12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਐਡਵੋਕੇਟ ਹੀਰਾ ਲਾਲ ਸ਼ਰਮਾ ਦੇ ਪਰਿਵਾਰ ਨੇ ਮੰਦਰ ਸ੍ਰੀ ਲਾਲ ਦੁਆਰੇ ਵਿਖੇ ਮੱਥਾ ਟੇਕਿਆ

ਮੋਗਾ, 11 ਅਕਤੂਬਰ (ਅਸ਼ੋਕ ਬਾਂਸਲ)- ਅੱਜ ਅਸ਼ਵਿਨ ਨਵਰਾਤਰੀ ਤਿਉਹਾਰ ਦੇ ਪਹਿਲੇ ਦਿਨ ਮੋਗਾ ਦੇ ਇਤਿਹਾਸਕ ਸ੍ਰੀ ਲਾਲ ਦੁਆਰ ਮੰਦਰ ਵਿਚ ਧਾਰਮਿਕ ਸ਼ਰਧਾ ਤੇ ਖ਼ੁਸ਼ੀ ਦਾ ਮਾਹੌਲ ਰਿਹਾ। ਇਸ ਸ਼ੁੱਭ ਮੌਕੇ ‘ਤੇ ਮੋਗਾ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਤੇ ਲਾਲਾ ਲਾਜਪਤ ਰਾਏ ਇੰਸਟੀਚਿਊਟ ਘੱਲ ਕਲਾਂ ਦੇ ਚੇਅਰਮੈਨ ਐਡਵੋਕੇਟ ਹੀਰਾ ਲਾਲ ਸ਼ਰਮਾ ਦੇ ਪਰਿਵਾਰ ਨੇ ਸਤਿਗੁਰੂ ਸ੍ਰੀ ਬਾਬਾ ਲਾਲ ਜੀ ਦੇ ਚਰਨਾਂ ਵਿਚ ਨਤਮਸਤਕ ਹੋਏ।

ਅਜੀਤ ਡੈਸਕ 12-10-2026
ਮੋਗਾ, 11 ਅਕਤੂਬਰ (ਅਸ਼ੋਕ ਬਾਂਸਲ)- ਅੱਜ ਅਸ਼ਵਿਨ ਨਵਰਾਤਰੀ ਤਿਉਹਾਰ ਦੇ ਪਹਿਲੇ ਦਿਨ ਮੋਗਾ ਦੇ ਇਤਿਹਾਸਕ ਸ੍ਰੀ ਲਾਲ ਦੁਆਰ ਮੰਦਰ ਵਿਚ ਧਾਰਮਿਕ ਸ਼ਰਧਾ ਤੇ ਖ਼ੁਸ਼ੀ ਦਾ ਮਾਹੌਲ ਰਿਹਾ। ਇਸ ਸ਼ੁੱਭ ਮੌਕੇ ‘ਤੇ ਮੋਗਾ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਤੇ ਲਾਲਾ ਲਾਜਪਤ ਰਾਏ ਇੰਸਟੀਚਿਊਟ ਘੱਲ ਕਲਾਂ ਦੇ ਚੇਅਰਮੈਨ ਐਡਵੋਕੇਟ ਹੀਰਾ ਲਾਲ ਸ਼ਰਮਾ ਦੇ ਪਰਿਵਾਰ ਨੇ ਸਤਿਗੁਰੂ ਸ੍ਰੀ ਬਾਬਾ ਲਾਲ ਜੀ ਦੇ ਚਰਨਾਂ ਵਿਚ ਨਤਮਸਤਕ ਹੋਏ। ਐਡਵੋਕੇਟ ਹੀਰਾ ਲਾਲ ਸ਼ਰਮਾ ਦੇ ਪਰਿਵਾਰ ਨੇ ਮੰਦਰ ਪਰਿਸਰ ਵਿਚ ਪੂਜਾ ਕੀਤੀ ਤੇ ਸਾਰਿਆਂ ਦੀ ਭਲਾਈ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਸ੍ਰੀ ਲਾਲ ਦੁਆਰ ਮੰਦਰ ਦੇ ਮੁੱਖ ਪੁਜਾਰੀ ਪੰਡਤ ਸ਼੍ਰਵਣ ਗੌਤਮ ਨੇ ਪਰਿਵਾਰ ਲਈ ਰਸਮੀ ਪੂਜਾ ਕੀਤੀ। ਮੰਦਰ ਦੇ ਪ੍ਰਧਾਨ ਰਜਿੰਦਰ ਵਧਵਾ ਨੇ ਸਾਰੇ ਸ਼ਰਧਾਲੂਆਂ ਨੂੰ ਪਵਿੱਤਰ ਨਵਰਾਤਰੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਮਾਤਾ ਵਿੱਦਿਆ ਕੌਰ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਮਾਂ ਭਗਵਤੀ ਦੀਆਂ 26 ਸ਼ਕਤੀ ਪੀਠਾਂ ਤੋਂ ਆਈਆਂ ਪਾਵਨ ਜੋਤਾਂ ਦੇ ਸਵਾਗਤ ਲਈ ਚੌਂਕੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।