14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਰਕਾਰੀ ਕਾਲਜ ਪੱਤੋ ਹੀਰਾ ਸਿੰਘ ’ਚ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਸਪੈਸ਼ਲ ਕੈਂਪ ਲਗਾਇਆ

ਨਿਹਾਲ ਸਿੰਘ ਵਾਲਾ, 13 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟ੍ਰਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਗਗਨਦੀਪ ਨਿਹਾਲ ਸਿੰਘ ਵਾਲਾ ਦੀਆਂ ਹਦਾਇਤਾਂ ਅਨੁਸਾਰ ਸਵੀਪ ਗਤੀਵਿਧੀਆਂ ਦੇ ਤਹਿਤ 071 ਨਿਹਾਲ ਸਿੰਘ ਵਾਲਾ ਦੇ ਸਵੀਪ ਨੋਡਲ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਵਲੋਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਸਰਕਾਰੀ ਕਾਲਜ ਪੱਤੋ ਹੀਰਾ ਸਿੰਘ ਵਿਖੇ ਕਾਲਜ ਪ੍ਰਿੰਸੀਪਲ ਦੀ ਅਗਵਾਈ ‘ਚ ਅਤੇ ਇਲੈਕਟਰੋਲ ਲੀਟਰੇਸੀ ਕਲੱਬ ਦੇ ਨੋਡਲ ਇੰਚਾਰਜ ਅਸਿਸਟੈਂਟ ਪ੍ਰੋ. ਨਿਰਮਲਜੀਤ ਕੌਰ ਪੋਲੀਟੀਕਲ ਸਾਇੰਸ ਦੇ ਸਹਿਯੋਗ ਨਾਲ ਇਕ ਦਿਨ ਦਾ ਸਪੈਸ਼ਲ ਕੈਂਪ ਨਾਲ ਲਗਾਇਆ ਗਿਆ।

ਅਜੀਤ ਡੈਸਕ 14-09-2026
ਨਿਹਾਲ ਸਿੰਘ ਵਾਲਾ, 13 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟ੍ਰਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਗਗਨਦੀਪ ਨਿਹਾਲ ਸਿੰਘ ਵਾਲਾ ਦੀਆਂ ਹਦਾਇਤਾਂ ਅਨੁਸਾਰ ਸਵੀਪ ਗਤੀਵਿਧੀਆਂ ਦੇ ਤਹਿਤ 071 ਨਿਹਾਲ ਸਿੰਘ ਵਾਲਾ ਦੇ ਸਵੀਪ ਨੋਡਲ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਵਲੋਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਸਰਕਾਰੀ ਕਾਲਜ ਪੱਤੋ ਹੀਰਾ ਸਿੰਘ ਵਿਖੇ ਕਾਲਜ ਪ੍ਰਿੰਸੀਪਲ ਦੀ ਅਗਵਾਈ ‘ਚ ਅਤੇ ਇਲੈਕਟਰੋਲ ਲੀਟਰੇਸੀ ਕਲੱਬ ਦੇ ਨੋਡਲ ਇੰਚਾਰਜ ਅਸਿਸਟੈਂਟ ਪ੍ਰੋ. ਨਿਰਮਲਜੀਤ ਕੌਰ ਪੋਲੀਟੀਕਲ ਸਾਇੰਸ ਦੇ ਸਹਿਯੋਗ ਨਾਲ ਇਕ ਦਿਨ ਦਾ ਸਪੈਸ਼ਲ ਕੈਂਪ ਨਾਲ ਲਗਾਇਆ ਗਿਆ। ਕਾਲਜ ‘ਚ ਯੋਗ ਵਿਦਿਆਰਥੀਆ ਦੀ ਚੋਣ ਕਰਨ ਉਪਰੰਤ ਨਵੇਂ ਵੋਟਰਾਂ ਵਜੋਂ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਕੁਲਵਿੰਦਰ ਸਿੰਘ ਨੇ ਫਾਰਮ ਨੰਬਰ 6,7,8 ਭਰਨ ਲਈ ਵਿਸਥਾਰ ਨਾਲ ਜਾਣਕਾਰੀ ਦਿੱਤੀ। ਐਸ. ਡੀ. ਐਮ. ਗਗਨਦੀਪ ਨਿਹਾਲ ਸਿੰਘ ਵਾਲਾ ਵਲੋਂ ਵਿਦਿਆਰਥੀਆਂ ਨੂੰ ਲੋਕਤੰਤਰ ‘ਚ ਵੋਟ ਬਣਾਉਣ ਅਤੇ ਵੋਟ ਪਾਉਣ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਨੂੰ ਨਵੇ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਲਈ ਮੁਬਾਰਕਾਂ ਦਿੱਤੀਆਂ। ਇਸ ਮੌਕੇ ਏ.ਈ.ਆਰ. ‘ਚ. ਕ੍ਰਿਪਾਲ ਸਿੰਘ, ਸਵੀਪ ਨੋਡਲ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ 071 ਨਿਹਾਲ ਸਿੰਘ ਵਾਲਾ, ਅਸਿਸਟੈਂਟ ਪ੍ਰੋ. ਸ੍ਰੀਮਤੀ ਨਿਰਮਲਜੀਤ ਕੌਰ, ਡਾ. ਮੀਨਾਕਸ਼ੀ ਕਾਮਰਸ ਡਿਪਾਰਟਮੈਂਟ, ਅਮਨਦੀਪ ਸਿੰਘ, ਰੁਪਿੰਦਰਪਾਲ ਸਿੰਘ, ਦਿਲਬਾਗ ਸਿੰਘ, ਅਰਮਿੰਦਰ ਸਿੰਘ ਆਦਿ ਬੀ.ਐਲ.ਓਜ ਅਤੇ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਪਰਮਪਾਲ ਸਿੰਘ ਤਖ਼ਤੂਪੁਰਾ ਵੱਲੋਂ ਮੋਗਾ ਹਲਕੇ ’ਚ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਅਗਲੀ ਖ਼ਬਰ ਬਨੇਗਾ ਪ੍ਰਾਪਤੀ ਮੁਹਿੰਮ ਵਲੋਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮੋਗਾ ਮਨਾਉਣ ਦਾ ਐਲਾਨ ਭਗਤ ਸਿੰਘ ਦਾ ਜਨਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।