25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ੍ਰੀ ਖਾਟੂ ਸ਼ਿਆਮ ਪ੍ਰਭੂ ਦਾ ਸੰਕੀਰਤਨ ਕਰਵਾਇਆ

ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਸਿਵਲ ਲਾਈਨ ਸਥਿਤ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਖੇ ਦੁਆਦਸ਼ੀ ਦੇ ਪਾਵਨ ਮੌਕੇ ਸ੍ਰੀ ਸ਼ਿਆਮ ਪਰਿਵਾਰ ਵਲੋਂ ਖਾਟੂ ਵਾਲੇ ਸ੍ਰੀ ਸ਼ਿਆਮ ਪ੍ਰਭੂ ਦਾ ਸੰਕੀਰਤਨ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਸ਼ਿਆਮ ਪ੍ਰੇਮੀਆਂ ਨੇ ਪਹੁੰਚ ਕੇ ਬਾਬਾ ਸ਼ਿਆਮ ਦੇ ਦਰਬਾਰ ਵਿਚ ਸੀਸ ਨਿਵਾਇਆ ਅਤੇ ਭਜਨਾਂ ਦਾ ਅਨੰਦ ਮਾਣਦਿਆਂ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 25-10-2026
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਸਿਵਲ ਲਾਈਨ ਸਥਿਤ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਖੇ ਦੁਆਦਸ਼ੀ ਦੇ ਪਾਵਨ ਮੌਕੇ ਸ੍ਰੀ ਸ਼ਿਆਮ ਪਰਿਵਾਰ ਵਲੋਂ ਖਾਟੂ ਵਾਲੇ ਸ੍ਰੀ ਸ਼ਿਆਮ ਪ੍ਰਭੂ ਦਾ ਸੰਕੀਰਤਨ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਸ਼ਿਆਮ ਪ੍ਰੇਮੀਆਂ ਨੇ ਪਹੁੰਚ ਕੇ ਬਾਬਾ ਸ਼ਿਆਮ ਦੇ ਦਰਬਾਰ ਵਿਚ ਸੀਸ ਨਿਵਾਇਆ ਅਤੇ ਭਜਨਾਂ ਦਾ ਅਨੰਦ ਮਾਣਦਿਆਂ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਪੰਡਤ ਹਰਿ ਓਮ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਸ਼ਿਆਮ ਪਰਿਵਾਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਬਾਬਾ ਸ਼ਿਆਮ ਦੇ ਦਰਬਾਰ ਵਿਚ ਵਿਧੀਵਤ ਜੋਤੀ ਪ੍ਰਚੰਡ ਕਰ ਕੇ ਕੀਤੀ ਗਈ। ਇਸ ਉਪਰੰਤ ਅਨਮੋਲ ਜਾਗਰਣ ਪਾਰਟੀ ਦੇ ਭਜਨ ਗਾਇਕ ਧਰਮਿੰਦਰ ਸ਼ਰਮਾ ਅਤੇ ਅਨਮੋਲ ਸ਼ਰਮਾ ਨੇ ਗਣਪਤੀ ਆਰਾਧਨਾ ਅਤੇ ਸ੍ਰੀ ਸ਼ਿਆਮ ਸ਼ਤੂਤੀ ਦਾ ਗੁਣਗਾਨ ਕਰ ਕੇ ਮਾਹੌਲ ਨੂੰ ਭਗਤੀ ਮਈ ਬਣਾ ਦਿੱਤਾ। ਭਜਨਾਂ ਦੌਰਾਨ ਸ਼ਿਆਮ ਪ੍ਰੇਮੀ ਭਗਤੀ ਦੇ ਰੰਗ ਵਿਚ ਰੰਗੇ ਨਜ਼ਰ ਆਏ। ਸੰਕੀਰਤਨ ਦੀ ਸਮਾਪਤੀ ਉਪਰੰਤ ਸ੍ਰੀ ਸ਼ਿਆਮ ਪਰਿਵਾਰ ਵਲੋਂ ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਬਾਬਾ ਸ਼ਿਆਮ ਦਾ ਸਰੂਪ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਟੀਆ ਦੇ ਮੁੱਖ ਸੇਵਾਦਾਰ ਰਾਮ ਚੰਦਰ ਸ਼ਰਮਾ, ਰਜਿੰਦਰ ਮਿੱਡਾ, ਬਲਜੀਤ ਬੱਗੀ, ਸੁਨੀਲ ਸ਼ਰਮਾ, ਰਘੁਵੀਰ ਸ਼ਰਮਾ, ਰਮਨ ਸੂਦ, ਰਾਜੂ ਨਾਰੰਗ, ਅਕਸ਼ੈ ਗੁਲਾਟੀ, ਅਮਿਤ, ਲੱਕੀ, ਪ੍ਰੀਤਮ ਅਰੋੜਾ, ਪ੍ਰਿੰਸ ਅਰੋੜਾ, ਅਵਿਨਾਸ਼ ਗੁਪਤਾ, ਸੋਨੂੰ ਕੁਮਾਰ, ਮਨਜੀਤ ਛਾਬੜਾ, ਸੁਸ਼ੀਲ ਮਿੱਡਾ, ਰਾਮ ਚੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸ਼ਿਆਮ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਕਿਰਪਾਲ ਸਿੰਘ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ ਅਗਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਹਨ ਲਗਾਤਾਰ ਵੀਜ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।