14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

*ਸ਼ਰਾਰਤੀ ਅਨਸਰਾਂ ਦੀ ਛੋਟੀ ਮਾਨਸਿਕਤਾ- ਪ੍ਰਧਾਨ ਜਗਦੀਪ ਗਟਰਾ

ਬਾਘਾ ਪੁਰਾਣਾ, 13 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਪੱਧਰ ‘ਤੇ ਹਲਕੇ ਅਨੁਸਾਰ ਬੂਥ ਇੰਚਾਰਜਾਂ ਨਾਲ ਪਾਰਟੀ ਦੀ ਮਜ਼ਬੂਤੀ ਲਈ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਬੀਤੇ ਦਿਨੀਂ ਬਾਘਾ ਪੁਰਾਣਾ ਹਲਕੇ ਦੇ ਬੂਥ ਇੰਚਾਰਜਾਂ ਨਾਲ ਵਿਸ਼ੇਸ਼ ਮੀਟਿੰਗ ਬਾਘਾ ਪੁਰਾਣਾ ਵਿਖੇ ਚੰਨੂਵਾਲਾ ਰੋਡ ‘ਤੇ ਸਥਿਤ ਇਕ ਪੈਲੇਸ ਵਿਖੇ ਕੀਤੀ ਗਈ। ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦਾ ਹਲਕੇ ਅੰਦਰ ਆਉਣ ‘ਤੇ ਪਾਰਟੀ ਦੇ ਵੱਖ-ਵੱਖ ਵਰਕਰਾਂ ਅਤੇ ਹਲਕਾ ਵਿਧਾਇਕ ਵਲੋਂ ਸਵਾਗਤ ਕੀਤਾ ਅਤੇ ਫ਼ਲੈਕਸੀ ਬੋਰਡ ਵੀ ਲਾਏ ਗਏ।

ਮੋਗਾ ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਫੁੱਲ ਡਰੈੱਸ ਰਿਹਰਸਲ ਮੌਕੇ ਮਾਰਚ ਪਾਸਟ ਦਾ ਨਿਰੀਖਣ ਕਰਦੇ ਜਸਪਿੰਦਰ ਸਿੰਘ ਏ.ਡੀ.ਸੀ. ਮੋਗਾ, ਨਾਲ ਹਨ ਸੰਦੀਪ ਸਿੰਘ ਮੰਡ ਐਸ.ਪੀ. ਮੋਗਾ। ਤਸਵੀਰ: ਜਸਪਾਲ ਸਿੰਘ /ਹਰਜੀਤ ਸਿੰਘ ਬਾਘਾ ਪੁਰਾਣਾ ਸ਼ਹਿਰ ਅੰਦਰ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਆਉਣ ‘ਤੇ ਪ੍ਰਧਾਨ ਜਗਦੀਪ ਸਿੰਘ ਗਟਰਾ ਦੇ ਪਾੜੇ ਬੋਰਡਾਂ ਦੀਆਂ ਤਸਵੀਰਾਂ ਅਤੇ ਸੱਜੇ ਸ਼ਹਿਰ ‘ਚੋਂ ਨਗਰ ਕੌਂਸਲ ਦੇ ਅਧਿਕਾਰੀ ਬੋਰਡ ਉਤਾਰਦੇ ਹੋਏ। ਤਸਵੀਰਾਂ : ਮਾਣੂੰਕੇ 14-08-2026
ਬਾਘਾ ਪੁਰਾਣਾ, 13 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਪੱਧਰ ‘ਤੇ ਹਲਕੇ ਅਨੁਸਾਰ ਬੂਥ ਇੰਚਾਰਜਾਂ ਨਾਲ ਪਾਰਟੀ ਦੀ ਮਜ਼ਬੂਤੀ ਲਈ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਬੀਤੇ ਦਿਨੀਂ ਬਾਘਾ ਪੁਰਾਣਾ ਹਲਕੇ ਦੇ ਬੂਥ ਇੰਚਾਰਜਾਂ ਨਾਲ ਵਿਸ਼ੇਸ਼ ਮੀਟਿੰਗ ਬਾਘਾ ਪੁਰਾਣਾ ਵਿਖੇ ਚੰਨੂਵਾਲਾ ਰੋਡ ‘ਤੇ ਸਥਿਤ ਇਕ ਪੈਲੇਸ ਵਿਖੇ ਕੀਤੀ ਗਈ। ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦਾ ਹਲਕੇ ਅੰਦਰ ਆਉਣ ‘ਤੇ ਪਾਰਟੀ ਦੇ ਵੱਖ-ਵੱਖ ਵਰਕਰਾਂ ਅਤੇ ਹਲਕਾ ਵਿਧਾਇਕ ਵਲੋਂ ਸਵਾਗਤ ਕੀਤਾ ਅਤੇ ਫ਼ਲੈਕਸੀ ਬੋਰਡ ਵੀ ਲਾਏ ਗਏ। ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਲਵਾ ਜੋਨ ਦੇ ਕਿਸਾਨ ਵਿੰਗ ਪ੍ਰਧਾਨ ਜਗਦੀਪ ਸਿੰਘ ਗਟਰਾ ਵੱਲੋਂ ਵੀ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆਂ ਦਾ ਹਲਕੇ ਅੰਦਰ ਆਉਣ ‘ਤੇ ਸਵਾਗਤੀ ਬੋਰਡ ਲਾਏ ਗਏ। ਪੰਜਾਬ ਇੰਚਾਰਜ ਵਲੋਂ ਕੀਤੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਮਨੀਸ਼ ਸਿਸੋਦੀਆ ਦੀ ਵਾਪਸੀ ਸਮੇਂ ਕਿਸੇ ਖ਼ਾਸ ਵਿਅਕਤੀ ਦੇ ਇਸ਼ਾਰੇ ‘ਤੇ ਪ੍ਰਧਾਨ ਜਗਦੀਪ ਸਿੰਘ ਗਟਰਾ ਦੇ ਫ਼ਲੈਕਸੀ ਬੋਰਡ ਸੜਕਾਂ ਤੋਂ ਪਾੜੇ ਗਏ ਅਤੇ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਲਾਏ ਬੋਰਡਾਂ ਨੂੰ ਉਤਾਰਿਆ ਵੀ ਗਿਆ। ਜਿੱਥੇ ਜ਼ਿਕਰਯੋਗ ਹੈ ਕਿ ਉਕਤ ਬੋਰਡਾਂ ‘ਤੇ ਹੋਰ ਵੀ ਤਸਵੀਰਾਂ ਸਨ ਪਰ ਪਾੜੇ ਗਏ ਬੋਰਡਾਂ ‘ਚ ਸਿਰਫ਼ ਪ੍ਰਧਾਨ ਜਗਦੀਪ ਸਿੰਘ ਗਟਰਾ ਦੀਆਂ ਤਸਵੀਰਾਂ ਨੂੰ ਹੀ ਪਾੜਿਆ ਗਿਆ ਅਤੇ ਸ਼ਹਿਰ ‘ਚ ਲੱਗੇ ਪ੍ਰਧਾਨ ਗਟਰੇ ਦੇ ਫ਼ਲੈਕਸੀ ਬੋਰਡਾਂ ਨੂੰ ਨਗਰ ਕੌਂਸਲ ਦੇ ਮੁਲਾਜ਼ਮਾਂ ਵਲੋਂ ਉਤਾਰਿਆ ਗਿਆ। ਇਸ ਵਿਵਾਦ ਪੂਰਨ ਮਸਲੇ ਸਬੰਧੀ ਨਗਰ ਕੌਂਸਲ ਬਾਘਾ ਪੁਰਾਣਾ ਦੇ ਅਧਿਕਾਰੀ ਆਪਣੇ ਉੱਪਰ ਕੋਈ ਵੀ ਇਲਜ਼ਾਮ ਲੈਣ ਤੋਂ ਭੱਜਦੇ ਹੋਏ ਉਕਤ ਮਸਲੇ ਨੂੰ ਇਕ ਦੂਜੇ ਉੱਪਰ ਸੁੱਟਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਸਬੰਧੀ ਕੁਝ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪ੍ਰਧਾਨ ਜਗਦੀਪ ਸਿੰਘ ਗਟਰਾ ਜੋ ਕਿ ਹਲਕੇ ਅੰਦਰ ਹਰੇਕ ਵਿਅਕਤੀ ਦੇ ਦੁੱਖ-ਸੁੱਖ ‘ਚ ਸ਼ਰੀਕ ਹੋ ਰਹੇ ਹਨ ਅਤੇ ਹਲਕੇ ਅੰਦਰ ਉਨ੍ਹਾਂ ਦੀ ਵਧਦੀ ਲੋਕਪ੍ਰਿਅਤਾ ਤੋਂ ਸਾੜ ਖਾਂਦੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਫ਼ਲੈਕਸੀ ਬੋਰਡ ਪਾੜੇ ਗਏ ਹਨ। ਜਦੋਂ ਇਨ੍ਹਾਂ ਫ਼ਲੈਕਸੀ ਬੋਰਡਾਂ ਦੇ ਪਾੜਨ ਅਤੇ ਉਤਾਰਨ ਸਬੰਧੀ ਪ੍ਰਧਾਨ ਜਗਦੀਪ ਸਿੰਘ ਗਟਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ‘ਆਪ’ ਪਾਰਟੀ ‘ਚ ਮਾਲਵਾ ਜੋਨ ਦੇ ਕਿਸਾਨ ਵਿੰਗ ਪ੍ਰਧਾਨ ਦੇ ਅਹੁਦੇ ‘ਤੇ ਹਨ ਅਤੇ ਮਾਲਵਾ ‘ਚ ਕਿਤੇ ਵੀ ਪਾਰਟੀ ਹਾਈਕਮਾਂਡ ਦੇ ਆਗੂ ਆਉਂਦੇ ਹਨ ਤਾਂ ਮੇਰਾ ਫ਼ਰਜ਼ ਬਣਦਾ ਹੈ ਕਿ ਮੈਂ ਉਨ੍ਹਾਂ ਦਾ ਹਲਕੇ ‘ਚ ਆਉਣ ‘ਤੇ ਸਵਾਗਤ ਕਰਾਂ ਪਰ ਜੇਕਰ ਕੋਈ ਸ਼ਰਾਰਤੀ ਅਨਸਰ ਬੋਰਡ ਪਾੜਦੇ ਹਨ ਤਾਂ ਉਹ ਆਪਣੀ ਛੋਟੀ ਮਾਨਸਿਕਤਾ ਦਾ ਸਬੂਤ ਦੇ ਰਹੇ ਹਨ। ਉਨ੍ਹਾਂ ਸ਼ਹਿਰ ‘ਚੋਂ ਲੱਗੇ ਕੁਝ ਅਣ-ਅਧਿਕਾਰਤ ਫ਼ਲੈਕਸੀ ਬੋਰਡਾਂ ਨੂੰ ਉਤਾਰਨ ਸਬੰਧੀ ਕਿਹਾ ਕਿ ਜੇਕਰ ਪਾਰਟੀ ਆਗੂਆਂ ਦੇ ਫ਼ਲੈਕਸੀ ਬੋਰਡਾਂ ਦੀ ਸ਼ਹਿਰ ਦੇ ਹਦੂਦ ਅੰਦਰੋਂ ਪਰਚੀ ਕੱਟਣੀ (ਕਿਰਾਇਆ ਵਸੂਲਣਾ) ਜਰੂਰੀ ਹੈ ਤਾਂ ਉਹ ਪਰਚੀ ਕਟਵਾਉਣ ਲਈ ਤਿਆਰ ਹਨ।
ਪਿਛਲੀ ਖ਼ਬਰ ਅਜੀਤਵਾਲ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਹਰਮਨ ਬਰਾੜ ਖੋਟੇ ਬਣੇ ਯੂਥ ਅਕਾਲੀ ਦਲ ’ਚ ਕੋਰ ਕਮੇਟੀ ਮੈਂਬਰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 1 ਸਤੰਬਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।