ਅੱਜ ਭੋਗ ’ਤੇ ਵਿਸ਼ੇਸ਼-
ਬਹੁਪੱਖੀ ਸ਼ਖ਼ਸੀਅਤ ਤੇ ਗੁਰਮਤਿ ਦੇ ਧਾਰਨੀ ਸਨ ਗੁਰਚਰਨ ਸਿੰਘ ਬਰਾੜ
ਮੋਗਾ, 29 ਅਗਸਤ-ਮੋਗਾ ਉਪ ਦਫ਼ਤਰ ਵਿਖੇ ਬਤੌਰ ਸੀਨੀਅਰ ਅਪਰੇਟਰ ਸੇਵਾਵਾਂ ਨਿਭਾ ਰਹੇ ਗੁਰਤੇਜ ਸਿੰਘ ਬਰਾੜ ਦੇ ਪਿਤਾ ਬਹੁਪੱਖੀ ਸ਼ਖ਼ਸੀਅਤ ਤੇ ਗੁਰਮਤਿ ਦੇ ਧਾਰਨੀ ਗੁਰਚਰਨ ਸਿੰਘ ਬਰਾੜ ਵਾਸੀ ਲੰਗੇਆਣਾ ਜੋ ਕਿ ਸੰਖੇਪ ਬਿਮਾਰੀ ਪਿੱਛੋਂ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦਾ ਜਨਮ ਅੱਜ ਤੋਂ ਕਰੀਬ 81 ਸਾਲ ਪਹਿਲਾਂ ਮਾਤਾ ਮੁਖ਼ਤਿਆਰ ਕੌਰ ਦੀ ਕੁੱਖੋਂ ਪਿਤਾ ਸੁੱਚਾ ਸਿੰਘ ਦੇ ਗ੍ਰਹਿ ਪਿੰਡ ਲੰਗੇਆਣਾ ਨਵਾਂ (ਮੋਗਾ) ਵਿਖੇ ਹੋਇਆ। ਆਪ ਦੇ ਦੋ ਭਰਾ ਤੇ ਇਕ ਭੈਣ ਸਨ।
ਮੋਗਾ, 29 ਅਗਸਤ-ਮੋਗਾ ਉਪ ਦਫ਼ਤਰ ਵਿਖੇ ਬਤੌਰ ਸੀਨੀਅਰ ਅਪਰੇਟਰ ਸੇਵਾਵਾਂ ਨਿਭਾ ਰਹੇ ਗੁਰਤੇਜ ਸਿੰਘ ਬਰਾੜ ਦੇ ਪਿਤਾ ਬਹੁਪੱਖੀ ਸ਼ਖ਼ਸੀਅਤ ਤੇ ਗੁਰਮਤਿ ਦੇ ਧਾਰਨੀ ਗੁਰਚਰਨ ਸਿੰਘ ਬਰਾੜ ਵਾਸੀ ਲੰਗੇਆਣਾ ਜੋ ਕਿ ਸੰਖੇਪ ਬਿਮਾਰੀ ਪਿੱਛੋਂ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦਾ ਜਨਮ ਅੱਜ ਤੋਂ ਕਰੀਬ 81 ਸਾਲ ਪਹਿਲਾਂ ਮਾਤਾ ਮੁਖ਼ਤਿਆਰ ਕੌਰ ਦੀ ਕੁੱਖੋਂ ਪਿਤਾ ਸੁੱਚਾ ਸਿੰਘ ਦੇ ਗ੍ਰਹਿ ਪਿੰਡ ਲੰਗੇਆਣਾ ਨਵਾਂ (ਮੋਗਾ) ਵਿਖੇ ਹੋਇਆ। ਆਪ ਦੇ ਦੋ ਭਰਾ ਤੇ ਇਕ ਭੈਣ ਸਨ। ਆਪ ਨੇ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਧੰਦਾ ਸ਼ੁਰੂ ਕੀਤਾ ਤੇ ਉਸ ਨੂੰ ਸਿਖ਼ਰਾਂ ‘ਤੇ ਪਹੁੰਚਾਇਆ। ਆਪ ਦਾ ਵਿਆਹ ਕੋਕਰੀ ਨਿਵਾਸੀ ਮਨਜੀਤ ਕੌਰ ਨਾਲ ਹੋਇਆ। ਆਪ ਦੇ ਗ੍ਰਹਿ ਵਾਹਿਗੁਰੂ ਨੇ ਦੋ ਧੀਆਂ ਤੇ ਇਕ ਪੁੱਤਰ ਦੀ ਦਾਤ ਬਖ਼ਸ਼ੀ ਜਿਨ੍ਹਾਂ ਨੂੰ ਆਪ ਨੇ ਪੜ੍ਹਾ ਲਿਖਾ ਕੇ ਚੰਗੇ ਪਰਿਵਾਰਾਂ ਵਿਚ ਉਨ੍ਹਾਂ ਨੂੰ ਸੈਟਲ ਕੀਤਾ। ਸਵ: ਗੁਰਚਰਨ ਸਿੰਘ ਬਰਾੜ ਨੂੰ ਉਸ ਸਮੇਂ ਸਦਮੇ ਵਿਚੋਂ ਗੁਜ਼ਰਨਾ ਪਿਆ ਜਦੋਂ ਆਪ ਦੀ ਧਰਮ-ਪਤਨੀ 16 ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ। ਇਸ ਸਦਮੇ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੇ। ਆਪ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਤੇ ਗੁਰਮਤਿ ਦੇ ਧਾਰਨੀ ਸਨ ਤੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਆਪ ਦਾ ਪੱਕਾ ਨਿਯਮ ਸੀ। ਆਪ ਤਿੰਨ ਮਹੀਨੇ ਪਹਿਲਾਂ ਬਿਮਾਰ ਹੋ ਗਏ ਤੇ ਜਿੱਥੇ ਆਪ ਦੇ ਪੁੱਤਰ ਗੁਰਤੇਜ ਸਿੰਘ ਬਰਾੜ, ਆਪ ਦੀ ਨੂੰਹ ਅਮਨਦੀਪ ਕੌਰ, ਧੀਆਂ ਹਰਦੀਪ ਸਿੰਘ ਤੇ ਨਸੀਬ ਕੌਰ ਬਰਾੜ ਨੇ ਜਿੱਥੇ ਉਨ੍ਹਾਂ ਦਾ ਡਾਕਟਰੀ ਇਲਾਜ ਕਰਵਾਇਆ ਉੱਥੇ ਉਨ੍ਹਾਂ ਦੀ ਦਿਨ ਰਾਤ ਸੇਵਾ ਵੀ ਕੀਤੀ ਪਰ ਉਹ ਅਚਾਨਕ 21 ਅਗਸਤ ਨੂੰ ਇਸ ਮਾਤ ਲੋਕ ਤੋਂ ਸਦੀਵੀ ਵਿਛੋੜਾ ਦੇ ਗਏ। ਆਪ ਦਾ ਸਪੁੱਤਰ ਗੁਰਤੇਜ ਸਿੰਘ ਬਰਾੜ ਤੇ ਦੋਵੇਂ ਧੀਆਂ ਹਰਦੀਪ ਕੌਰ ਤੇ ਨਸੀਬ ਕੌਰ ਬਰਾੜ ਨੇ ਆਪਣੇ ਮਾਤਾ-ਪਿਤਾ ਦੇ ਪਦ-ਚਿੰਨ੍ਹਾਂ ‘ਤੇ ਚੱਲਦਿਆਂ ਇਲਾਕੇ ਵਿਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ। ਸਵ: ਗੁਰਚਰਨ ਸਿੰਘ ਬਰਾੜ ਦੇ ਅੰਤਿਮ ਸੰਸਕਾਰ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕਰ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਮਿਤੀ 30 ਅਗਸਤ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਬਾਬਾ ਨਾਜ਼ਰ ਸਿੰਘ ਪੱਤੀ ਕੋਰ ਪਿੰਡ ਲੰਗੇਆਣਾ ਨਵਾਂ ਵਿਖੇ ਹੋਵੇਗੀ ਜਿੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। - ਸੁਰਿੰਦਰਪਾਲ ਸਿੰਘ