ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
ਨਿਹਾਲ ਸਿੰਘ ਵਾਲਾ, 20 ਸਤੰਬਰ (ਸੁਖਦੇਵ ਸਿੰਘ ਖਾਲਸਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਬਿੱਕਰ ਸਿੰਘ ਮਾਛੀਕੇ ਦੀ ਅਗਵਾਈ ਹੇਠ ਸੱਘੜ ਸਿੰਘ ਯਾਦਗਾਰੀ ਹਾਲ ਨਿਹਾਲ ਸਿੰਘ ਵਾਲਾ ਵਿਖੇ ਹੋਈ| ਮੀਟਿੰਗ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਬਲਾਕ ਪ੍ਰਧਾਨ ਬਿੱਕਰ ਸਿੰਘ ਮਾਛੀਕੇ, ਰੂਪ ਸਿੰਘ ਸਕੱਤਰ, ਪ੍ਰਿੰਸੀਪਲ ਸੁਖਚੈਨ ਸਿੰਘ ਢਿੱਲੋਂ, ਮਾ. ਸਿਕੰਦਰ ਸਿੰਘ ਭਾਗੀਕੇ, ਜਗਤਾਰ ਸਿੰਘ ਸੈਦੋਕੇ, ਗੁਰਮੇਲ ਸਿੰਘ ਬੌਡੇ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਚੋਣਾਂ ’ਚ ਇਸ ਸਰਕਾਰ ਨੂੰ ਚੱਲਦਾ ਕੀਤਾ ਜਾਵੇਗਾ| ਇਸ ਮੌਕੇ ਪੀ.
ਨਿਹਾਲ ਸਿੰਘ ਵਾਲਾ, 20 ਸਤੰਬਰ (ਸੁਖਦੇਵ ਸਿੰਘ ਖਾਲਸਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਬਿੱਕਰ ਸਿੰਘ ਮਾਛੀਕੇ ਦੀ ਅਗਵਾਈ ਹੇਠ ਸੱਘੜ ਸਿੰਘ ਯਾਦਗਾਰੀ ਹਾਲ ਨਿਹਾਲ ਸਿੰਘ ਵਾਲਾ ਵਿਖੇ ਹੋਈ| ਮੀਟਿੰਗ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਬਲਾਕ ਪ੍ਰਧਾਨ ਬਿੱਕਰ ਸਿੰਘ ਮਾਛੀਕੇ, ਰੂਪ ਸਿੰਘ ਸਕੱਤਰ, ਪ੍ਰਿੰਸੀਪਲ ਸੁਖਚੈਨ ਸਿੰਘ ਢਿੱਲੋਂ, ਮਾ. ਸਿਕੰਦਰ ਸਿੰਘ ਭਾਗੀਕੇ, ਜਗਤਾਰ ਸਿੰਘ ਸੈਦੋਕੇ, ਗੁਰਮੇਲ ਸਿੰਘ ਬੌਡੇ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਚੋਣਾਂ ’ਚ ਇਸ ਸਰਕਾਰ ਨੂੰ ਚੱਲਦਾ ਕੀਤਾ ਜਾਵੇਗਾ| ਇਸ ਮੌਕੇ ਪੀ.ਯੂ. ਚੰਡੀਗੜ੍ਹ ਤੋਂ ਪੁੱਜੇ ਸੱਥ ਜਥੇਬੰਦੀ ਦੇ ਆਗੂ ਇਸ਼ਮੀਤ ਸਿੰਘ ਨੇ 20 ਸਤੰਬਰ ਨੂੰ ਸੈਨੇਟ ਦੀ ਚੋਣਾਂ ’ਚ ਸਾਥ ਦੇਣ ਦੀ ਅਪੀਲ ਕੀਤੀ| ਇਸ ਮੌਕੇ ਗੁਰਦੇਵ ਸਿੰਘ ਕਿਰਤੀ, ਜ਼ੋਰਾਵਰ ਸਿੰਘ ਬੱਧਨੀ, ਓਮਾ ਕਾਂਤ ਸ਼ਾਸ਼ਤਰੀ, ਬਲਵੀਰ ਸਿੰਘ ਮਾਛੀਕੇ, ਬਲਵੀਰ ਸਿੰਘ ਭੱਟੀ, ਦਵਿੰਦਰ ਸਿੰਘ ਹਿੰਮਤਪੁਰਾ, ਰਜਿੰਦਰ ਸਿੰਘ ਤਖਤੂਪੁਰਾ, ਇਸ਼ਮੀਤ ਸਿੰਘ ਆਗੂ ਸੱਥ (ਪੀ.ਯੂ. ਚੰਡੀਗੜ੍ਹ), ਜੋਗਿੰਦਰ ਸਿੰਘ ਸੈਦੋਕੇ, ਜਸਪਾਲ ਰਾਏ, ਤਨਜੀਤ ਸਿੰਘ ਪੱਤੋ, ਮੁਕੰਦ ਸਿੰਘ ਦੀਨਾਂ, ਕੌਸ਼ਲ ਸ਼ਰਮਾ, ਮੇਜਰ ਸਿੰਘ ਤਖਤੂਪੁਰਾ, ਉਜਾਗਰ ਸਿੰਘ ਮੀਨੀਆਂ, ਨਛੱਤਰ ਸਿੰਘ, ਮਨਮੋਹਨ ਸਿੰਘ, ਬੇਅੰਤ ਸਿੰਘ, ਮੋਹਣ ਸਿੰਘ, ਜਸਵੰਤ ਸਿੰਘ, ਬਲਜਿੰਦਰ ਸਿੰਘ ਨਿਹਾਲ ਸਿੰਘ ਵਾਲਾ, ਸੁਦਾਗਰ ਸਿੰਘ ਦੀਨਾਂ, ਗੁਰਮੇਲ ਸਿੰਘ ਜਵਾਹਰ ਸਿੰਘ ਵਾਲਾ, ਭਗਵਾਨ ਸਿੰਘ, ਹਰਦੀਪ ਸਿੰਘ, ਬਦਨ ਸਿੰਘ, ਬੂਟਾ ਸਿੰਘ ਹਿੰਮਤਪੁਰਾ,ਵੱਸਣ ਸਿੰਘ, ਰਣਦੀਪ ਸਿੰਘ ਰਾਣਾ, ਮੁਖਤਿਆਰ ਸਿੰਘ ਧੂੜਕੋਟ ਆਦਿ ਹਾਜ਼ਰ ਸਨ| ਸਾਲਾਨਾ ਭੰਡਾਰਾ ਤੇ ਸ਼ੁੱਭ ਦੀਵਾਨ 24 ਨੂੰ ਨਿਹਾਲ ਸਿੰਘ ਵਾਲਾ, 20 ਸਤੰਬਰ (ਟਿਵਾਣਾ)-ਪੀਰ ਬਾਬਾ ਮੀਰਾਂ ਸਾਹਿਬ ਮਲੇਰਕੋਟਲੇ ਵਾਲਿਆਂ ਦਾ ਅਤੇ ਪੀਰ ਬਾਬਾ ਲੱਖ ਦਾਤਾ ਨਿਗਾਹੇ ਵਾਲਿਆਂ ਦਾ 29ਵਾਂ ਸਾਲਾਨਾ ਭੰਡਾਰਾ ਅਤੇ ਸ਼ੁੱਭ ਦੀਵਾਨ ਮਿਤੀ 24 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸਾਰੀ ਰਾਤ ਤੱਕ ਨਿਸ਼ਚਿਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਯੁੱਧਵੀਰ ਤੇ ਕਪਲ ਨੇ ਦੱਸਿਆ ਸ਼ੁੱਭ ਦੀਵਾਨ ਤੇ ਭੰਡਾਰਾ ਸ੍ਰੀ ਅਗਰਵਾਲ ਪੀਰਖ਼ਾਨਾ ਰਣਸੀਂਹ ਕਲਾਂ ਰੋਡ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਲਗਵਾਇਆ ਜਾ ਰਿਹਾ ਹੈ। ਡੰਡੌਤ ਸਵੇਰੇ 7:15 ਵਜੇ ਬਾਬਾ ਮੁਨੀ ਲਾਲ ਦੇ ਘਰ ਤੋਂ ਚੱਲੇਗੀ ਤੇ ਭੰਡਾਰਾ ਦਿਨ ਰਾਤ ਚੱਲੇਗਾ।