ਨੱਥੂਵਾਲਾ ਗਰਬੀ ਵਿਖੇ ਬਲਾਕ ਪੱਧਰੀ ਖੇਡਾਂ ਦੀ ਹੋਈ ਸਮਾਪਤੀ
ਨੱਥੂਵਾਲਾ ਗਰਬੀ, 11 ਅਕਤੂਬਰ (ਨਵਦੀਪ ਸਿੰਘ)-ਬਲਾਕ ਬਾਘਾ ਪੁਰਾਣਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸਮਾਪਤੀ ਨੱਥੂਵਾਲਾ ਗਰਬੀ ਦੇ ਮਹਿਤਾਬਗੜ੍ਹ ਵਿਖੇ ਖੇਡ ਸਟੇਡੀਅਮ ਵਿਚ ਹੋਈ। ਅੱਜ ਦੂਜੇ ਦਿਨ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਬਲਾਕ ਦੇ ਛੇ ਸੈਂਟਰਾਂ ਨੱਥੂਵਾਲਾ ਗਰਬੀ, ਕੋਟਲਾ ਰਾਏਕਾ, ਸੇਖਾ ਘੋਲੀਆ, ਬਾਘਾ ਪੁਰਾਣਾ ਅਤੇ ਰੋਡੇ ਦੇ ਬੱਚਿਆਂ ਨੇ ਭਾਗ ਲਿਆ।
ਨੱਥੂਵਾਲਾ ਗਰਬੀ, 11 ਅਕਤੂਬਰ (ਨਵਦੀਪ ਸਿੰਘ)-ਬਲਾਕ ਬਾਘਾ ਪੁਰਾਣਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸਮਾਪਤੀ ਨੱਥੂਵਾਲਾ ਗਰਬੀ ਦੇ ਮਹਿਤਾਬਗੜ੍ਹ ਵਿਖੇ ਖੇਡ ਸਟੇਡੀਅਮ ਵਿਚ ਹੋਈ। ਅੱਜ ਦੂਜੇ ਦਿਨ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਬਲਾਕ ਦੇ ਛੇ ਸੈਂਟਰਾਂ ਨੱਥੂਵਾਲਾ ਗਰਬੀ, ਕੋਟਲਾ ਰਾਏਕਾ, ਸੇਖਾ ਘੋਲੀਆ, ਬਾਘਾ ਪੁਰਾਣਾ ਅਤੇ ਰੋਡੇ ਦੇ ਬੱਚਿਆਂ ਨੇ ਭਾਗ ਲਿਆ। ਮੇਜ਼ਬਾਨ ਸੈਂਟਰ ਨੱਥੂਵਾਲਾ ਗਰਬੀ ਦੇ ਸਮੂਹ ਅਧਿਆਪਕਾਂ ਨੇ ਬਹੁਤ ਮਿਹਨਤ ਨਾਲ ਸਾਰੇ ਟੂਰਨਾਮੈਂਟ ਨੂੰ ਵਧੀਆ ਢੰਗ ਨਾਲ ਸਿਰੇ ਲਾਇਆ। ਟੂਰਨਾਮੈਂਟ ਵਿਚ ਮੁਕਾਬਲੇ ਕਰਵਾਉਣ ਵਾਲੇ ਅਧਿਆਪਕਾਂ ਨੇ ਵੀ ਪੂਰੀ ਤਨਦੇਹੀ ਨਾਲ ਛੋਟੇ ਛੋਟੇ ਬੱਚਿਆ ਦੇ ਮੁਕਾਬਲੇ ਕਰਵਾਏ। ਇਸ ਮੌਕੇ ਬੀ.ਪੀ.ਈ.ਓ. ਬਾਘਾ ਪੁਰਾਣਾ ਹਰਦੇਵ ਸਿੰਘ ਅਤੇ ਬਲਾਕ ਖੇਡ ਅਫ਼ਸਰ ਗੁਰਜਿੰਦਰ ਸਿੰਘ ਬਰਾੜ ਨੇ ਅਗਵਾਈ ਕੀਤੀ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਬੀ.ਪੀ.ਈ.ਓ. ਵਲੋਂ ਇਨਾਮ ਵੰਡੇ ਗਏ। ਬਲਾਕ ਦੇ ਸੀ.ਐਚ.ਟੀ. ਜਗਤਾਰ ਸਿੰਘ, ਸਰਬਜੀਤ ਕੌਰ, ਜਰਨੈਲ ਸਿੰਘ ਅਤੇ ਮੁਹੱਬਤ ਸਿੰਘ ਤੋ ਇਲਾਵਾ ਸਮੂਹ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ। ਇਸ ਟੂਰਨਾਮੈਂਟ ਵਿਚ ਅਧਿਕਾਰਤ ਪੰਚ ਬਲਕਰਨ ਸਿੰਘ ਅਤੇ ਆਤਮਾ ਸਿੰਘ ਫ਼ੌਜੀ ਦਾ ਸਹਿਯੋਗ ਕਰਨ ‘ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਬੀ.ਪੀ.ਈ.ਓ.ਹਰਦੇਵ ਸਿੰਘ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ।