07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੇ ਲਗਾਇਆ ਰੋਸ ਧਰਨਾ

ਨੱਥੂਵਾਲਾ ਗਰਬੀ, 6 ਸਤੰਬਰ (ਨਵਦੀਪ ਸਿੰਘ)-ਪਿਛਲੇ ਕਈ ਦਿਨਾਂ ਤੋਂ ਨੱਥੂਵਾਲਾ, ਨਾਥੇਵਾਲਾ, ਹਰੀਏਵਾਲਾ, ਮਾਹਲਾ ਕਲਾਂ, ਮਾਹਲਾ ਖੁਰਦ, ਵੱਡਾ ਘਰ, ਛੋਟਾ ਘਰ ਵਿਖੇ ਬਿਜਲੀ ਸਪਲਾਈ ਅੱਠ ਘੰਟੇ ਦੀ ਬਜਾਏ ਸਿਰਫ ਦੋ ਘੰਟੇ ਹੀ ਛੱਡੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਰਮੰਦਰ ਸਿੰਘ ਡੇਮਰੂ, ਗੁਰਦੀਪ ਸਿੰਘ ਮਾਹਲਾ ਖੁਰਦ ਨੇ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਰ ਰੋਜ਼ ਪ੍ਰਚਾਰ ਕੀਤਾ ਜਾਂਦਾ ਹੈ ਕਿ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ ਪਰ ਪਿਛਲੇ ਇਕ ਹਫਤੇ ਤੋਂ ਇਸ ਏਰੀਏ ਵਿਚ ਦੋ ਘੰਟੇ ਸਪਲਾਈ ਛੱਡੀ ਜਾ ਰਹੀ ਹੈ।

ਅਜੀਤ ਡੈਸਕ 07-09-2026
ਨੱਥੂਵਾਲਾ ਗਰਬੀ, 6 ਸਤੰਬਰ (ਨਵਦੀਪ ਸਿੰਘ)-ਪਿਛਲੇ ਕਈ ਦਿਨਾਂ ਤੋਂ ਨੱਥੂਵਾਲਾ, ਨਾਥੇਵਾਲਾ, ਹਰੀਏਵਾਲਾ, ਮਾਹਲਾ ਕਲਾਂ, ਮਾਹਲਾ ਖੁਰਦ, ਵੱਡਾ ਘਰ, ਛੋਟਾ ਘਰ ਵਿਖੇ ਬਿਜਲੀ ਸਪਲਾਈ ਅੱਠ ਘੰਟੇ ਦੀ ਬਜਾਏ ਸਿਰਫ ਦੋ ਘੰਟੇ ਹੀ ਛੱਡੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਰਮੰਦਰ ਸਿੰਘ ਡੇਮਰੂ, ਗੁਰਦੀਪ ਸਿੰਘ ਮਾਹਲਾ ਖੁਰਦ ਨੇ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਰ ਰੋਜ਼ ਪ੍ਰਚਾਰ ਕੀਤਾ ਜਾਂਦਾ ਹੈ ਕਿ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ ਪਰ ਪਿਛਲੇ ਇਕ ਹਫਤੇ ਤੋਂ ਇਸ ਏਰੀਏ ਵਿਚ ਦੋ ਘੰਟੇ ਸਪਲਾਈ ਛੱਡੀ ਜਾ ਰਹੀ ਹੈ। ਜਿਸ ਕਾਰਨ ਫਸਲ ਦਾ ਨੁਕਸਾਨ ਹੋ ਰਿਹਾ ਹੈ। ਇਸ ਸਮੇਂ ਬੀ. ਕੇ. ਯੂ. ਉਗਰਾਹਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਦੇ ਕਿਸਾਨ ਵੀਰ ਹਾਜ਼ਰ ਸਨ| ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਇਕਬਾਲ ਸਿੰਘ ਸਿੰਘਾਂਵਾਲਾ ਨੇ ਕਿਹਾ ਕਿ ਅਸੀਂ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਸੁਕਦੀ ਨਹੀਂ ਦੇਖ ਸਕਦੇ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਰਮੰਦਰ ਸਿੰਘ ਡੇਮਰੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦਾ ਗਲ ਘੁੱਟਿਆ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਵਿਚ ਐਕਸੀਅਨ ਬਾਘਾ ਪੁਰਾਣਾ ਜਸਵੀਰ ਸਿੰਘ ਨੇ ਪਹੁੰਚ ਕੇ ਕਿਸਾਨਾਂ ਨੂੰ ਵਿਸ਼ਵਾਸ ਦੁਆਇਆ ਕਿ ਬਿਜਲੀ ਸਪਲਾਈ ਪੂਰੀ ਛੱਡੀ ਜਾਵੇਗੀ ਅਤੇ ਪਿਛਲੀ ਸਪਲਾਈ ਇਕ ਇਕ ਘੰਟਾ ਕਰਕੇ ਦਿੱਤੀ ਜਾਵੇਗੀ। ਉਨ੍ਹਾਂ ਦੇ ਵਿਸ਼ਵਾਸ ਤੋਂ ਬਾਅਦ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਖਤਮ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਰਾ ਰੁਕਿਆ ਹੋਇਆ ਟਰੈਫਿਕ ਚਾਲੂ ਕਰਵਾ ਦਿੱਤਾ ਗਿਆ| ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿਚ ਗੁਰਦੀਪ ਸਿੰਘ ਮਾਹਲਾ, ਬੇਅੰਤ ਸਿੰਘ ਵੱਡਾ ਘਰ, ਗੁਰਜੰਟ ਸਿੰਘ ਵੱਡਾ ਘਰ, ਰਣਜੀਤ ਸਿੰਘ, ਸੁਖਜੀਵਨ ਸਿੰਘ, ਮੰਦਰ ਸਿੰਘ ਮਾਹਲਾ, ਰੁਪਿੰਦਰ ਸਿੰਘ ਹਰੀਏਵਾਲਾ, ਬਲਵਿੰਦਰ ਸਿੰਘ ਹਰੀਏਵਾਲਾ, ਜਗਰੂਪ ਸਿੰਘ ਮਾਹਲਾ, ਅਤੇ ਹੋਰ ਕਿਸਾਨ ਵੀਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਸੁਖਮੰਦਰ ਸਿੰਘ ਮੱਦੋਕੇ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ’ਚ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।