04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਅਲਪਾਈਨ ਗਰਲਜ਼ ਕਾਲਜ ਰੋਡੇ ਦੇ ਖਿਡਾਰੀ ਆਲ ਇੰਡੀਆ ਕਰਾਸ ਕੰਟਰੀ ਮੁਕਾਬਲੇ ਲਈ ਕਰਨਾਟਕ ਰਵਾਨਾ

ਸਮਾਲਸਰ, 3 ਨਵੰਬਰ (ਗੁਰਜੰਟ ਕਲਸੀ ਲੰਡੇ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਲੋਂ ਇੰਟਰ-ਯੂਨੀਵਰਸਿਟੀ ਆਲ ਇੰਡੀਆ ਕਰਾਸ ਕੰਟਰੀ ਮੁਕਾਬਲੇ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਤਿਆਰੀ ਲਈ ਅਲਪਾਈਨ ਗਰਲਜ਼ ਕਾਲਜ, ਰੋਡੇ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਇਹ ਕੈਂਪ 29 ਅਕਤੂਬਰ 2026 ਨੂੰ ਸ਼ੁਰੂ ਹੋਇਆ ਅਤੇ 3 ਨਵੰਬਰ 2026 ਨੂੰ ਸਫਲਤਾਪੂਰਵਕ ਸਮਾਪਤ ਹੋਇਆ।

ਅਜੀਤ ਡੈਸਕ 04-11-2026
ਸਮਾਲਸਰ, 3 ਨਵੰਬਰ (ਗੁਰਜੰਟ ਕਲਸੀ ਲੰਡੇ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਲੋਂ ਇੰਟਰ-ਯੂਨੀਵਰਸਿਟੀ ਆਲ ਇੰਡੀਆ ਕਰਾਸ ਕੰਟਰੀ ਮੁਕਾਬਲੇ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਤਿਆਰੀ ਲਈ ਅਲਪਾਈਨ ਗਰਲਜ਼ ਕਾਲਜ, ਰੋਡੇ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਇਹ ਕੈਂਪ 29 ਅਕਤੂਬਰ 2026 ਨੂੰ ਸ਼ੁਰੂ ਹੋਇਆ ਅਤੇ 3 ਨਵੰਬਰ 2026 ਨੂੰ ਸਫਲਤਾਪੂਰਵਕ ਸਮਾਪਤ ਹੋਇਆ। ਕੈਂਪ ਦੌਰਾਨ ਖਿਡਾਰੀਆਂ ਨੂੰ ਕਰਾਸ ਕੰਟਰੀ ਮੁਕਾਬਲੇ ਲਈ ਲੋੜੀਂਦੀ ਸਰੀਰਕ ਤੰਦਰੁਸਤੀ, ਦੌੜ ਦੀ ਤਕਨੀਕ, ਸਹਿਣਸ਼ੀਲਤਾ ਅਤੇ ਖੇਡ ਦੇ ਵੱਖ-ਵੱਖ ਪਹਿਲੂਆਂ ਸਬੰਧੀ ਸਿਖਲਾਈ ਦਿੱਤੀ ਗਈ। ਖਿਡਾਰੀਆਂ ਨੇ ਕੈਂਪ ਦੌਰਾਨ ਪੂਰੀ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਅਭਿਆਸ ਕੀਤਾ ਅਤੇ ਆਉਣ ਵਾਲੇ ਮੁਕਾਬਲੇ ਲਈ ਆਪਣੇ ਆਪ ਨੂੰ ਤਿਆਰ ਕੀਤਾ। ਕੈਂਪ ਦੀ ਸਮਾਪਤੀ ਮੌਕੇ 3 ਨਵੰਬਰ 2026 ਨੂੰ ਅਲਪਾਈਨ ਗਰਲਜ਼ ਕਾਲਜ ਦੀ ਪ੍ਰਬੰਧਕ ਮੈਡਮ ਕੁਲਜਿੰਦਰ ਕੌਰ ਨੇ ਖਿਡਾਰੀਆਂ ਨੂੰ ਇੰਟਰ-ਯੂਨੀਵਰਸਿਟੀ ਆਲ ਇੰਡੀਆ ਕਰਾਸ ਕੰਟਰੀ ਮੁਕਾਬਲੇ ਵਿਚ ਭਾਗ ਲੈਣ ਲਈ ਕਰਨਾਟਕ ਵਾਸਤੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਮੈਡਮ ਕੁਲਜਿੰਦਰ ਕੌਰ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪੂਰੀ ਲਗਨ, ਮਿਹਨਤ ਅਤੇ ਖੇਡ ਭਾਵਨਾ ਨਾਲ ਮੁਕਾਬਲੇ ਵਿਚ ਭਾਗ ਲੈਣ ਅਤੇ ਆਪਣੀ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ।
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਨਾਮਦੇਵ ਭਵਨ ਤੋਂ ਵਿਧਾਇਕਾ ਡਾ. ਅਰੋੜਾ ਦੀ ਅਗਵਾਈ ਹੇਠ ਕੱਢੀ ਸ਼ੁਕਰਾਨਾ ਯਾਤਰਾ ਅਗਲੀ ਖ਼ਬਰ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਵਿਚ ਫਰੂਟੋਪੀਆ ਗਤੀਵਿਧੀ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।