17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮੋਗਾ ਵਿਚ ਪੰਜਵੀਂ ਭਜਨ ਸੰਧਿਆ ‘ਮਨ ਕੀ ਬਾਤ ਸਾਂਵਰੇ ਕੇ ਸਾਥ’ 21 ਨੂੰ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)-ਸਮੂਹ ਸ਼ਿਆਮ ਪ੍ਰੇਮੀਆਂ ਵਲੋਂ 21 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਕਰਵਾਈ ਜਾ ਰਹੀ ਪੰਜਵੀਂ ਵਿਸ਼ਾਲ ਭਜਨ ਸੰਧਿਆ ਮਨ ਕੀ ਬਾਤ ਸਾਂਵਰੇ ਕੇ ਸਾਥ ਦੇ ਸਬੰਧ ਵਿਚ ਸਮਾਜ ਸੇਵੀ ਅਤੇ ਭਾਜਪਾ ਮੈਡੀਕਲ ਸੈੱਲ ਪੰਜਾਬ ਦੇ ਪ੍ਰਧਾਨ ਡਾ. ਸੀਮਾਂਤ ਗਰਗ, ਸਾਬਕਾ ਮੇਅਰ ਅਕਸ਼ਿਤ ਜੈਨ, ਪ੍ਰੇਮ ਸਿੰਗਲਾ, ਵਿਹਾਰ ਪੁਰੀ ਅਤੇ ਡਾ.

ਅਜੀਤ ਡੈਸਕ 17-10-2026
ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)-ਸਮੂਹ ਸ਼ਿਆਮ ਪ੍ਰੇਮੀਆਂ ਵਲੋਂ 21 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਕਰਵਾਈ ਜਾ ਰਹੀ ਪੰਜਵੀਂ ਵਿਸ਼ਾਲ ਭਜਨ ਸੰਧਿਆ ਮਨ ਕੀ ਬਾਤ ਸਾਂਵਰੇ ਕੇ ਸਾਥ ਦੇ ਸਬੰਧ ਵਿਚ ਸਮਾਜ ਸੇਵੀ ਅਤੇ ਭਾਜਪਾ ਮੈਡੀਕਲ ਸੈੱਲ ਪੰਜਾਬ ਦੇ ਪ੍ਰਧਾਨ ਡਾ. ਸੀਮਾਂਤ ਗਰਗ, ਸਾਬਕਾ ਮੇਅਰ ਅਕਸ਼ਿਤ ਜੈਨ, ਪ੍ਰੇਮ ਸਿੰਗਲਾ, ਵਿਹਾਰ ਪੁਰੀ ਅਤੇ ਡਾ. ਪਰਸ਼ੂਰਾਮ ਸਿੰਘ ਨੂੰ ਸੱਦਾ ਪੱਤਰ ਭੇਟ ਕੀਤੇ ਗਏ। ਇਹ ਵਿਸ਼ਾਲ ਧਾਰਮਿਕ ਸਮਾਗਮ ਦੀਪਕ ਗੋਸਵਾਮੀ (ਸ੍ਰੀ ਬਾਂਕੇ ਬਿਹਾਰੀ ਮੰਦਰ, ਸ੍ਰੀਧਾਮ ਵਰਿੰਦਾਵਨ) ਦੀ ਅਗਵਾਈ ਵਿਚ ਕਰਵਾਇਆ ਜਾਵੇਗਾ। ਇਸ ਮੌਕੇ ਸ਼ਿਆਮ ਪ੍ਰੇਮੀ ਗਗਨ ਮਿੱਤਲ, ਹਨੀ ਅਗਰਵਾਲ, ਅੰਕੁਰ ਗੁਪਤਾ, ਅਮਿਤ ਗਰਗ ਅਤੇ ਅੰਕਿਤ ਸਿੰਗਲਾ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਦੇ ਸਬੰਧ ਵਿਚ 20 ਨਵੰਬਰ ਨੂੰ ਮੋਗਾ ਸ਼ਹਿਰ ਵਿਚ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਵਿਸ਼ਾਲ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ ਸ਼ਰਧਾ ਕੱਢੀ ਜਾਵੇਗੀ। ਇਸ ਸ਼ੋਭਾ ਯਾਤਰਾ ਅਤੇ ਭਜਨ ਸੰਧਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਅਤੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ 21 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਹੋਣ ਵਾਲੀ ਵਿਸ਼ਾਲ ਭਜਨ ਸੰਧਿਆ ਵਿਚ ਸ੍ਰੀਧਾਮ ਵਰਿੰਦਾਵਨ ਦੇ ਪ੍ਰਸਿੱਧ ਰਸਿਕ ਸੰਤ ਬਾਬਾ ਚਿੱਤਰ-ਵਿਚਿੱਤਰ ਮਹਾਰਾਜ, ਇੰਦੌਰ ਤੋਂ ਭਜਨ ਗਾਇਕ ਸ਼ਿਵਮ ਰਾਵਲ ਅਤੇ ਜੈਪੁਰ ਤੋਂ ਭਜਨ ਗਾਇਕਾ ਤ੍ਰਿਪਤੀ ਲੱਡਾ ਆਪਣੇ ਸੁਰੀਲੇ ਭਜਨਾਂ ਰਾਹੀਂ ਬਾਬਾ ਸ਼ਿਆਮ ਦਾ ਗੁਣਗਾਨ ਕਰਨਗੇ। ਉਨ੍ਵ੍ਹ੍ਹਾਂ ਨੇ ਸਮੂਹ ਸੰਗਤ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ਾਲ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ ਦੇ ਨਾਲ-ਨਾਲ ਭਜਨ ਸੰਧਿਆ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ।
ਪਿਛਲੀ ਖ਼ਬਰ ਸਿਵਲ ਸਰਜਨ ਡਾ. ਅਸ਼ੋਕ ਕੁਮਾਰ ਸਿੰਗਲਾ ਨੂੰ ਸਦਮਾ, ਮਾਤਾ ਦਾ ਦੇਹਾਂਤ ਅਗਲੀ ਖ਼ਬਰ ਜਗਤ ਸੇਵਕ ਖਾਲਸਾ ਸਕੂਲ ਦੇ ਖਿਡਾਰੀ ਐਥਲੈਟਿਕਸ ਵਿਚ ਜੇਤੂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।