11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਭਗਵਤੀ ਜਾਗਰਣ 22 ਨੂੰ-ਸੱਦਾ ਪੱਤਰ ਜਾਰੀ

ਮੋਗਾ, 10 ਨਵੰਬਰ (ਸੁਰਿੰਦਰਪਾਲ ਸਿੰਘ)-ਜੈ ਮਾਂ ਵੈਸ਼ਨੋ ਕਲੱਬ ਸੋਸਾਇਟੀ ਵਾਰਡ ਨੰਬਰ 21 ਅਤੇ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ 10ਵਾਂ ਅੱਧੀ ਰਾਤ ਦਾ ਭਗਵਤੀ ਜਾਗਰਣ 22 ਨਵੰਬਰ ਦਿਨ ਐਤਵਾਰ ਨੂੰ ਆਨੰਦ ਨਗਰ, ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਸਬੰਧੀ ਕਲੱਬ ਦੇ ਮੈਂਬਰਾਂ ਵਲੋਂ ਸੱਦਾ ਪੱਤਰ ਜਾਰੀ ਕੀਤਾ ਗਿਆ।

ਅਜੀਤ ਡੈਸਕ 11-11-2026
ਮੋਗਾ, 10 ਨਵੰਬਰ (ਸੁਰਿੰਦਰਪਾਲ ਸਿੰਘ)-ਜੈ ਮਾਂ ਵੈਸ਼ਨੋ ਕਲੱਬ ਸੋਸਾਇਟੀ ਵਾਰਡ ਨੰਬਰ 21 ਅਤੇ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ 10ਵਾਂ ਅੱਧੀ ਰਾਤ ਦਾ ਭਗਵਤੀ ਜਾਗਰਣ 22 ਨਵੰਬਰ ਦਿਨ ਐਤਵਾਰ ਨੂੰ ਆਨੰਦ ਨਗਰ, ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਸਬੰਧੀ ਕਲੱਬ ਦੇ ਮੈਂਬਰਾਂ ਵਲੋਂ ਸੱਦਾ ਪੱਤਰ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ 22 ਨਵੰਬਰ ਨੂੰ ਸ਼ਾਮ 4 ਵਜੇ ਸੋਨੂੰ ਮੋਂਗਾ ਅਤੇ ਜੋਨੂੰ ਮੋਂਗਾ (ਮੋਂਗਾ ਸੈਨੇਟਰੀ ਸਟੋਰ, ਆਨੰਦ ਨਗਰ ਮੋਗਾ) ਵਲੋਂ ਝੰਡਾ ਪੂਜਨ ਨਾਲ ਕੀਤੀ ਜਾਵੇਗੀ। ਇਸ ਉਪਰੰਤ ਰਾਤ 7 ਵਜੇ ਤੋਂ ਅੱਧੀ ਰਾਤ ਤੱਕ ਭਗਵਤੀ ਜਾਗਰਣ ਹੋਵੇਗਾ। ਇਸ ਮੌਕੇ ਜਲੰਧਰ ਤੋਂ ਪਹੁੰਚ ਰਹੀ ਪ੍ਰਸਿੱਧ ਭਜਨ ਗਾਇਕਾ ਅਨੰਨਿਆ ਸ਼ਰਮਾ ਐਂਡ ਪਾਰਟੀ ਮਹਾਂਮਾਈ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕਰੇਗੀ। ਜਾਗਰਣ ਦੌਰਾਨ ਨਵ ਗ੍ਰਹਿ ਪੂਜਨ, ਦਰਬਾਰ ਉਦਘਾਟਨ, ਜੋਤੀ ਪੂਜਨ ਅਤੇ ਸਟੇਜ ਉਦਘਾਟਨ ਦੀਆਂ ਰਸਮਾਂ ਵੱਖ-ਵੱਖ ਪਤਵੰਤੇ ਸੱਜਣਾਂ ਵਲੋਂ ਨਿਭਾਈਆਂ ਜਾਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਪਾਵਨ ਮੌਕੇ ਲੱਕੀ ਕੂਪਨ ਰਾਹੀਂ ਮਾਤਾ ਜੀ ਦੇ ਦੋ ਸਰੂਪ ਅਤੇ ਦੋ ਮੋਬਾਈਲ ਫ਼ੋਨ ਕੱਢੇ ਜਾਣਗੇ, ਜੋ ਜਾਗਰਣ ਵਿਚ ਹਾਜ਼ਰ ਸ਼ਰਧਾਲੂਆਂ ਨੂੰ ਹੀ ਭੇਟ ਕੀਤੇ ਜਾਣਗੇ। ਇਸ ਮੌਕੇ ਕੌਂਸਲਰ ਵਿੱਕੀ ਸਿਤਾਰਾ, ਸ਼ਿਵ ਟੰਡਨ, ਜਨਾਰਧਨ ਸ਼ਰਮਾ, ਸੁਸ਼ੀਲ ਮਿੱਢਾ, ਆਨੰਦ ਸ਼ਰਮਾ, ਸੌਰਵ ਗੋਇਲ, ਵਿਕਾਸ ਗੁਪਤਾ, ਸ਼ੁਭਮ ਗੁਪਤਾ, ਨਿਤਿਨ ਗੁਪਤਾ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਦੀ ਸਾਈਕਲ ਯਾਤਰਾ ਦਾ ਲੋਹਗੜ੍ਹ ਦੀ ਅਗਵਾਈ ’ਚ 15 ਨੂੰ ਹੋਵੇਗਾ ਭਰਵਾਂ ਸਵਾਗਤ-ਬਿੰਦਰ ਘਲੋਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।