ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ
ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਆਦਿ ਧਰਮ ਸਮਾਜ (ਰਜਿ:) ਭਾਰਤ ਜ਼ਿਲ੍ਹਾ ਮੋਗਾ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅਤੇ ਦਵਾਈਆਂ ਵੰਡਣ ਦਾ ਪ੍ਰਬੰਧ ਕੀਤਾ ਗਿਆ। ਇਹ ਕੈਂਪ ਨਜ਼ਦੀਕ ਗੁਰਦੁਆਰਾ ਛੇਵੀਂ ਪਾਤਸ਼ਾਹੀ, ਭਗਵਾਨ ਵਾਲਮੀਕਿ ਧਰਮਸ਼ਾਲਾ, ਬੁੱਕਣ ਵਾਲਾ ਰੋਡ ਮੋਗਾ ਵਿਖੇ ਲਗਾਇਆ ਗਿਆ।
ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਆਦਿ ਧਰਮ ਸਮਾਜ (ਰਜਿ:) ਭਾਰਤ ਜ਼ਿਲ੍ਹਾ ਮੋਗਾ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅਤੇ ਦਵਾਈਆਂ ਵੰਡਣ ਦਾ ਪ੍ਰਬੰਧ ਕੀਤਾ ਗਿਆ। ਇਹ ਕੈਂਪ ਨਜ਼ਦੀਕ ਗੁਰਦੁਆਰਾ ਛੇਵੀਂ ਪਾਤਸ਼ਾਹੀ, ਭਗਵਾਨ ਵਾਲਮੀਕਿ ਧਰਮਸ਼ਾਲਾ, ਬੁੱਕਣ ਵਾਲਾ ਰੋਡ ਮੋਗਾ ਵਿਖੇ ਲਗਾਇਆ ਗਿਆ। ਇਹ ਕੈਂਪ ਲਈ ਸ੍ਰੀ ਸਤਿਆ ਸਾਈਂ ਮੁਰਲੀਧਰ (ਐਸ.ਐਸ.ਐਮ.ਡੀ.) ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਜੀ.ਟੀ. ਰੋਡ, ਦੁੱਨੇਕੇ (ਮੋਗਾ) ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦੀ ਅਗਵਾਈ ਆਦਿ ਧਰਮ ਸਮਾਜ (ਰਜਿ:) ਭਾਰਤ (ਮੋਗਾ) ਦੇ ਪ੍ਰਧਾਨ ਅਰਜੁਨ ਕੁਮਾਰ ਅਤੇ ਸਾਹਿਲ ਅਰੋੜਾ ਰਾਜ ਕੰਬਲ ਸਟੋਰ ਕੈਂਪ ਮਾਰਕੀਟ ਮੋਗਾ ਨੇ ਕੀਤੀ। ਇਸ ਮੌਕੇ ਸ੍ਰੀ ਸਤਿਆ ਸਾਈਂ ਮੁਰਲੀਧਰ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਦੀ ਟੀਮ ਵਲੋਂ ਪਹੁੰਚੇ ਮਾਹਿਰ ਡਾ. ਸਮਰੇਸ਼ ਮੰਡਲ, ਡਾ. ਮਨਦੀਪ ਸਿੰਘ, ਡਾ. ਸਪੇਕਸ਼ਾ, ਡਾ. ਦੀਕਸ਼ਾ, ਡਾ. ਕੇਸ਼ਵ, ਡਾ. ਮਨਦੀਪ ਕੁਮਾਰ ਅਤੇ ਡਾ. ਦੀਪਤੀ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕੈਂਪ ਦੀ ਸ਼ੁਰੂਆਤ ਭਗਵਾਨ ਵਾਲਮੀਕਿ ਅਤੇ ਭਗਵਾਨ ਰਾਮ ਦੇ ਸਰੂਪਾਂ ਅੱਗੇ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਨਵਦੀਪ ਸਿੰਘ ਸੰਘਾ ਸਮਾਜ ਸੇਵੀ, ਸ਼ਿਵ ਟੰਡਨ ਸਮਾਜ ਸੇਵੀ, ਲੱਕੀ ਗਿੱਲ ਸਮਾਜ ਸੇਵੀ ਮੋਗਾ ਵਲੋਂ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਕਰੀਬ 100 ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਰਾਜ ਕੁਮਾਰ ਗੋਲੂ, ਰਾਹੁਲ ਉਜੀਨਵਾਲ, ਸੀਨੀਅਰ ਵਾਈਸ ਪ੍ਰਧਾਨ, ਵਿਸ਼ਾਲ ਰਾਜਪੂਤ, ਹਰਜਿੰਦਰ ਸਿੰਘ ਲੰਢੇਕੇ, ਵਿਕਾਸ ਕੁਮਾਰ, ਸ੍ਰੀਮਤੀ ਰੀਮਾ ਰਾਣੀ ਜ਼ਿਲ੍ਹਾ ਪ੍ਰਧਾਨ ਆਦਿ ਧਰਮ ਸਮਾਜ ਮਹਿਲਾ ਵਿੰਗ ਮੋਗਾ, ਕੁਲਦੀਪ ਸਿੰਘ ਖੀਪਲ ਵਾਈਸ ਪ੍ਰਧਾਨ ਮਨੁੱਖੀ ਅਧਿਕਾਰ ਸੁਰੱਖਿਆ ਸੁਸਾਇਟੀ ਮੋਗਾ, ਬਲਵਿੰਦਰ ਕੌਰ, ਵਿਜੇ ਨਿਧਾਨੀਆ, ਰੂਬੀ ਧਾਲੀਵਾਲ, ਹਰਦੇਵ ਸਿੰਘ ਧਾਲੀਵਾਲ, ਗੌਰਵ ਗਰਗ, ਰੋਹਨ ਵਰਮਾ, ਰਾਜਪਾਲ ਠਾਕੁਰ, ਯਸ਼ਪਾਲ ਸੈਣੀ, ਸੁਖਬਿੰਦਰ ਸਿੰਘ, ਰਵੀ ਮੱਟੂ, ਬੌਬੀ ਮੱਟੂ, ਗੁਰਦੇਵ ਸਿੰਘ ਬਿੱਲਾ, ਸੁਨੀਲ ਚਾਟਲੇ, ਬੂਟਾ ਸਿੰਘ ਸਾਬਕਾ ਐਮ.ਸੀ., ਜਗਚਾਨਨ ਸਿੰਘ, ਮਨੀਸ਼ ਸਫਰੀ, ਨਵੀਨ ਕੁਮਾਰ ਗੋਇਲ, ਕਮਲ ਮੋਗਾ, ਰਜਨੀਸ਼ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।