07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਐਨ.ਆਰ.ਆਈ. ਅਤੇ ਸਟੂਡੈਂਟ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਕੈਨੇਡਾ ਦੇ ਮੈਂਬਰ ਪਾਰਲੀਮੈਂਟਾਂ ਦੇ ਧਿਆਨ ਵਿਚ ਲਿਆਂਦਾ-ਦੌਲਤਪੁਰਾ

ਮੋਗਾ, 6 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦਾ ਬਹੁਤ ਵੱਡਾ ਹਿੱਸਾ ਕੈਨੇਡਾ ਵਿਚ ਜਾ ਕੇ ਵੱਸ ਗਿਆ ਹੈ ਅਤੇ ਜਾ ਰਿਹਾ ਹੈ। ਜਿੱਥੇ ਪੰਜਾਬ ਨੂੰ ਐਨ.

ਅਜੀਤ ਡੈਸਕ 07-09-2026
ਮੋਗਾ, 6 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦਾ ਬਹੁਤ ਵੱਡਾ ਹਿੱਸਾ ਕੈਨੇਡਾ ਵਿਚ ਜਾ ਕੇ ਵੱਸ ਗਿਆ ਹੈ ਅਤੇ ਜਾ ਰਿਹਾ ਹੈ। ਜਿੱਥੇ ਪੰਜਾਬ ਨੂੰ ਐਨ.ਆਰ.ਆਈ. ਨੇ ਬਹੁਤ ਸਪੋਰਟ ਕੀਤੀ ਅਤੇ ਆਰਥਿਕ ਤੌਰ ‘ਤੇ ਪੰਜਾਬ ਨੂੰ ਮਜ਼ਬੂਤ ਕੀਤਾ ਉੱਥੇ ਐਨ.ਆਰ.ਆਈ. ਅਤੇ ਖ਼ਾਸ ਕਰ ਕੇ ਸਟੂਡੈਂਟ ਨੂੰ ਬਹੁਤ ਸਮੱਸਿਆਵਾਂ ਵੀ ਆ ਰਹੀਆਂ ਹਨ ਕਿਉਂਕਿ ਜਦੋਂ ਕੋਈ ਬੱਚਾ ਪੜ੍ਹਨ ਲਈ ਵਿਦੇਸ਼ ਜਾਂਦਾ ਤਾਂ ਪਿੱਛੋਂ ਪਰਿਵਾਰ ਦਾ ਬਹੁਤ ਖ਼ਰਚਾ ਹੁੰਦਾ ਹੈ ਤੇ ਜੇਕਰ ਬੱਚੇ ਨੂੰ ਉੱਥੇ ਪੜ੍ਹਾਈ ਦੇ ਨਾਲ-ਨਾਲ ਕੰਮ ਨਾ ਮਿਲੇ ਤਾਂ ਵੱਡੀ ਸਮੱਸਿਆ ਆਉਂਦੀ ਹੈ ਅਤੇ ਪੀ.ਆਰ. ਤੱਕ ਪਹੁੰਚਣ ਲਈ ਬਹੁਤ ਮਿਹਨਤ ਅਤੇ ਪੈਸੇ ਦੀ ਜ਼ਰੂਰਤ ਹੁੰਦੀ ਹੈ ਪਰ ਕੈਨੇਡਾ ਸਰਕਾਰ ਨੇ ਪਿਛਲੇ ਦਿਨੀਂ ਕਾਨੂੰਨਾਂ ਵਿਚ ਬਦਲਾਅ ਕਰ ਕੇ ਬਹੁਤ ਸਖ਼ਤੀ ਕਰ ਦਿੱਤੀ ਜਿਸ ਨਾਲ ਬੱਚਿਆਂ ਦੇ ਮਾਪੇ ਪਰੇਸ਼ਾਨ ਹਨ ਅਤੇ ਵਰਕ ਪਰਮਿਟ ਅਤੇ ਵਿਜ਼ਟਰ ਨੂੰ ਵੀ ਬਹੁਤ ਸਮੱਸਿਆ ਆ ਰਹੀਆਂ ਹਨ। ਸੀਨੀਅਰ ਅਕਾਲੀ ਆਗੂ ਮੈਂਬਰ ਸਟੇਟ ਪੀ.ਏ.ਸੀ. ਬੂਟਾ ਸਿੰਘ ਗਿੱਲ ਦੌਲਤਪੁਰਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪਲੈਨਿੰਗ ਬੋਰਡ ਮੋਗਾ ਨੇ ਇਨ੍ਹਾਂ ਸਮੱਸਿਆਵਾਂ ਨੂੰ ਮੈਂਬਰ ਪਾਰਲੀਮੈਂਟ ਤੱਕ ਪਹੁੰਚਾਉਣ ਲਈ ਸਰੀ ਕੈਨੇਡਾ ਰਹਿੰਦੇ ਆਪਣੇ ਛੋਟੇ ਭਾਈ ਕੁਲਦੀਪ ਸਿੰਘ ਗਿੱਲ ਦੌਲਤਪੁਰਾ ਰਾਹੀਂ ਕੈਨੇਡਾ ਸ਼੍ਰੋਮਣੀ ਅਕਾਲੀ ਦਲ ਟੀਮ ਦੇ ਧਿਆਨ ਵਿਚ ਲਿਆਂਦਾ ਅਤੇ ਟੀਮ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਫੁੰਮਣ ਸਿੰਘ, ਪਾਰਟੀ ਸੋਸ਼ਲ ਮੀਡੀਆ ਵਿੰਗ ਦੇ ਪ੍ਰਧਾਨ ਬਿੱਟੂ ਸਿੱਧੂ ਜਗਰਾਉਂ, ਕਰਤਾਰ ਸਿੰਘ ਗਿੱਲ ਸੀਨੀਅਰ ਅਕਾਲੀ ਆਗੂ, ਅਵਤਾਰ ਸਿੰਘ ਡੱਲਾ, ਗੁਰਜੀਤ ਸਿੰਘ ਸਿਧਵਾਂ ਬੇਟ, ਡਾ. ਜਸਵਿੰਦਰ ਸਿੰਘ ਬਰਾੜ, ਰਾਮ ਸਿੰਘ ਸਰਪੰਚ ਅਤੇ ਕੁਲਦੀਪ ਸਿੰਘ ਦੌਲਤਪੁਰਾ ਵਲੋਂ ਵਫ਼ਦ ਦੇ ਰੂਪ ਵਿਚ ਮੰਗ ਪੱਤਰ ਤਿੰਨ ਮੈਂਬਰ ਪਾਰਲੀਮੈਂਟ ਕੈਲਗਰੀ ਕੈਨੇਡਾ ਅਮਨਦੀਪ ਸਿੰਘ ਗਿੱਲ, ਦਵਿੰਦਰ ਗਿੱਲ ਅਤੇ ਜਸਰਾਜ ਹਲਨ ਨੂੰ ਉਨ੍ਹਾਂ ਦੇ ਦਫ਼ਤਰ ਡਾਊਨ ਟਾਊਨ ਜਾ ਕੇ ਦਿੱਤੇ। ਇਸ ਸਮੇਂ ਤਿੰਨੋਂ ਮੈਂਬਰ ਪਾਰਲੀਮੈਂਟ ਵਲੋਂ ਜਿੱਥੇ ਕੁਲਦੀਪ ਸਿੰਘ ਗਿੱਲ ਅਤੇ ਬਿੱਟੂ ਸਿੱਧੂ ਨੂੰ ਸਿਰੋਪਾਉ ਪਾ ਕੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਉੱਥੇ ਉਨ੍ਹਾਂ ਨੇ ਸਮੁੱਚੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਇਮੀਗ੍ਰੇਸ਼ਨ ਮੰਤਰੀ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣ ਦੇ ਯਤਨ ਕੀਤੇ ਜਾਣਗੇ। ਇਸ ਸਮੇਂ ਉਨ੍ਹਾਂ ਵਫ਼ਦ ਨਾਲ ਹੋਰ ਵੀ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਐਨ.ਆਰ.ਆਈ. ਪੰਜਾਬੀ ਭਰਾ ਜਾਂ ਸਟੂਡੈਂਟ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਾਡੇ ਧਿਆਨ ਵਿਚ ਲਿਆਉਣ।
ਪਿਛਲੀ ਖ਼ਬਰ ਰੋਲ ਆਬਜ਼ਰਵਰ ਰਿਤੂ ਅਗਰਵਾਲ ਵਲੋਂ ਮੋਗਾ ’ਚ ਵਿਸ਼ੇਸ਼ ਗਹਿਰੀ ਸੁਧਾਈ ਪ੍ਰਕਿਰਿਆ ਦੀ ਸਮੀਖਿਆ ਅਗਲੀ ਖ਼ਬਰ ਸ਼ਿਆਮ ਮੰਦਰ ਜਲੰਧਰ ਕਾਲੋਨੀ ’ਚ ਸੰਕੀਰਤਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।