04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਦਾ ਸੱਦਾ ਪੱਤਰ ਜਾਰੀ

ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)- ਨਗਰ ਨਿਗਮ ਦਫ਼ਤਰ ਵਿਖੇ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਮੋਗਾ ਦੇ ਸੰਸਥਾਪਕ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਸਬੰਧੀ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਦਾ ਸੱਦਾ ਪੱਤਰ ਜਾਰੀ ਕੀਤਾ ਗਿਆ। ਇਸ ਮੌਕੇ ਦਲ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਗਿੱਲ, ਅਹੁਦੇਦਾਰਾਂ ਅਤੇ ਵੱਖ-ਵੱਖ ਪਤਵੰਤੇ ਸੱਜਣਾਂ ਨੇ ਸੱਦਾ ਪੱਤਰ ਜਾਰੀ ਕਰਦਿਆਂ ਦੱਸਿਆ ਕਿ ਬਾਬਾ ਜੀ ਦੀ ਬਰਸੀ 20 ਨਵੰਬਰ ਨੂੰ ਗੁਰਦੁਆਰਾ ਬਾਬਾ ਸੰਗਤ ਸਿੰਘ ਕੋਟਕਪੂਰਾ ਰੋਡ ਜੀ.

ਅਜੀਤ ਡੈਸਕ 04-11-2026
ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)- ਨਗਰ ਨਿਗਮ ਦਫ਼ਤਰ ਵਿਖੇ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਮੋਗਾ ਦੇ ਸੰਸਥਾਪਕ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਸਬੰਧੀ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਦਾ ਸੱਦਾ ਪੱਤਰ ਜਾਰੀ ਕੀਤਾ ਗਿਆ। ਇਸ ਮੌਕੇ ਦਲ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਗਿੱਲ, ਅਹੁਦੇਦਾਰਾਂ ਅਤੇ ਵੱਖ-ਵੱਖ ਪਤਵੰਤੇ ਸੱਜਣਾਂ ਨੇ ਸੱਦਾ ਪੱਤਰ ਜਾਰੀ ਕਰਦਿਆਂ ਦੱਸਿਆ ਕਿ ਬਾਬਾ ਜੀ ਦੀ ਬਰਸੀ 20 ਨਵੰਬਰ ਨੂੰ ਗੁਰਦੁਆਰਾ ਬਾਬਾ ਸੰਗਤ ਸਿੰਘ ਕੋਟਕਪੂਰਾ ਰੋਡ ਜੀ.ਟੀ. ਰੋਡ ਮੋਗਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਧਾਰਮਿਕ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬਾਲ ਯੋਗੀ ਬਾਬਾ ਪ੍ਰਗਟ ਨਾਥ ਹਮੀਰਪੁਰ ਉੱਗੋਕੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਦੇਣਗੇ। ਇਸ ਮੌਕੇ ਸੱਦਾ ਪੱਤਰ ਜਾਰੀ ਕਰਨ ਸਮੇਂ ਸੁਮਨ ਕੁਮਾਰ ਖਰਾਲੀਆ ਚੀਫ਼ ਸੈਨੇਟਰੀ ਇੰਸਪੈਕਟਰ, ਇਕਬਾਲ ਸਿੰਘ ਚੀਫ਼ ਸੈਨੇਟਰੀ ਇੰਸਪੈਕਟਰ, ਮਦਨ ਲਾਲ ਮੁੱਖ ਸਰਪ੍ਰਸਤ, ਸੁਨੀਲ ਕੁਮਾਰ ਸੈਨੇਟਰੀ ਇੰਸਪੈਕਟਰ, ਸੁਖਪਾਲ ਸੌਦਾ ਸੈਨੇਟਰੀ ਸੁਪਰਵਾਈਜ਼ਰ , ਰਾਮ ਪ੍ਰਕਾਸ਼ (ਡਿਪਟੀ) ਸੈਨੇਟਰੀ ਸੁਪਰਵਾਈਜ਼ਰ, ਰਾਹੁਲ ਊਜੀਨਵਾਲ ਉਪ ਪ੍ਰਧਾਨ ਪੰਜਾਬ ਭਾਵਾਧਸ, ਵਿਸ਼ਾਲ ਰਾਜਪੂਤ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ, ਸਿਕੰਦਰ ਗੁੱਲੂ ਅਤੇ ਆਲ ਇੰਡੀਆ ਵਾਲਮੀਕ ਖ਼ਾਲਸਾ ਦਲ ਮੋਗਾ (ਪੰਜਾਬ) ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਗਿੱਲ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ 17 ਨਵੰਬਰ ਨੂੰ ਗੋਪਾਲ ਗਊਸ਼ਾਲਾ ਵਿਖੇ ਗੋਪ ਅਸ਼ਟਮੀ ਮਨਾਈ ਜਾਵੇਗੀ-ਗੋਇਲ ਅਗਲੀ ਖ਼ਬਰ ਅਲਾਈਡ ਹੈਲਥ ਕੇਅਰ ਕੋਰਸਾਂ ’ਚ ਦਾਖ਼ਲੇ ਦੀ ਆਖ਼ਰੀ ਮਿਤੀ ’ਚ ਵਾਧਾ ਹਜ਼ਾਰਾਂ ਵਿਦਿਆਰਥੀਆਂ ਨੂੰ ਅਕਾਦਮਿਕ ਸਾਲ ਬਚਾਉਣ ’ਚ ਮਿਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।