14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਐਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਹੋਈ ਸਿੱਖਿਆ ਮੰਤਰੀ ਨਾਲ ਮੀਟਿੰਗ ਸਿੱਖਿਆ ਮੰਤਰੀ ਨੇ 1013 ਲੈਕਚਰਾਰ ਸਿੱਧੀ ਭਰਤੀ ‘ਚ ਰਾਖਵਾਂ ਕੋਟਾ ਦੇਣ ਦਾ ਦਿੱਤਾ ਭਰੋਸਾ

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ)-ਐਸ. ਸੀ.

ਅਜੀਤ ਡੈਸਕ 14-08-2026
ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ)-ਐਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਸੈਕਟਰ 2 ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ ਦੀ ਅਗਵਾਈ ‘ਚ ਹੋਈ ਜਿਸ ‘ਚ ਸਕੱਤਰ ਜਰਨਲ ਬਲਵਿੰਦਰ ਲਤਾਲਾ, ਜਰਨਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਸੀਨੀਅਰ ਮੀਤ ਪ੍ਰਧਾਨ ਵੀਰ ਸਿੰਘ ਮੋਗਾ, ਪ੍ਰੈੱਸ ਸਕੱਤਰ ਹਰਜਿੰਦਰ ਪੁਰਾਣੇ ਵਾਲਾ, ਸਕੱਤਰ ਕੁਲਵਿੰਦਰ ਬਿੱਟੂ, ਹੈਪੀ ਸਿੰਘ ਮੋਗਾ, ਹਰਜਿੰਦਰ ਅਰਜ਼ ਅਤੇ ਹੋਰ ਸਾਥੀ ਸ਼ਾਮਿਲ ਹੋਏ। ਮੀਟਿੰਗ ‘ਚ ਆਗੂਆਂ ਨੇ 25 ਜੂਨ 2026 ਸਿੱਖਿਆ ਵਿਭਾਗ ਵਲੋਂ 1013 ਲੈਕਚਰਾਰ ਸਿੱਧੀ ਭਰਤੀ ਦੇ ਜਾਰੀ ਕੀਤੇ ਇਸ਼ਤਿਹਾਰ ‘ਚ ਰਿਜ਼ਰਵ ਸ਼੍ਰੇਣੀਆਂ ਦਾ ਕਈ ਵਿਸ਼ਿਆਂ ‘ਚ ਬਣਦਾ ਕੋਟਾ ਨਾ ਦੇਣ ਸਬੰਧੀ ਧਿਆਨ ਲਿਆਂਦਾ ਤੇ ਆਗੂਆਂ ਨੇ ਤੱਥਾਂ ਤੇ ਤਰਕ ਸਹਿਤ ਵੇਰਵੇ ਦੇ ਕੇ ਰਿਜ਼ਰਵ ਸ਼੍ਰੇਣੀਆਂ ਦਾ ਸਾਰੇ ਵਿਸ਼ਿਆਂ ਦਾ ਬਣਦਾ ਰਾਖਵਾਂ ਕੋਟਾ ਦੇਣ ਦੀ ਮੰਗ ਰੱਖੀ ਜਿਸ ‘ਤੇ ਸਿੱਖਿਆ ਮੰਤਰੀ ਨੇ ਨਿਯਮ ਤੇ ਕਾਨੂੰਨ ਤਹਿਤ ਬਣਦਾ ਰਾਖਵਾਂ ਕੋਟਾ ਦੇਣ ਦਾ ਪੂਰਾ ਭਰੋਸਾ ਦਿੱਤਾ। ਵਿਭਾਗ ਵਲੋਂ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਕੀਤੀਆਂ ਜਾਣ ਵਾਲੀਆਂ ਤਰੱਕੀਆਂ ‘ਚ ਰਿਵਿਊ ਕਰ ਕੇ ਸੀਨੀਅਰ ਲੈਕਚਰਾਰ ਦੇ ਲੈਫ਼ਟ ਆਊਟ ਕੇਸ ਵਿਚਾਰਦੇ ਹੋਏ ਉਨ੍ਹਾਂ ਨੂੰ ਪ੍ਰਿੰਸੀਪਲ ਦੀ ਤਰੱਕੀਆਂ ਉਸ ਸਮੇਂ ਦੇ ਨਿਯਮਾਂ ਅਨੁਸਾਰ ਦਿੱਤੀ ਜਾਵੇ। ਜ਼ਿਲ੍ਹਾ ਸੰਗਰੂਰ ਦੀ ਸੀ.ਐਚ.ਟੀ. ਸੀਨੀਅਰਤਾ ਤੇ ਪਟਿਆਲਾ ਜ਼ਿਲ੍ਹੇ ਦੀਆਂ ਹੈੱਡ ਟੀਚਰ ਦੀਆਂ ਤਰੱਕੀਆਂ ‘ਤੇ ਵੀ ਤੱਥਾਂ ਸਹਿਤ ਗੱਲ ਰੱਖੀ ਗਈ ਜਿਸ ਨੂੰ ਮੰਤਰੀ ਨੇ ਧਿਆਨ ਨਾਲ ਸੁਣਿਆ। ਇਸੇ ਤਰ੍ਹਾਂ 2364 ਈ.ਟੀ.ਟੀ., 6635 ਈ.ਟੀ.ਟੀ. ਤੇ 5994 ਈ.ਟੀ.ਟੀ. ਭਰਤੀ ‘ਚ ਸੀ.ਡਬਲਿਊ.ਪੀ. 1067 5 ਆਫ਼ 2020 ਗੁਰਪ੍ਰੀਤ ਸਿੰਘ ਬਨਾਮ ਸਟੇਟ ਆਫ਼ ਪੰਜਾਬ ਦੇ ਫ਼ੈਸਲੇ ਨੂੰ ਪੂਰਨ ਰੂਪ ਲਾਗੂ ਕਰ ਕੇ ਭਰਤੀ ਪੂਰੀ ਕਰਨ ਦੀ ਮੰਗ ਕੀਤੀ ਜਿਸ ‘ਤੇ ਸਿੱਖਿਆ ਮੰਤਰੀ ਨੇ ਸਾਰੇ ਮਸਲਿਆਂ ਦਾ ਸਾਰਥਿਕ ਹੱਲ ਕਰਨ ਦਾ ਭਰੋਸਾ ਦਿੱਤਾ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਵਲੋਂ ਸਾਬਕਾ ਚੇਅਰਮੈਨ ਮੁਖਤਿਆਰ ਸਿੰਘ ਬਰਾੜ ਬਾਘਾ ਪੁਰਾਣਾ ਪੀ.ਏ.ਸੀ. ਦੇ ਕਮੇਟੀ ਮੈਂਬਰ... ਅਗਲੀ ਖ਼ਬਰ ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਬੱਧਨੀ ਕਲਾਂ ਵਿਖੇ ਚੱਲ ਰਹੇ ਇਕੋਤਰੀ ਸਮਾਗਮ ਸੰਬੰਧੀ ਮੱਸਿਆ ਦੇ ਦਿਹਾੜੇ ’ਤੇ ਸ੍ਰੀ ਅਖੰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।