ਪਰਗਟ ਸਿੰਘ ਦਾ ਪ੍ਰਧਾਨ ਬਣਨਾ ਹਾਈਕਮਾਂਡ ਦੀ ਦੂਰ ਅੰਦੇਸ਼ੀ ਸੋਚ ਦਾ ਸਬੂਤ-ਬਿੰਦਰ,ਸੇਖੋਂ
ਕੋਟ ਈਸੇ ਖਾਂ, 10 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਜਲੰਧਰ ਤੋਂ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਪਰਗਟ ਸਿੰਘ ਨੂੰ ਬੀਤੇ ਦਿਨੀਂ ਹਾਈਕਮਾਂਡ ਨੇ ਵਧੀਆ ਫੈਸਲਾ ਲੈਂਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਕੇ ਦੂਰ ਅੰਦੇਸ਼ੀ ਸੋਚ ਦਾ ਸਬੂਤ ਦਿੱਤਾ ਹੈ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਹਾਈਕਮਾਂਡ ਵਲੋਂ ਲਏ ਜਾਏ ਜਾ ਰਹੇ ਚੰਗੇ ਫੈਸਲਿਆਂ ਦਾ ਭਵਿੱਖ ਵਿਚ ਹੋਰ ਵਧੀਆ ਲਾਭ ਮਿਲੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਦਵਿੰਦਰ ਸਿੰਘ ਬਿੰਦਰ ਘਲੋਟੀ ਅਤੇ ਕਾਂਗਰਸੀ ਆਗੂ ਅਰਸ਼ਜੋਤ ਸਿੰਘ ਸੇਖੋਂ ਗਗੜਾ ਨੇ ਸਾਂਝੇ ਪੈੱਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਨਿਰਪੱਖ ਨੀਤੀਆਂ ਤੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਕਾਂਗਰਸ ਪਾਰਟੀ ਦੀ ਵਧੀਆ ਸੋਚ ਸਦਕਾ ਸੂਬੇ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੜ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਹਨ| ਹਲਕਾ ਧਰਮਕੋਟ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਇੱਥੋਂ ਵਿਧਾਇਕ ਰਹੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਹਮੇਸ਼ਾ ਹਲਕੇ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਸਮਝਿਆ ਤੇ ਕਦੇ ਵੀ ਧੱਕੇਸ਼ਾਹੀ ਦੀ ਰਾਜਨੀਤੀ ਨਹੀਂ ਕੀਤੀ| ਜਿਸ ਸਦਕਾ ਲੋਕ ਹਰ ਗੱਲ ਦਾ ਮੁਲਾਂਕਣ ਕਰਦੇ ਹੋਏ ਹੁਣ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਵੱਡਾ ਸਾਥ ਦੇ ਰਹੇ ਹਨ।