23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੋਗਾ ਵਿਚ ਆਮ ਆਦਮੀ ਪਾਰਟੀ ਨੂੰ ਮਿਲਿਆ ਧੋਬੀ ਸਮਾਜ ਦਾ ਵੱਡਾ ਸਮਰਥਨ-ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ

ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਮੋਗਾ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਸਮਰਥਨ ਮਿਲਿਆ , ਜਦੋਂ ਧੋਬੀ ਸਮਾਜ ਮੋਗਾ ਨਾਲ ਸਬੰਧਿਤ ਰਮੇਸ਼ ਕੁਮਾਰ , ਰਿੰਕੂ ਕੁਮਾਰ , ਧਰਮਿੰਦਰ ਅਤੇ ਦੀਪਕ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ । ਹਲਕਾ ਵਿਧਾਇਕ ਡਾ .

ਅਜੀਤ ਡੈਸਕ 23-08-2026
ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਮੋਗਾ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਸਮਰਥਨ ਮਿਲਿਆ , ਜਦੋਂ ਧੋਬੀ ਸਮਾਜ ਮੋਗਾ ਨਾਲ ਸਬੰਧਿਤ ਰਮੇਸ਼ ਕੁਮਾਰ , ਰਿੰਕੂ ਕੁਮਾਰ , ਧਰਮਿੰਦਰ ਅਤੇ ਦੀਪਕ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ । ਹਲਕਾ ਵਿਧਾਇਕ ਡਾ . ਅਮਨਦੀਪ ਕੌਰ ਅਰੋੜਾ ਨੇ ਪਾਰਟੀ ਵਿਚ ਸ਼ਾਮਿਲ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਸਨਾਤਨ ਸੇਵਾ ਵੈਲਫੇਅਰ ਬੋਰਡ ਦੇ ਮੈਂਬਰ ਜੁਗਿੰਦਰ ਸ਼ਰਮਾ ਅਤੇ ਸੈਣ ਸਮਾਜ ਦੇ ਚੇਅਰਮੈਨ ਪਵਨ ਸੈਣ ਵੀ ਵਿਸ਼ੇਸ਼ ਤੌਰ ‘ ਤੇ ਮੌਜੂਦ ਰਹੇ । ਇਸ ਮੌਕੇ ਮੋਗਾ ਦੀ ਵਿਧਾਇਕ ਡਾ . ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ - ਹਿਤੈਸ਼ੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸਮਾਜ ਦੇ ਵੱਖ - ਵੱਖ ਵਰਗਾਂ ਦੇ ਲੋਕ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ । ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਹਰ ਸਾਥੀ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਮੋਗਾ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਲਈ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਕੰਮ ਕੀਤਾ ਜਾਵੇਗਾ । ਡਾ . ਅਰੋੜਾ ਨੇ ਕਿਹਾ ਕਿ ਸਮਾਜ ਦੇ ਵੱਖ - ਵੱਖ ਵਰਗਾਂ ਦਾ ਸਹਿਯੋਗ ਅਤੇ ਭਰੋਸਾ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ । ਉਨ੍ਹਾਂ ਪਾਰਟੀ ਵਿਚ ਸ਼ਾਮਿਲ ਹੋਏ ਸਾਰੇ ਸਾਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਮਿਲ ਕੇ ਲੋਕ ਸੇਵਾ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣ ਵਿਚ ਆਪਣਾ ਯੋਗਦਾਨ ਪਾਉਣ । ਇਸ ਮੌਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਰਮੇਸ਼ ਕੁਮਾਰ , ਰਿੰਕੂ ਕੁਮਾਰ , ਧਰਮਿੰਦਰ ਅਤੇ ਦੀਪਕ ਸਮੇਤ ਉਨ੍ਹਾਂ ਦੇ ਸਾਥੀਆਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵਿਚ ਭਰੋਸਾ ਪ੍ਰਗਟ ਕਰਦਿਆਂ ਵਿਧਾਇਕ ਡਾ . ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਲੋਕਾਂ ਦੀ ਸੇਵਾ ਅਤੇ ਮੋਗਾ ਦੇ ਵਿਕਾਸ ਲਈ ਕੰਮ ਕਰਨ ਦਾ ਸੰਕਲਪ ਲਿਆ । ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿਚ ਅਹੁਦੇਦਾਰ , ਵਰਕਰ ਅਤੇ ਵਲੰਟੀਅਰ ਮੌਜੂਦ ਸਨ ।
ਪਿਛਲੀ ਖ਼ਬਰ ਪ੍ਰਧਾਨ ਸਰਦਾਰੀ ਲਾਲ ਕਾਮਰਾ ਨੂੰ ਸਦਮਾ, ਪਤਨੀ ਦਾ ਦਿਹਾਂਤ, ਭੋਗ ਅੱਜ ਅਗਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਹਾੜੇ ਸੰਬੰਧੀ ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ ਦੀ ਹੋਈ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।