ਫੂਡ ਸੇਫਟੀ ਵਿਭਾਗ ਵਲੋਂ ਖੁਰਾਕੀ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਲਗਾਤਾਰ ਕਾਰਵਾਈ
ਮੋਗਾ, 21 ਸਤੰਬਰ (ਗੁਰਤੇਜ ਸਿੰਘ ਬੱਬੀ)-ਖਪਤਕਾਰਾਂ ਨੂੰ ਸੁਰੱਖਿਅਤ, ਸਾਫ-ਸੁਥਰੇ ਅਤੇ ਮਿਆਰੀ ਖੁਰਾਕੀ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਖੁਰਾਕ ਸੁਰੱਖਿਆ ਵਿਭਾਗ ਵਲੋਂ 1 ਅਪ੍ਰੈਲ ਤੋਂ 21 ਸਤੰਬਰ ਤੱਕ ਵੱਖ-ਵੱਖ ਖੁਰਾਕੀ ਪਦਾਰਥਾਂ ਦੀ ਸੈਂਪਲਿੰਗ ਅਤੇ ਨਿਰੀਖਣ ਦੀ ਕਾਰਵਾਈ ਲਗਾਤਾਰ ਕੀਤੀ ਗਈ| ਇਸ ਅਰਸੇ ਦੌਰਾਨ ਵਿਭਾਗ ਵਲੋਂ ਕੁੱਲ 138 ਖੁਰਾਕੀ ਸੈਂਪਲ ਲਏ ਗਏ ਹਨ। ਇਨ੍ਹਾਂ ਵਿਚੋਂ 119 ਸੈਂਪਲਾਂ ਜਾਂਚ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਵਿਚੋਂ 16 ਸੈਂਪਲ ਗੈਰ-ਮਿਆਰੀ ਪਾਏ ਗਏ ਹਨ।
ਅਜੀਤ ਡੈਸਕ
22-09-2026