13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਨੈਸ਼ਨਲ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸੋਨ ਤਗਮੇ ਜਿੱਤੇ

ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਸਾਫਟਬਾਲ ਲੜਕੇ ਅੰਡਰ-14, ਅੰਡਰ-17 ਅਤੇ ਅੰਡਰ-21 ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਮੈਡਲ ਹਾਸਲ ਕੀਤੇ ਅਤੇ ਅੰਡਰ-17, ਅੰਡਰ-21 ਲੜਕੀਆਂ ਵਿਚ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-14 ਵਿਚ ਅਰਮਿੰਦਰ ਸਿੰਘ, ਹਰਜੀਤ ਸਿੰਘ, ਜਸਪ੍ਰੀਤ ਸਿੰਘ, ਕਮਲਦੀਪ ਸਿੰਘ, ਰੁਦਰਪ੍ਰਤਾਪ ਸਿੰਘ, ਪ੍ਰੀਤਇੰਦਰ ਕੁਮਾਰ, ਇੰਦਰਦੀਪ ਸਿੰਘ, ਸੁਜਾਨ, ਸੁਖਦੀਪ ਸਿੰਘ ਰਾਜ ਪੱਧਰ ਮੁਕਾਬਲਿਆਂ ਲਈ ਚੁਣੇ ਗਏ।

ਨੈਸ਼ਨਲ ਕਾਨਵੈਂਟ ਸਕੂਲ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਸਕੂਲ ਪ੍ਰਬੰਧਕ। ਅਜੀਤ ਤਸਵੀਰ 12-10-2026
ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਸਾਫਟਬਾਲ ਲੜਕੇ ਅੰਡਰ-14, ਅੰਡਰ-17 ਅਤੇ ਅੰਡਰ-21 ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਮੈਡਲ ਹਾਸਲ ਕੀਤੇ ਅਤੇ ਅੰਡਰ-17, ਅੰਡਰ-21 ਲੜਕੀਆਂ ਵਿਚ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-14 ਵਿਚ ਅਰਮਿੰਦਰ ਸਿੰਘ, ਹਰਜੀਤ ਸਿੰਘ, ਜਸਪ੍ਰੀਤ ਸਿੰਘ, ਕਮਲਦੀਪ ਸਿੰਘ, ਰੁਦਰਪ੍ਰਤਾਪ ਸਿੰਘ, ਪ੍ਰੀਤਇੰਦਰ ਕੁਮਾਰ, ਇੰਦਰਦੀਪ ਸਿੰਘ, ਸੁਜਾਨ, ਸੁਖਦੀਪ ਸਿੰਘ ਰਾਜ ਪੱਧਰ ਮੁਕਾਬਲਿਆਂ ਲਈ ਚੁਣੇ ਗਏ। ਅੰਡਰ-17 ਵਿਚ ਵਜਿੰਦਰ ਸਿੰਘ, ਫ਼ਤਿਹਦੀਪ ਸਿੰਘ, ਹਰਦਿਆਲ ਸਿੰਘ, ਜੈਜੀਤ ਸਿੰਘ, ਇਸਮਿੰਦਰ ਸਿੰਘ, ਹਰਮਨ ਸਿੰਘ, ਮਨਮੀਤ ਸਿੰਘ, ਅਨਮੋਲ ਸਿੰਘ, ਅਨਹਦ ਰਾਜ ਪੱਧਰ ਮੁਕਾਬਲਿਆਂ ਲਈ ਚੁਣੇ ਗਏ। ਅੰਡਰ-21 ਵਿਚ ਹਰਸ਼ਿਤ ਕੁਮਾਰ, ਅਰਸ਼ਦੀਪ ਸਿੰਘ, ਅਰਵਿੰਦ ਜੋਸ਼ੀ, ਆਗੂਸ਼, ਸਾਜਨ, ਯੁਵਰਾਜ ਸਿੰਘ, ਅਰਮਾਨ ਜੋਸ਼ੀ , ਗੁਰਮਾਨ ਸਿੰਘ, ਅਰਸ਼ ਭੂਲਰ ਰਾਜ ਪੱਧਰ ਮੁਕਾਬਲਿਆਂ ਲਈ ਚੁਣੇ ਗਏ। ਇਸੇ ਤਰ੍ਹਾਂ ਲੜਕੀਆਂ ਅੰਡਰ-17, ਅੰਡਰ-21 ਸਾਫਟਬਾਲ ਖਿਡਾਰਨਾਂ ਨੇ ਕਾਂਸੀ ਪਦਕ ਜਿੱਤ ਕੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 ਟੀਮ ਵਿਚ ਗੀਤਇੰਦਰਪਾਲ ਕੌਰ, ਅਭੀਨੀਤ, ਜਸਮੀਤ ਕੌਰ ਰਾਜ ਪੱਧਰ ਮੁਕਾਬਲਿਆਂ ਲਈ ਚੁਣੀਆਂ ਗਈਆਂ। ਇਸੇ ਤਰ੍ਹਾਂ ਦਮਨਜੋਤ ਕੌਰ, ਗੁਰਵੀਨ ਕੌਰ, ਖ਼ੁਸ਼ਪ੍ਰੀਤ ਕੌਰ ਰਾਜ ਪੱਧਰ ਮੁਕਾਬਲਿਆਂ ਲਈ ਚੁਣੀਆਂ ਗਈਆਂ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਸਾਬਕਾ ਐਗਜ਼ੈਕਟਿਵ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਰੈਕਟਰ ਪ੍ਰਿੰਸੀਪਲ ਅੰਬਿਕਾ ਦਾਨੀ, ਵਾਈਸ ਪ੍ਰਿੰਸੀਪਲ ਹਰਲੀਨ ਕੌਰ, ਚੇਅਰਮੈਨ ਪਰਮਵੀਰ ਸਿੰਘ, ਕੋਆਰਡੀਨੇਟਰ ਇੰਦਰਪ੍ਰਤਾਪ ਸਿੰਘ ਤੇ ਡਾ. ਦੀਪਿਕਾ ਦਾਨੀ ਉੱਘੇ ਸਾਇੰਸਦਾਨੀ ਨੇ ਡੀ.ਪੀ.ਈ. ਹਰਜੀਤ ਕੌਰ, ਡੀ.ਪੀ.ਈ. ਸਤਵੀਰ ਕੌਰ, ਡੀ.ਪੀ.ਈ. ਰਾਜਵੀਰ ਕੌਰ, ਮਿਹਨਤੀ ਸਟਾਫ਼, ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਸਫਲਤਾ ‘ਤੇ ਵਧਾਈ ਦਿੱਤੀ।
ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਦੇ ਯਤਨਾਂ ਸਦਕਾ ਦੋ ਅਹਿਮ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਅਗਲੀ ਖ਼ਬਰ ਪੰਜ-ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾ ਪੂਰਵਕ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।