22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਨੈਤਿਕ ਸਿੱਖਿਆ ਦੀ ਪ੍ਰੀਖਿਆ ’ਚ ਸੰਤ ਬਾਬਾ ਭਾਗ ਸਿੰਘ ਸਕੂਲ ਦੀਆਂ ਵਿਦਿਆਰਥਣਾਂ ਦੀ ਸ਼ਾਨਦਾਰ ਪ੍ਰਾਪਤੀ

ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਈ ਗਈ ਨੈਤਿਕ ਸਿੱਖਿਆ ਦੀ ਪ੍ਰੀਖਿਆ ਵਿਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਪ੍ਰੀਖਿਆ ਵਿਚ ਤਿੰਨ ਜ਼ੋਨਾਂ ਦੇ ਲਗਭਗ 3600 ਵਿਦਿਆਰਥੀਆਂ ਨੇ ਭਾਗ ਲਿਆ।

ਨੈਤਿਕ ਸਿੱਖਿਆ ਦੀ ਪ੍ਰੀਖਿਆ ’ਚ ਵਧੀਆ ਪੁਜ਼ੀਸ਼ਨ ਹਾਸਲ ਕਰਨ ਵਾਲੀ ਸੰਤ ਬਾਬਾ ਭਾਗ ਸਿੰਘ ਸਕੂਲ ਦੀ ਵਿਦਿਆਰਥਣ ਪ੍ਰਬੰਧਕ ਕਮੇਟੀ ਅਤੇ ਸਟਾਫ਼ ਨਾਲ। ਤਸਵੀਰ : ਜਗਰੂਪ ਸਿੰਘ ਮਠਾੜੂ 22-09-2026
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਈ ਗਈ ਨੈਤਿਕ ਸਿੱਖਿਆ ਦੀ ਪ੍ਰੀਖਿਆ ਵਿਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਪ੍ਰੀਖਿਆ ਵਿਚ ਤਿੰਨ ਜ਼ੋਨਾਂ ਦੇ ਲਗਭਗ 3600 ਵਿਦਿਆਰਥੀਆਂ ਨੇ ਭਾਗ ਲਿਆ। ਸੰਤ ਬਾਬਾ ਭਾਗ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਰੁਪਿੰਦਰ ਕੌਰ ਨੇ ਨੈਤਿਕ ਸਿੱਖਿਆ ਦੇ ਪੇਪਰ ਵਿਚੋਂ ਤਿੰਨ ਜ਼ੋਨਾਂ ‘ਚੋਂ ਤੀਜਾ ਸਥਾਨ ਹਾਸਲ ਕਰਦਿਆਂ ਮੈਰਿਟ ਸੂਚੀ ਦੀਆਂ ਪਹਿਲੀਆਂ 27 ਪੁਜ਼ੀਸ਼ਨਾਂ ‘ਚੋਂ ਪਹਿਲੇ ਪੰਜ ਸਥਾਨ ਵਿਦਿਆਰਥਣਾਂ ਨੇ ਹਾਸਿਲ ਕਰਕੇ ਸੰਸਥਾ ਦੀ ਝੋਲੀ ਪਾਏ। ਇਨ੍ਹਾਂ ਵਿਚ ਰਾਜਪ੍ਰੀਤ ਕੌਰ, ਸੁਖਪ੍ਰੀਤ ਕੌਰ, ਸੰਦੀਪ ਕੌਰ, ਸੁਖਪ੍ਰੀਤ ਕੌਰ ਅਤੇ ਜਸਰੀਤ ਕੌਰ ਸ਼ਾਮਲ ਹਨ। ਪ੍ਰਿੰਸੀਪਲ ਮੈਡਮ ਇੰਦਰਵੀਰ ਕੌਰ ਨੇ ਪੜ੍ਹਾਈ ਦੇ ਨਾਲ-ਨਾਲ ਉੱਚੇ ਨੈਤਿਕ ਕਦਰਾਂ-ਕੀਮਤਾਂ ਨੂੰ ਦ੍ਰਿੜ੍ਹ ਕਰਵਾਉਣ ਦੀ ਸੋਚ ਸਦਕਾ ਅੱਜ ਸੰਸਥਾ ਦਾ ਨਾਂਅ ਪੂਰੇ ਸੂਬੇ ਵਿਚ ਚਮਕਿਆ ਹੈ। ਇਸ ਮਾਣਮੱਤੀ ਪ੍ਰਾਪਤੀ ‘ਤੇ ਡੇਰਾ ਭੋਰਾ ਵਾਲੇ ਮੁੱਖ ਸੇਵਾਦਾਰ ਬਾਬਾ ਜਗਦੇਵ ਸਿੰਘ ਜੱਗਾ ਅਤੇ ਪ੍ਰਬੰਧਕ ਕਮੇਟੀ ਚਰਨਜੀਤ ਸਿੰਘ ਗੱਬੀ, ਅਜਮੇਰ ਸਿੰਘ, ਚਰਨਜੀਤ ਸਿੰਘ ਸਿੱਧੂ, ਸੁਖਦੇਵ ਸਿੰਘ, ਦਿਆ ਸਿੰਘ ਅਤੇ ਜੱਸਾ ਸਿੰਘ ਬਰਾੜ ਵਲੋਂ ਸਮੂਹ ਸਟਾਫ਼ ਅਤੇ ਹੋਣਹਾਰ ਵਿਦਿਆਰਥਣਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥਣਾਂ ਦੇ ਉੱਜਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਪਿਛਲੀ ਖ਼ਬਰ ਭਿੰਡਰ ਦੇ ਖੇਡ ਮੇਲੇ ਵਿਚ ਹੇਜ਼ ਕਬੱਡੀ ਕਲੱਬ ਨੇ ਜਿੱਤਿਆ ਇਕ ਲੱਖ ਦਾ ਪਹਿਲਾ ਇਨਾਮ ਅਗਲੀ ਖ਼ਬਰ ਸੁਖਮੰਦਰ ਸਿੰਘ ਸਰਕਲ ਭਿੰਡਰ ਕਲਾਂ ਐਸ.ਸੀ. ਵਿੰਗ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।