31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡਾ. ਵੇਦਪਾਲ ਦਾ ਡਿਜ਼ਾਈਨ ਪੇਟੈਂਟ ਮਨਜ਼ੂਰ

ਮੋਗਾ , 30 ਅਗਸਤ ( ਸੁਰਿੰਦਰਪਾਲ ਸਿੰਘ )- ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ . ਐਸ .

ਅਜੀਤ ਡੈਸਕ 31-08-2026
ਮੋਗਾ , 30 ਅਗਸਤ ( ਸੁਰਿੰਦਰਪਾਲ ਸਿੰਘ )- ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ . ਐਸ . ਐਫ . ਕਾਲਜ ਆਫ਼ ਫਾਰਮੇਸੀ ਦੇ ਹੈੱਡ , ਡਿਪਾਰਟਮੈਂਟ ਆਫ਼ ਫਾਰਮਾਕੋਗਨੋਸੀ ਡਾ . ਵੇਦਪਾਲ ਵਲੋਂ ਹਾਰਬਲ ਫਾਰਮੂਲੇਸ਼ਨ ਲਈ ਤਿਆਰ ਕੀਤੇ ਗਏ ਕੈਪਸੂਲ ਫਿਲਿੰਗ ਡਿਵਾਈਸ ਫ਼ਾਰ ਹਾਰਬਲ ਫਾਰਮੂਲੇਸ਼ਨ ਦਾ ਡਿਜ਼ਾਈਨ ਪੇਟੈਂਟ ਭਾਰਤ ਸਰਕਾਰ ਵਲੋਂ ਮਨਜ਼ੂਰ ਕੀਤਾ ਗਿਆ ਹੈ । ਇਹ ਡਿਵਾਈਸ ਬਹੁਤ ਹੀ ਸਰਲ ਅਤੇ ਘੱਟ ਲਾਗਤ ਨਾਲ ਤਿਆਰ ਕੀਤੀ ਗਈ ਹੈ , ਜੋ ਹਾਰਬਲ ਫਾਰਮੂਲੇਸ਼ਨਾਂ ਨੂੰ ਕੈਪਸੂਲਾਂ ਵਿਚ ਭਰਨ ਲਈ ਬੇਹੱਦ ਸਹਾਇਕ ਸਾਬਤ ਹੋਵੇਗੀ । ਇਸ ਡਿਜ਼ਾਈਨ ਨੂੰ ਤਿਆਰ ਕਰਨ ਵਿਚ ਅਬਲਾਸ ਭਾਰਦਵਾਜ , ਸ੍ਰਿਸ਼ਟੀ ਸ਼ਰਮਾ , ਵਿਸ਼ਾਲ ਗੋਲਡਰ , ਪਾਇਲ ਮਾਹੀ , ਸੰਜੀਵ ਢੀਂਗਰਾ ਅਤੇ ਡਾ . ਜੀ . ਡੀ . ਗੁਪਤਾ ਨੇ ਸਹਿਯੋਗ ਦਿੱਤਾ । ਇਸ ਮੌਕੇ ਡਾ . ਵੇਦਪਾਲ ਨੇ ਦੱਸਿਆ ਕਿ ਡਿਪਾਰਟਮੈਂਟ ਆਫ਼ ਫਾਰਮਾਕੋਗਨੋਸੀ ਵਲੋਂ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ । ਆਉਣ ਵਾਲੇ ਸਮੇਂ ਵਿਚ ਹਾਰਬਲ ਡਰੱਗ ਡਿਲਿਵਰੀ ਸਿਸਟਮ ਅਤੇ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ । ਉਨ੍ਹਾਂ ਦੱਸਿਆ ਕਿ ਫਾਰਮਾਕੋਗਨੋਸੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਐਕਸਟ੍ਰੈਕਸ਼ਨ , ਐਨਾਲਿਸਿਸ , ਕਲਟੀਵੇਸ਼ਨ , ਬਾਇਓ ਟੈਕਨਾਲੋਜੀ , ਸੈੱਲ ਲਾਈਨ ਅ ਤੇ ਟਿਸ਼ੂ ਕਲਚਰ ਆਦਿ ਖੇਤਰਾਂ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ , ਤਾਂ ਜੋ ਵਿਦਿਆਰਥੀ ਆਧੁਨਿਕ ਖੋਜ ਤਕਨੀਕਾਂ ਨਾਲ ਜਾਣੂੰ ਹੋ ਸਕਣ । ਇਸ ਉਪਲਬਧੀ ‘ ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ , ਸਕੱਤਰ ਇੰਜ : ਜਨੇਸ਼ ਗਰਗ , ਡਾ . ਮੁਸਕਾਨ ਗਰਗ , ਡਾਇਰੈਕਟਰ ਡਾ . ਜੀ . ਡੀ . ਗੁਪਤਾ , ਪ੍ਰਿੰਸੀਪਲ ਡਾ . ਆਰ . ਕੇ . ਨਾਰੰਗ ਅਤੇ ਸਮੂਹ ਫੈਕਲਟੀ ਨੇ ਡਾ . ਵੇਦਪਾਲ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ।
ਪਿਛਲੀ ਖ਼ਬਰ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਵਲੋਂ ਕਰਵਾਏ ਜਾਗਰਣ ਦੌਰਾਨ ਮਾਂ ਜਵਾਲਾ ਜੀ ਧਾਮ ਤੋਂ ਲਿਆਂਦੀ ਪਵਿੱਤਰ ਜੋਤ ਦੇ ਸ਼ਹਿਰ ਵਾਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।