01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਡੀ.ਟੀ.ਐਫ. ਮੋਗਾ ਵਲੋਂ ਇਨਸਾਫ਼ ਲਈ ਆਵਾਜ਼ ਬੁਲੰਦ, ਜੈਸਮੀਨ ਗਿੱਲ ਦੇ ਕਤਲ ਖ਼ਿਲਾਫ਼ ਰੋਹ

ਮੋਗਾ, 31 ਅਕਤੂਬਰ (ਸੁਰਿੰਦਰਪਾਲ ਸਿੰਘ)-ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਸੈਕਰਾਮੈਂਟੋ ਇਲਾਕੇ ਵਿਚੋਂ ਲਾਪਤਾ ਪੰਜਾਬੀ ਨੌਜਵਾਨ ਲੜਕੀ ਜੈਸਮੀਨ ਗਿੱਲ ਨੂੰ ਬੇਰਹਿਮੀ ਨਾਲ ਕਤਲ ਕਰਨ ਦੀ ਬੇਹੱਦ ਦਰਦਨਾਕ ਦਿਲ ਕੰਬਾਊ ਖ਼ਬਰ ਆਈ ਹੈ। ਡੀ.

ਮੋਗਾ ਵਿਖੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਆਗੂ ਜੈਸਮੀਨ ਗਿੱਲ ਦੇ ਅਮਰੀਕਾ ਵਿਚ ਹੋਏ ਕਤਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ। ਤਸਵੀਰ: ਹਰਜੀਤ ਸਿੰਘ 01-11-2026
ਮੋਗਾ, 31 ਅਕਤੂਬਰ (ਸੁਰਿੰਦਰਪਾਲ ਸਿੰਘ)-ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਸੈਕਰਾਮੈਂਟੋ ਇਲਾਕੇ ਵਿਚੋਂ ਲਾਪਤਾ ਪੰਜਾਬੀ ਨੌਜਵਾਨ ਲੜਕੀ ਜੈਸਮੀਨ ਗਿੱਲ ਨੂੰ ਬੇਰਹਿਮੀ ਨਾਲ ਕਤਲ ਕਰਨ ਦੀ ਬੇਹੱਦ ਦਰਦਨਾਕ ਦਿਲ ਕੰਬਾਊ ਖ਼ਬਰ ਆਈ ਹੈ। ਡੀ.ਟੀ.ਐਫ. ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਮੋਗਾ ਨੇ ਦੱਸਿਆ ਕਿ ਇਹ ਲੜਕੀ ਪੰਜਾਬ ਦੇ ਇਕ ਅਗਾਂਹਵਧੂ ਪਰਿਵਾਰ ਦੀ ਧੀ ਹੈ ਅਤੇ ਲੋਕ ਪੱਖੀ ਕਵੀ ਪਾਸ਼ ਆਜ਼ਾਦ ਦੀ ਭੈਣ ਹੈ। ਉਸ ਦੇ ਪਿਤਾ ਜਗਤਾਰ ਸਿੰਘ ਜਲਾਜਣ ਪੰਜਾਬ ਸਟੂਡੈਂਟਸ ਯੂਨੀਅਨ ‘ਚ ਸਰਗਰਮ ਰਹੇ ਅਤੇ ਜੈਸਮੀਨ ਦੇ ਮਾਤਾ ਸੁਖਵਿੰਦਰ ਕੌਰ ਰਾਣੀ ਨੇ ਡੀ.ਐਮ.ਸੀ. ਹਸਪਤਾਲ ਦੀ ਮੈਨੇਜਮੈਂਟ ਦੀ ਮਨਮਾਨੀਆਂ ਵਿਰੁੱਧ ਚੱਲੇ ਘੋਲ ‘ਚ ਆਗੂ ਭੂਮਿਕਾ ਨਿਭਾਈ ਸੀ। ਜੈਸਮੀਨ ਗਿੱਲ ਦਾ ਅਜੇ ਢਾਈ ਸਾਲ ਪਹਿਲਾਂ ਹੀ ਮੋਗਾ ਨੇੜੇ ਪਿੰਡ ਡਾਲਾ ਦੇ ਨੌਜਵਾਨ ਗੁਰਵਿੰਦਰ ਸਿੰਘ ਗਿੱਲ ਨਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਅੱਠ ਕੁ ਮਹੀਨੇ ਦਾ ਬੇਟਾ ਵੀ ਹੈ। ਜੈਸਮੀਨ ਗਿੱਲ ਦਾ ਕਤਲ ਉਸ ਦੇ ਪਤੀ ਗੁਰਵਿੰਦਰ ਗਿੱਲ ਨੇ ਕੀਤਾ ਹੈ ਜਿਸ ਨੂੰ ਕਿ ਅਮਰੀਕਾ ਦੀ ਪੁਲਿਸ ਨੇ ਫੜ ਕੇ ਜੇਲ੍ਹ ਵਿਚ ਦੇ ਦਿੱਤਾ ਹੈ। ਜੈਸਮੀਨ ਦੇ ਲੜਕੇ ਨੂੰ ਅਗਲੇਰੀ ਸਾਂਭ-ਸੰਭਾਲ ਲਈ ਜੈਸਮੀਨ ਦੀ ਮਾਤਾ ਸੁਖਵਿੰਦਰ ਕੌਰ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਬੱਚਾ ਉਨ੍ਹਾਂ ਨੂੰ ਸੌਂਪਿਆ ਜਾਵੇ ਤਾਂ ਕਿ ਉਸ ਦਾ ਭਵਿੱਖ ਸਵਾਰਿਆ ਜਾ ਸਕੇ। ਕਾਰਜਕਾਰੀ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਘੋਲੀਆ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਝੋਰੜਾਂ ਵਲੋਂ ਇਸ ਘਿਣਾਉਣੇ ਕਤਲ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਇਹ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅਮਰੀਕਾ ਦੇ ਪ੍ਰਸ਼ਾਸਨ ਨਾਲ ਗੱਲ ਕਰ ਕੇ ਜੈਸਮੀਨ ਦੀ ਦੇਹ ਨੂੰ ਭਾਰਤ ਲਿਆਂਦਾ ਜਾਵੇ ਅਤੇ ਪਰਿਵਾਰ ਨੂੰ ਮਾਲੀ ਮਦਦ ਦਿੱਤੀ ਜਾਵੇ। ਜੈਸਮੀਨ ਦੇ ਬੇਟੇ ਦੇ ਹੱਕ ਉਸ ਦੀ ਮਾਤਾ ਸੁਖਵਿੰਦਰ ਕੌਰ ਨੂੰ ਦਿੱਤੇ ਜਾਣ। ਜੈਸਮੀਨ ਦੇ ਕਾਤਲ ਗੁਰਵਿੰਦਰ ਸਿੰਘ ਗਿੱਲ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਚੱਲ ਰਹੇ ਕੇਸ ਸਬੰਧੀ ਪੂਰੀ ਜਾਣਕਾਰੀ ਪਰਿਵਾਰ ਦੇ ਨਾਲ ਸਾਂਝੀ ਕੀਤੀ ਜਾਵੇ। ਹਰ ਉਹ ਜ਼ਰੂਰੀ ਕਦਮ ਉਠਾਇਆ ਜਾਵੇ ਤਾਂ ਕਿ ਜੈਸਮੀਨ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ। ਜ਼ਿਲ੍ਹਾ ਮੀਤ ਪ੍ਰਧਾਨ ਸਵਰਨਦਾਸ, ਜੁਆਇੰਟ ਸਕੱਤਰ ਅਮਨਦੀਪ ਮਾਛੀਕੇ, ਜ਼ਿਲ੍ਹਾ ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਪੰਜਾਬ, ਭਾਰਤ ਅਤੇ ਵਿਦੇਸ਼ਾਂ ‘ਚ ਰਹਿੰਦੇ ਲੋਕਾਂ ਨੂੰ ਇਸ ਘਿਣਾਉਣੀ ਵਹਿਸ਼ੀ ਕਰਤੂਤ ਦੀ ਨਿਖੇਧੀ ਕਰਨੀ ਚਾਹੀਦੀ ਹੈ ਅਤੇ ਜਥੇਬੰਦ ਹੋ ਕੇ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਪ੍ਰਵਾਸੀ ਭਾਰਤੀ ਔਰਤਾਂ ਵਿਰੁੱਧ ਘਰੇਲੂ ਜੁਰਮਾਂ ਆਦਿ ਨੂੰ ਰੋਕਣ ਤੇ ਔਰਤਾਂ ਦੀ ਜ਼ਿੰਦਗੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਲਈ ਸਰਕਾਰਾਂ ਉੱਪਰ ਦਬਾਅ ਬਣੇ। ਇਸ ਸਮੇਂ ਅਮਰਦੀਪ ਸਿੰਘ ਬੁੱਟਰ, ਜਗਜੀਤ ਸਿੰਘ ਰਣੀਆਂ, ਨਰਿੰਦਰ ਸਿੰਘ, ਦੀਪਕ ਮਿੱਤਲ, ਮੋਂਟੂ ਵਰਮਾ, ਨਛੱਤਰ ਸਿੰਘ, ਨਵਦੀਪ ਸਿੰਘ ਧੂੜਕੋਟ ਆਦਿ ਅਧਿਆਪਕਾਂ ਨੇ ਜੈਸਮੀਨ ਦੇ ਪਰਿਵਾਰ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ।
ਪਿਛਲੀ ਖ਼ਬਰ ਪਿੰਡ ਕਾਲੀਏਵਾਲਾ ਵਿਚ ਲਾਲ ਲਕੀਰ ਅੰਦਰ ਰਹਿਣ ਵਾਲੇ ਪਰਿਵਾਰਾਂ ਨੂੰ ਮਿਲੇ ਪੱਕੇ ਮਾਲਕੀ ਹੱਕ-ਡਾ. ਅਮਨਦੀਪ ਕੌਰ ਅਰੋੜਾ ਨੇ... ਅਗਲੀ ਖ਼ਬਰ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਮੁੜ ਉਮੀਦਵਾਰ ਐਲਾਨਣ ’ਤੇ ਵਰਕਰ ਬਾਗੋ ਬਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।