੀ - ਗਗੜਾ , ਵਡੇਰਾ , ਧਰਮਕੋਟ

ਮੋਗਾ, 10 ਅਗਸਤ (ਸੁਰਿੰਦਰਪਾਲ ਸਿੰਘ)-ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਅਤੇ ਸੀਟੂ ਦੇ ਸੱਦੇ ‘ਤੇ ਤਿੰਨੇ ਜਥੇਬੰਦੀਆਂ ਦੇ ਵਰਕਰ ਦਾਣਾ ਮੰਡੀ ਮੋਗਾ ਵਿਖੇ ਇਕੱਠੇ ਹੋਏ। ਇਕੱਠ ਨੂੰ ਸੁਰਜੀਤ ਸਿੰਘ ਗਗੜਾ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਹਰਦੇਵ ਸਿੰਘ ਬੱਡੂਵਾਲ ਜ਼ਿਲ੍ਹਾ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਮੋਗਾ, ਸਚਿਨ ਵਡੇਰਾ ਜ਼ਿਲ੍ਹਾ ਪ੍ਰਧਾਨ ਸੀਟੂ ਮੋਗਾ, ਰਾਮ ਕ੍ਰਿਸ਼ਨ ਧਰਮਕੋਟ ਸੂਬਾਈ ਮੈਂਬਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਸੰਬੋਧਨ ਕੀਤਾ।

ਅਜੀਤ ਡੈਸਕ 11-08-2026
ਮੋਗਾ, 10 ਅਗਸਤ (ਸੁਰਿੰਦਰਪਾਲ ਸਿੰਘ)-ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਅਤੇ ਸੀਟੂ ਦੇ ਸੱਦੇ ‘ਤੇ ਤਿੰਨੇ ਜਥੇਬੰਦੀਆਂ ਦੇ ਵਰਕਰ ਦਾਣਾ ਮੰਡੀ ਮੋਗਾ ਵਿਖੇ ਇਕੱਠੇ ਹੋਏ। ਇਕੱਠ ਨੂੰ ਸੁਰਜੀਤ ਸਿੰਘ ਗਗੜਾ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਹਰਦੇਵ ਸਿੰਘ ਬੱਡੂਵਾਲ ਜ਼ਿਲ੍ਹਾ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਮੋਗਾ, ਸਚਿਨ ਵਡੇਰਾ ਜ਼ਿਲ੍ਹਾ ਪ੍ਰਧਾਨ ਸੀਟੂ ਮੋਗਾ, ਰਾਮ ਕ੍ਰਿਸ਼ਨ ਧਰਮਕੋਟ ਸੂਬਾਈ ਮੈਂਬਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਸਾਥੀ ਮੰਡੀ ਵਿਚੋਂ ਨਾਅਰੇ ਮਾਰਦੇ ਹੋਏ ਐਸ.ਐਸ.ਪੀ. ਮੋਗਾ ਦੇ ਦਫ਼ਤਰ ਦੇ ਬਾਹਰ ਪੁੱਜੇ ਜਿੱਥੇ ਉਨ੍ਹਾਂ ਆਪਣੇ ਆਪ ਨੂੰ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ। ਇਸ ਦੀ ਅਗਵਾਈ ਕਾਮਰੇਡ ਸੁਰਜੀਤ ਸਿੰਘ ਗਗੜਾ, ਕਾਮਰੇਡ ਰਾਮ ਕ੍ਰਿਸ਼ਨ ਧਰਮਕੋਟ, ਕਾਮਰੇਡ ਸਚਿਨ ਵਡੇਰਾ ਕਰ ਰਹੇ ਸਨ ਜਿਸ ‘ਤੇ ਸਰਕਾਰ ਭੱਜ ਗਈ, ਉਨ੍ਹਾਂ ਗ੍ਰਿਫ਼ਤਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਸਮੇਂ ਗਗੜਾ ਨੇ ਦੱਸਿਆ ਕਿ 9 ਅਗਸਤ ਨੂੰ ਇਹ ਸੱਦਾ ਇਸ ਕਰ ਕੇ ਦਿੱਤਾ ਗਿਆ ਕਿਉਂਕਿ ਇਸ ਦਿਨ 9 ਅਗਸਤ 1942 ਨੂੰ ਭਾਰਤ ਛੱਡੋ ਦਾ ਅੰਗਰੇਜ਼ ਸਾਮਰਾਜ ਦੇ ਖ਼ਿਲਾਫ਼ ਨਾਅਰਾ ਦਿੱਤਾ ਸੀ ਅਤੇ ਅਮਰੀਕਾ ਵਲੋਂ ਦੂਜੇ ਵਿਸ਼ਵ ਯੁੱਧ ਦੌਰਾਨ 6 ਅਗਸਤ 1945 ਨੂੰ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ 9 ਅਗਸਤ 1945 ਨਾਗਾਸਾਕੀ ਵਿਖੇ ਐਟਮ ਬੰਬ ਸੁੱਟੇ ਗਏ ਸਨ। ਇਸ ਨਾਲ ਲੱਖਾਂ ਲੋਕ ਮਾਰੇ ਗਏ ਤੇ ਜਪਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਜਪਾਨ ਹਾਰ ਗਿਆ। ਅੱਜ ਉਸੇ ਤਰ੍ਹਾਂ ਕੇਂਦਰ ਸਰਕਾਰ ਸਾਮਰਾਜ ਅਤੇ ਕਾਰਪੋਰੇਟ ਘਰਾਨਿਆਂ ਦੇ ਪੱਖ ਵਿਚ ਨੀਤੀਆਂ ਅਪਣਾ ਰਹੇ ਹਨ। ਦੇਸ਼ ਦੇ ਕਰੋੜਾਂ ਲੋਕਾਂ ਦਾ ਰੁਜ਼ਗਾਰ ਮਗਨਰੇਗਾ ਖ਼ਤਮ ਕਰ ਕੇ ਵੀਬੀ ਜੀ ਰਾਮ ਜੀ ਕਾਨੂੰਨ ਲਾਗੂ ਕਰ ਦਿੱਤਾ ਜਿਸ ਵਿਚ ਕੋਈ ਕੰਮ ਦੀ ਗਰੰਟੀ ਨਹੀਂ ਉਸ ਨੂੰ ਵਾਪਸ ਲਿਆ ਜਾਵੇ, 4 ਕੋਡ ਖ਼ਤਮ ਕਰ ਕੇ 29 ਲੇਬਰ ਕਾਨੂੰਨਾਂ ਨੂੰ ਦੁਬਾਰਾ ਲਾਗੂ ਕੀਤਾ ਜਾਵੇ, ਸਾਰੀਆਂ ਫ਼ਸਲਾਂ ‘ਤੇ ਐਮ.ਐਸ.ਪੀ. ਲਾਗੂ ਕੀਤੀ ਜਾਵੇ ਅਤੇ ਅਮਰੀਕਾ ਨਾਲ ਕੀਤਾ ਮੁਕਤ ਵਪਾਰ ਸਮਝੌਤਾ ਰੱਦ ਕਰਨ, ਬਿਜਲੀ ਬਿੱਲ 2025 ਤੇ ਬੀਜ ਬਿੱਲ 2025 ਵਾਪਸ ਲਿਆ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਰਾਮ ਸਿੰਘ ਠਾਕਰ, ਗੁਰਿੰਦਰ ਸਿੰਘ ਵੈਰੜ, ਸੁਖਦੇਵ ਸਿੰਘ ਘਲੋਟੀ, ਮੇਜਰ ਸਿੰਘ ਚਾਹਲ, ਸੁਰਿੰਦਰਪਾਲ ਕੋਟ ਈਸੇ ਖਾਂ, ਪ੍ਰਗਟ ਸਿੰਘ ਸਿੰਘ ਪੁਰਾ ਮੁੰਨਣ, ਪਰਮਜੀਤ ਸਿੰਘ ਧੱਲੇਕੇ, ਲਛਮਣ ਸਿੰਘ ਲੰਢੇਕੇ ਸਾਰੇ ਕੁੱਲ ਹਿੰਦ ਕਿਸਾਨ ਸਭਾ, ਰੋਹਿਤ ਕਾਲੜਾ, ਗਗਨਦੀਪ ਬਜਾਜ, ਰਵਿੰਦਰ ਖੱਤਰੀ, ਕਰਨ ਸਵੈਨ, ਵਿਨੋਦ ਕੁਮਾਰ, ਜਸਕਰਨ ਸਿੰਘ, ਸਤੀਸ਼ ਕੁਮਾਰ, ਰਜਤ ਗਰੋਵਰ, ਪਵਨ ਅਗਰਵਾਲ ਸਾਰੇ ਸੀਟੂ ਆਗੂ, ਗਗਨਦੀਪ ਸਿੰਘ ਬਲਖੰਡੀ, ਜੱਗਾ ਸਿੰਘ ਬੱਡੂਵਾਲ, ਕੁਲਵਿੰਦਰ ਸਿੰਘ ਰੰਡਿਆਲਾ, ਹਰਭਜਨ ਸਿੰਘ ਮਹਿਲ ਤੇ ਸੁਖਚੈਨ ਸਿੰਘ ਬਲਖੰਡੀ ਸਾਰੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੋਗਾ ਦੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਮੋਗਾ ਹਲਕੇ ਦੇ ਪਿੰਡ ਬੁੱਧ ਸਿੰਘ ਵਾਲਾ ਵਿਖੇ ਸੀਨੀਅਰ ਕਾਂਗਰਸੀ ਆਗੂ ਵਿਨੋਦ ਬਾਂਸਲ ਨੇ ਕੀਤੀ ਵਰਕਰਾਂ ਨਾਲ ਮੀਟਿੰਗ 2027... ਅਗਲੀ ਖ਼ਬਰ ਕਿਸਾਨਾਂ ਮਜ਼ਦੂਰਾਂ ਵਲੋਂ ਕਾਰਪੋਰੇਟਾਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਅਹਿਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।