04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਾਬਕਾ ਵਿਧਾਇਕ ਤੇ ਸਾਬਕਾ ਡੀ.ਸੀ. ਕੁਲਦੀਪ ਸਿੰਘ ਵੈਦ ਦਾ ਕੈਨੇਡਾ ਵਿਖੇ ਕੀਤਾ ਗਿਆ ਸਨਮਾਨ

ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ)-ਆਪਣੇ ਨਿੱਜੀ ਦੌਰੇ ‘ਤੇ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਪੰਜਾਬੀ ਭਾਈਚਾਰੇ ਵਲੋਂ ਕੁਲਦੀਪ ਸਿੰਘ ਵੈਦ ਸਾਬਕਾ ਚੇਅਰਮੈਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਕੈਬਿਨਟ ਰੈਂਕ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਜਿਸ ਵਿਚ ਪੰਜਾਬੀ ਭਾਈਚਾਰੇ ਦੇ ਉੱਘੇ ਵਪਾਰੀ ਅਤੇ ਹੋਰ ਦੋਸਤਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦਾ ਆਯੋਜਨ ਪੰਜਾਬੀ ਭਾਈਚਾਰੇ ਦੇ ਉੱਘੇ ਉਦਯੋਗਪਤੀ ਰਵੀ ਚੀਮਾ, ਜੇ.

ਬਾਈ ਅਜਮੇਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਠੱਠੀ ਭਾਈ ਵਿਖੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਐਸ. ਆਈ. ਜਸਵਿੰਦਰ ਸਿੰਘ। ਤਸਵੀਰ : ਜਗਰੂਪ ਸਿੰਘ ਮਠਾੜੂ 04-10-2026
ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ)-ਆਪਣੇ ਨਿੱਜੀ ਦੌਰੇ ‘ਤੇ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਪੰਜਾਬੀ ਭਾਈਚਾਰੇ ਵਲੋਂ ਕੁਲਦੀਪ ਸਿੰਘ ਵੈਦ ਸਾਬਕਾ ਚੇਅਰਮੈਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਕੈਬਿਨਟ ਰੈਂਕ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਜਿਸ ਵਿਚ ਪੰਜਾਬੀ ਭਾਈਚਾਰੇ ਦੇ ਉੱਘੇ ਵਪਾਰੀ ਅਤੇ ਹੋਰ ਦੋਸਤਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦਾ ਆਯੋਜਨ ਪੰਜਾਬੀ ਭਾਈਚਾਰੇ ਦੇ ਉੱਘੇ ਉਦਯੋਗਪਤੀ ਰਵੀ ਚੀਮਾ, ਜੇ.ਟੀ. ਮਾਨ ਅਤੇ ਜੀਵਨ ਸਿੱਧੂ ਵਲੋਂ ਕੀਤਾ ਗਿਆ। ਵੈਦ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿਚ ਪੰਜਾਬ ਦੇ ਭਖਦੇ ਮੁੱਦਿਆਂ ‘ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਐਨ.ਆਰ.ਆਈ. ਭਰਾਵਾ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਪਹਿਲਾਂ ਵਾਂਗ ਪੰਜਾਬ ਦੇ ਲੋਕਾਂ ਦੇ ਅਤੇ ਐਨ.ਆਰ.ਆਈ. ਲੋਕਾਂ ਦੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਸਾਬਕਾ ਆਈ.ਏ.ਐਸ. ਅਫ਼ਸਰ ਹੋਣ ਦੇ ਨਾਤੇ ਲੋਕਾਂ ਨਾਲ ਕੰਮ ਕਰਨ ਦਾ ਲੰਬਾ ਤਜਰਬਾ ਹੈ। ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਪ੍ਰਗਟ ਸਿੰਘ ਵਿਧਾਇਕ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੈਂ ਉਨ੍ਹਾਂ ਨੂੰ ਆਪਣੇ ਹਲਕੇ ਦੇ ਲੋਕਾਂ ਅਤੇ ਆਪਣੇ ਵਲੋਂ ਵਧਾਈ ਦਿੰਦਾ ਹਾਂ। ਇਸ ਮੌਕੇ ਤ੍ਰਿਪਤ ਅਟਵਾਲ ਚਰਨਜੀਤ ਸਿੰਘ ਅਟਵਾਲ ਦੀ ਸਪੁੱਤਰੀ, ਗਗਨਦੀਪ ਕੌਰ ਵੈਦ ਸਪੁੱਤਰੀ ਕੁਲਦੀਪ ਸਿੰਘ ਵੈਦ ਅਤੇ ਉਨ੍ਹਾਂ ਦਾ ਜਵਾਈ ਚੰਦਨਦੀਪ ਦਿਓ, ਪਾਕਿਸਤਾਨ ਦੇ ਸਾਬਕਾ ਐਮ.ਪੀ. ਰਾਏ ਅਜ਼ੀਜ਼ ਓਲਾ, ਜੇ.ਡੀ. ਕੌੜਾ, ਵਰੁਣ ਕੌੜਾ ਕੈਂਬਰੀਆ ਕਾਲਜ ਸਟੇਟ ਐਵਾਰਡੀ, ਦਵਿੰਦਰਪਾਲ ਸਿੰਘ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ, ਭੁਪਿੰਦਰ ਬਾਂਸਲ, ਸੰਦੀਪ ਸੂਦ, ਗੁਰਲਾਲ ਸਿੰਘ, ਪਰਵੇਜ਼ ਪੱਬੀ, ਕੁਲਵੰਤ ਸਿੰਘ ਬੈਂਸ ਧਨੋਆ, ਨਛੱਤਰ ਸਿੰਘ ਕੂੰਨਰ, ਗੁਰਲਾਭ ਸਿੰਘ ਅਤੇ ਹੋਰ ਐਨ.ਆਰ. ਆਈ. ਸ਼ਾਮਲ ਸਨ।
ਪਿਛਲੀ ਖ਼ਬਰ ਜਥੇਦਾਰ ਬਲਦੇਵ ਸਿੰਘ ਮਾਣੂੰਕੇ ਮੁੜ ਸ਼੍ਰੋਮਣੀ ਅਕਾਲੀ ਦਲ (ਬ) ’ਚ ਹੋਏ ਸ਼ਾਮਿਲ ਅਗਲੀ ਖ਼ਬਰ ਪਲੇਅ ਵੇਅ ਦੇ ਬੱਚਿਆਂ ਨੂੰ ਰੈਡ ਦਿਵਸ ਸੰਬੰਧੀ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।