ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਐਸ. ਆਰ. ਆਈ. ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ
ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਐਸ. ਆਰ.
ਪ
ਪਰਮ ਸੰਤ ਰਜਿੰਦਰ ਸਿੰਘ ਦੇ ਮੋਗਾ ਆਗਮਨ ਸਬੰਧੀ ਸਮਾਗਮ ਦੇ ਸੱਦਾ ਪੱਤਰ ਭੇਟ ਕਰਦੇ ਹੋਏ ਆਸ਼ਰਮ ਦੇ ਸੇਵਾਦਾਰ। ਤਸਵੀਰ: ਜਸਪਾਲ ਸਿੰਘ ਬੱਬੀ
09-10-2026
ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਐਸ.ਆਰ.ਆਈ. ਅਤੇ ਈ.ਵੀ.ਐਮ. ਵਿਚ ਹੋ ਰਹੀ ਕਥਿਤ ਧਾਂਦਲੀ ਨੂੰ ਲੈ ਕੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਵਿਚ ਇਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਜਗਸੀਰ ਸਿੰਘ ਕਾਲੇਕੇ ਬਾਘਾ ਪੁਰਾਣਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਹਲਕਾ ਮੋਗਾ ਦੇ ਇੰਚਾਰਜ ਮਾਲਵਿਕਾ ਸੂਦ ਸੱਚਰ, ਸੀਨੀਅਰ ਕਾਂਗਰਸੀ ਆਗੂ ਵਿਨੋਦ ਬਾਂਸਲ, ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ, ਸਾਬਕਾ ਚੇਅਰਮੈਨ ਲਾਭ ਸਿੰਘ ਆਹਲੂਵਾਲੀਆ, ਸਾਬਕਾ ਪ੍ਰਧਾਨ ਗੁਰਬਚਨ ਸਿੰਘ ਬਰਾੜ, ਸਾਬਕਾ ਪ੍ਰਧਾਨ ਕਰਨਲ ਬਾਬੂ ਸਿੰਘ, ਹਲਕਾ ਧਰਮਕੋਟ ਦੇ ਸੇਵਾਦਾਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਮਾਨ, ਸੀਨੀਅਰ ਆਗੂ ਸਵਰਨ ਸਿੰਘ ਆਦੀਵਾਲ, ਮਹਿਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਦੇਵ ਕੌਰ ਡਰੋਲੀ, ਪਰਮਿੰਦਰ ਸਿੰਘ ਡਿੰਪਲ, ਜੋਧਾ ਸਿੰਘ ਬਰਾੜ ਬਾਘਾ ਪੁਰਾਣਾ, ਸੀ.ਪੀ.ਆਈ. ਤੋਂ ਆਗੂ ਕਾਮਰੇਡ ਕੁਲਦੀਪ ਸਿੰਘ ਭੋਲਾ, ਕਾਮਰੇਡ ਸੁਰਜੀਤ ਸਿੰਘ ਗਗੜਾ ਸਟੇਟ ਆਗੂ, ਕਾਮਰੇਡ ਡਾ. ਇੰਦਰਵੀਰ ਸਿੰਘ ਗਿੱਲ, ਪ੍ਰਿੰਸੀਪਲ ਪੂਰਨ ਸਿੰਘ, ਸੈਕਟਰੀ ਜਗਜੀਤ ਸਿੰਘ, ਸਿਵਲ ਸੁਸਾਇਟੀ ਮੋਗਾ ਤੋਂ ਅਜੇ ਸੂਦ ਗੋਰਾ, ਮਹਿੰਦਰਪਾਲ ਸਿੰਘ ਲੂੰਬਾ, ਅਮਰ ਅਨੇਜਾ, ਲੱਕੀ ਗਿੱਲ, ਮਨਿੰਦਰ ਸਿੰਘ ਬੇਦੀ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਤੇ ਵਰਕਰ ਹਾਜ਼ਰ ਸਨ। ਸਥਾਨਕ ਸ਼ਹਿਰ ਦੇ ਪ੍ਰਤਾਪ ਰੋਡ ਸਥਿਤ ਸਿਵਲ ਸੁਸਾਇਟੀ ਮੋਗਾ ਦੇ ਮੁੱਖ ਦਫ਼ਤਰ ਤੋਂ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਅਤੇ ਵਿਸ਼ਾਲ ਕਾਫ਼ਲੇ ਦੇ ਰੂਪ ਵਿਚ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਦੀ ਹੁੰਦਾ ਹੋਇਆ ਸ਼ਹਿਰ ਦੇ ਮੁੱਖ ਚੌਕ ਵਿਚ ਪੁੱਜਾ ਜਿੱਥੇ ਐਸ.ਆਰ.ਆਈ. ਦੇ ਖ਼ਿਲਾਫ਼ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫ਼ੂਕ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੀਆਂ ਮਨਮਾਨੀਆਂ ਕਰ ਰਹੀ ਹੈ ਅਤੇ ਸਿੱਧੇ ਤੌਰ ‘ਤੇ ਲੋਕਤੰਤਰ ਦਾ ਘਾਣ ਕਰ ਰਹੀ ਹੈ ਅਤੇ ਜੋ ਦੇਸ਼ ਵਿਚ ਐਸ.ਆਰ.ਆਈ. ਕਰਵਾਈ ਗਈ ਹੈ ਉਸ ਵਿਚ ਕਥਿਤ ਤੌਰ ‘ਤੇ ਕੀਤੀਆਂ ਧਾਂਦਲੀਆਂ ਦਾ ਕਾਂਗਰਸ ਅਤੇ ਭਰਾਤਰੀ ਪਾਰਟੀਆਂ ਤੇ ਜਥੇਬੰਦੀਆਂ ਡਟ ਕੇ ਵਿਰੋਧੀ ਕਰਦੀਆਂ ਹਨ ਅਤੇ ਮੰਗ ਕਰਦੀਆਂ ਹਨ ਕਿ ਐਸ.ਆਰ.ਆਈ. ਨੂੰ ਰੱਦ ਕੀਤਾ ਜਾਵੇ ਅਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਆਗੂਆਂ ਨੇ ਕਿਹਾ ਕਿ ਭਾਜਪਾ ਵਲੋਂ ਚੋਣਾਂ ਦੌਰਾਨ ਈ.ਵੀ.ਐਮ. ਮਸ਼ੀਨਾਂ ਵਿਚ ਗੜਬੜੀ ਕਰ ਕੇ ਦੂਸਰੇ ਰਾਜਾਂ ਵਿਚ ਸੂਬਾਈ ਸਰਕਾਰਾਂ ਬਣਾਈਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨਾਲ ਲੋਕਤੰਤਰ ਨਾਲ ਭਾਜਪਾ ਨੂੰ ਛੇੜਛਾੜ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਭਾਜਪਾ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਜਸਪ੍ਰੀਤ ਸਿੰਘ ਵਿੱਕੀ ਸਰਪੰਚ, ਮਨਪ੍ਰੀਤ ਭੱਟੀ ਐਸ.ਸੀ. ਸੈੱਲ, ਬਲਾਕ ਪ੍ਰਧਾਨ ਕੋਟ ਈਸੇ ਖਾਂ ਦੁੱਲਾ ਸਿੰਘ, ਧਰਮਕੋਟ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਬੱਡੂਵਾਲ, ਬੌਬੀ ਧਰਮਕੋਟ ਸ਼ਹਿਰੀ ਪ੍ਰਧਾਨ, ਇੰਟਕ ਦੇ ਚੇਅਰਮੈਨ ਰਾਜਾ, ਸਾਬਕਾ ਸਰਪੰਚ ਸਿਮਰਨਜੀਤ ਸਿੰਘ ਰਿੱਕੀ, ਰਾਜਾ ਡਾਲਾ, ਰਮਨਾ ਲੰਢੇਕੇ, ਰਵਿੰਦਰ ਸਿੰਘ ਹੈਪੀ ਯੂਥ ਆਗੂ, ਮਿੱਕੀ ਹੁੰਦਲ ਸ਼ਹਿਰੀ ਪ੍ਰਧਾਨ ਯੂਥ ਮੋਗਾ, ਗੁਰਚਰਨ ਸਿੰਘ ਚੀਦਾ ਬਾਘਾ ਪੁਰਾਣਾ, ਜਸਪਾਲ ਸਿੰਘ ਡਰੋਲੀ ਬਲਾਕ ਪ੍ਰਧਾਨ ਮੋਗਾ, ਗੁਰਜੰਟ ਸਿੰਘ ਬਰਾੜ ਬਾਘਾ ਪੁਰਾਣਾ, ਰਾਜਾ ਸਰਪੰਚ ਸਮਾਲਸਰ, ਕੁਲਵੰਤ ਸਿੰਘ ਜਵਾਹਰ ਸਿੰਘ ਵਾਲਾ, ਮੀਤਾ ਤਖ਼ਤੂਪੁਰਾ, ਲਖਵੀਰ ਸਿੰਘ ਘੋਲੀਆ, ਸੰਜੀਵ ਬੰਟੀ ਜਿੰਦਲ ਸ਼ਹਿਰੀ ਪ੍ਰਧਾਨ ਨਿਹਾਲ ਸਿੰਘ ਵਾਲਾ, ਕੈਪਟਨ ਬਹਾਦਰ ਸਿੰਘ, ਸੀ.ਪੀ.ਆਈ.ਐਮ. ਤੋਂ ਸੂਬਾਈ ਮੈਂਬਰ ਸਚਿਨ ਵਡੇਰਾ, ਜ਼ਿਲ੍ਹਾ ਸਕੱਤਰ ਰਾਮ ਕ੍ਰਿਸ਼ਨ ਧਰਮਕੋਟ, ਜ਼ਿਲ੍ਹਾ ਸਕੱਤਰੇਤ ਮੈਂਬਰ ਹਰਦੇਵ ਸਿੰਘ ਤੂਰ ਬੱਡੂਵਾਲ, ਨਾਵਲਕਾਰ ਮੇਜਰ ਸਿੰਘ ਚਾਹਲ, ਬਲਰਾਮ ਸਿੰਘ ਠਾਕੁਰ, ਰੋਹਿਤ ਕਾਲੜਾ ਜ਼ਿਲ੍ਹਾ ਕਮੇਟੀ ਮੈਂਬਰ, ਸੌਰਵ ਗੋਇਲ, ਪਵਨ ਅਗਰਵਾਲ, ਗੁਰਪ੍ਰੀਤ ਛਾਬੜਾ, ਗੁਰਿੰਦਰ ਸਿੰਘ ਵੈਰੜ, ਡਾ. ਨਰਿੰਦਰਪਾਲ ਸਿੰਘ, ਸੁਖਪਾਲ ਸਿੰਘ ਲਹਿਰਾ ਆਦਿ ਹਾਜ਼ਰ ਸਨ।