23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੋਗਾ ਜ਼ਿਲ੍ਹੇ ਦੀ ਰੱਤੀਆਂ ਕੋਆਪ੍ਰੇਟਿਵ ਸੁਸਾਇਟੀ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ, ਗੁਰਦੀਪ ਸਿੰਘ ਬਣੇ ਪ੍ਰਧਾਨ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਨਵੀਂ ਚੁਣੀ ਕਮੇਟੀ ਨੂੰ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ

ਮੋਗਾ , 22 ਅਗਸਤ ( ਗੁਰਤੇਜ ਸਿੰਘ ਬੱਬੀ )- ਸਿਵਲ ਸਰਜਨ ਮੋਗਾ ਡਾ . ਅਸ਼ੋਕ ਸਿੰਗਲਾ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ .

ਅਜੀਤ ਡੈਸਕ 23-08-2026
ਮੋਗਾ , 22 ਅਗਸਤ ( ਗੁਰਤੇਜ ਸਿੰਘ ਬੱਬੀ )- ਸਿਵਲ ਸਰਜਨ ਮੋਗਾ ਡਾ . ਅਸ਼ੋਕ ਸਿੰਗਲਾ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ . ਸੰਦੀਪ ਸਿੰਘ ਦੀ ਅਗਵਾਈ ਹੇਠ ਫੂਡ ਸੇਫ਼ਟੀ ਟੀਮ ਮੋਗਾ ਵਲੋਂ ਜ਼ਿਲ੍ਹੇ ਵਿਚ ਖਾਣ - ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਸਫ਼ਾਈ ਯਕੀਨੀ ਬਣਾਉਣ ਲਈ ਵਿਸ਼ੇਸ਼ ਚੈਕਿੰਗ ਅਤੇ ਸੈਂਪਲਿੰਗ ਮੁਹਿੰਮ ਚਲਾਈ ਗਈ । ਇਸ ਮੁਹਿੰਮ ਦੌਰਾਨ ਬਹੋਨਾ ਚੌਂਕ , ਸਾਈ ਮੰਦਰ , ਬੇਦੀ ਨਗਰ , ਗੀਤਾ ਭਵਨ ਮੰਦਰ ਅਤੇ ਬਾਘਾ ਪੁਰਾਣਾ ਇਲਾਕਿਆਂ ਵਿਚ ਮਠਿਆਈਆਂ ਬਣਾਉਣ ਵਾਲੇ ਯੂਨਿਟਾਂ , ਮਠਿਆਈਆਂ ਦੀਆਂ ਦੁਕਾਨਾਂ , ਕਨਫੈਕਸ਼ਨਰੀ ਦੁਕਾਨਾਂ , ਫਾਸਟ ਫੂਡ ਯੂਨਿਟਾਂ ਅਤੇ ਟਿਫ਼ਨ ਸਰਵਿਸ ਯੂਨਿਟਾਂ ਦੀ ਚੈਕਿੰਗ ਕੀਤੀ ਗਈ । ਇਸ ਤੋਂ ਇਲਾਵਾ ਰਾਮ ਗੰਜ ਮੰਡੀ ਦੇ ਇਲਾਕੇ ਵਿਚੋਂ ਸਮੋਸੇ ਦਾ ਸੈਂਪਲ ਵੀ ਲਿਆ ਗਿਆ , ਜਿਸ ਨੂੰ ਲੈਬਾਰਟਰੀ ਜਾਂਚ ਲਈ ਭੇਜਿਆ ਗਿਆ । ਚੈਕਿੰਗ ਦੌਰਾਨ ਵੱਖ - ਵੱਖ ਖਾਣ - ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਇਕੱਠੇ ਕੀਤੇ ਗਏ ਅਤੇ ਉਨ੍ਹਾਂ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਜਾਂਚ ਲਈ ਭੇਜਿਆ ਗਿਆ । ਸੈਂਪਲਾਂ ਦੀ ਜਾਂਚ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਖਾਣ - ਪੀਣ ਵਾਲੀਆਂ ਵਸਤੂਆਂ ਸੁਰੱਖਿਆ ਅਤੇ ਗੁਣਵੱਤਾ ਦੇ ਮਾਪਦੰਡਾਂ ‘ ਤੇ ਖਰੀਆਂ ਉੱਤਰਦੀਆਂ ਹਨ । ਮਠਿਆਈਆਂ ਅਤੇ ਕਨਫੈਕਸ਼ਨਰੀ ਉਤਪਾਦਾਂ ਸਬੰਧੀ ਦੁਕਾਨਦਾਰਾਂ ਅਤੇ ਨਿਰਮਾਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਸਿਰਫ਼ ਮਨਜ਼ੂਰਸ਼ੁਦਾ ਫੂਡ ਕਲਰ ਨਿਰਧਾਰਿਤ ਮਾਤਰਾ ਅਤੇ ਨਿਰਧਾਰਿਤ ਸੀਮਾ ਅੰਦਰ ਹੀ ਵਰਤੇ ਜਾਣ । ਕਿਸੇ ਵੀ ਗੈਰ - ਮਨਜ਼ੂਰਸ਼ੁਦਾ ਜਾਂ ਬੇਹੱਦ ਮਾਤਰਾ ਵਿਚ ਰੰਗ ਦੀ ਵਰਤੋਂ ਨਾ ਕੀਤੀ ਜਾਵੇ । ਫੂਡ ਸੇਫ਼ਟੀ ਟੀਮ ਨੇ ਖ਼ਾਸ ਤੌਰ ‘ ਤੇ ਹਦਾਇਤ ਕੀਤੀ ਕਿ ਅਖ਼ਬਾਰ ਵਿਚ ਖਾਣ - ਪੀਣ ਵਾਲੀਆਂ ਵਸਤੂਆਂ ਨੂੰ ਲਪੇਟਿਆ , ਢਕਿਆ ਜਾਂ ਪੈਕ ਨਾ ਕੀਤਾ ਜਾਵੇ । ਇਸ ਦੀ ਥਾਂ ਫੂਡ - ਗ੍ਰੇਡ ਅਤੇ ਸੁਰੱਖਿਅਤ ਪੈਕਿੰਗ ਸਮਗਰੀ ਦੀ ਵਰਤੋਂ ਕੀਤੀ ਜਾਵੇ । ਫਾਸਟ ਫੂਡ ਯੂਨਿਟਾਂ ਨੂੰ ਵੀ ਸਫ਼ਾਈ ਅਤੇ ਸੁਰੱਖਿਅਤ ਫੂਡ ਹੈਂਡਲਿੰਗ ਸਬੰਧੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ । ਤਿਆਰ ਭੋਜਨ ਨੂੰ ਧੂੜ , ਮੱਖੀਆਂ , ਕੀੜੇ - ਮਕੌੜਿਆਂ ਅਤੇ ਹੋਰ ਗੰਦਗੀ ਤੋਂ ਬਚਾਉਣ , ਸਾਫ਼ ਪਾਣੀ ਦੀ ਵਰਤੋਂ ਕਰਨ , ਖਾਣਾ ਤਿਆਰ ਕਰਨ ਵਾਲੇ ਸਥਾਨ ਅਤੇ ਉਪਕਰਨਾਂ ਦੀ ਨਿਯਮਤ ਸਫ਼ਾਈ ਕਰਨ ਅਤੇ ਕੱਚੇ ਤੇ ਪੱਕੇ ਭੋਜਨ ਨੂੰ ਵੱਖ - ਵੱਖ ਰੱਖਣ ਲਈ ਕਿਹਾ ਗਿਆ । ਟਿਫ਼ਨ ਸਰਵਿਸ ਯੂਨਿਟਾਂ ਨੂੰ ਰਸੋਈ ਦੀ ਸਫ਼ਾਈ , ਸਾਫ਼ ਪੀਣ ਯੋਗ ਪਾਣੀ ਦੀ ਵਰਤੋਂ , ਬਰਤਨਾਂ ਦੀ ਸੈਨੀਟੇਸ਼ਨ , ਭੋਜਨ ਨੂੰ ਪੂਰੀ ਤਰ੍ਹਾਂ ਪਕਾਉਣ ਅਤੇ ਤਿਆਰ ਭੋਜਨ ਦੀ ਸੁਰੱਖਿਅਤ ਸਟੋਰੇਜ ਅਤੇ ਟਰਾਂਸਪੋਰੇਸ਼ਨ ਯਕੀਨੀ ਬਣਾਉਣ ਲਈ ਕਿਹਾ ਗਿਆ । ਫੂਡ ਸੇਫ਼ਟੀ ਵਿਭਾਗ ਵਲੋਂ ਦੱਸਿਆ ਗਿਆ ਕਿ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਮੋਗਾ ਜ਼ਿਲ੍ਹੇ ਵਿਚ ਚੈਕਿੰਗ ਅਤੇ ਸੈਂਪਲਿੰਗ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ । ਵਿਭਾਗ ਵਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਸਾਫ਼ - ਸੁਥਰੇ ਅਤੇ ਸੁਰੱਖਿਅਤ ਭੋਜਨ ਨੂੰ ਤਰਜੀਹ ਦੇਣ ਅਤੇ ਸ਼ੱਕੀ ਜਾਂ ਅਸੁਰੱਖਿਅਤ ਖਾਣ - ਪੀਣ ਵਾਲੀਆਂ ਵਸਤੂਆਂ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕਰਨ ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ’ਚ ਬਾਘਾ ਪੁਰਾਣਾ ਹਲਕੇ ਦੇ ਵੱਡੀ ਗਿਣਤੀ ਆਗੂ ਸ਼ਾਮਿਲ ਅਗਲੀ ਖ਼ਬਰ ਐਡਵੋਕੇਟ ਲਲਿਤ ਚੌਧਰੀ ਦੇ ਅਕਾਲ ਚਲਾਣੇ ’ਤੇ ਸਤਿਗੁਰੂ ਓਂਕਾਰਾ ਨੰਦ ਅਨੁਭਵਾ ਨੰਦ ਭੂਰੀ ਵਾਲੇ ਪ੍ਰਬੰਧਕ ਕਮੇਟੀ ਵਲੋਂ ਦੁੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।