15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

27 ਜਨਵਰੀ ਨੂੰ ਬੈਂਕਾਂ 'ਚ ਹੜਤਾਲ ਮੌਕੇ ਸੰਗਰੂਰ ਵਿਚ ਹੋਵੇਗਾ ਵੱਡਾ ਮੁਜ਼ਾਹਰਾ <br/>

ਅਜੀਤ ਡੈਸਕ 26-01-2026
ਸੰਗਰੂਰ, 25 ਜਨਵਰੀ (ਧੀਰਜ ਪਸ਼ੌਰੀਆ) - ਯੂਨਾਈਟਿਡ ਫਾਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਭਾਰਤ ਦੇ ਸਾਰੇ ਜਨਤਕ ਬੈਂਕਾਂ ਦੇ ਮੁਲਾਜ਼ਮ 27 ਜਨਵਰੀ ਨੂੰ ਹੜਤਾਲ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਟਰੇਡ ਯੂਨੀਅਨ ਆਗੂ ਕਾਮਰੇਡ ਪਾਲੀ ਰਾਮ ਬਾਂਸਲ ਨੇ ਦੱਸਿਆ ਕਿ ਹੋਰਨਾਂ ਮੰਗਾ ਤੋਂ ਇਲਾਵਾ ਬੈਕ ਕਰਮਚਾਰੀ ਬੈਂਕਾਂ ਵਿਚ ਹਫ਼ਤੇ ਵਿਚ 5 ਦਿਨ ਕੰਮ-ਕਾਜ ਦੀ ਮੰਗ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇੰਡੀਅਨ ਬੈਂਕਿੰਗ ਐਸੋਸੀਏਸ਼ਨ ਲੰਬਾ ਸਮਾ ਪਹਿਲਾਂ ਇਸ ਮੰਗ ਨੂੰ ਸਵੀਕਾਰ ਕਰ ਚੁੱਕੀ ਹੈ ਪਰ ਸਰਕਾਰ ਜਾਣਬੁੱਝ ਕੇ ਆਨਾ-ਕਾਨੀ ਕਰ ਰਹੀ ਹੈ | ਗੌਰਤਲਬ ਹੈ ਕਿ ਪਿਛਲੇ ਕੁਝ ਸਮੇਂ ਤੋ ਬੈਂਕਾਂ ਵਿਚ ਦੂਜੇ ਅਤੇ ਚੌਥੇ ਸ਼ਨੀਵਾਰ ਛੁੱਟੀ ਰਹਿੰਦੀ ਪਰ ਬਾਕੀ ਸ਼ਨੀਵਾਰ ਕੰਮਕਾਜੀ ਦਿਨ ਹੁੰਦੇ ਹਨ | ਬੈਂਕ ਕਰਮਚਾਰੀ ਬਾਕੀ ਸ਼ਨੀਵਾਰ ਵੀ ਛੁੱਟੀ ਦੀ ਮੰਗ ਕਰ ਰਹੇ ਹਨ | ਕਾਮਰੇਡ ਬਾਂਸਲ ਨੇ ਅੱਗੇ ਦੱਸਿਆ ਕਿ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ 27 ਜਨਵਰੀ ਨੂੰ ਸੰਗਰੂਰ ਦੇ ਕਰਮਚਾਰੀ ਵੱਡਾ ਚੌਕ ਸਟੇਟ ਬੈਂਕ ਆਫ਼ ਇੰਡੀਆ ਮੂਹਰੇ ਸਵੇਰੇ 9 ਵਜੇ ਤੋਂ ਵਿਸ਼ਾਲ ਮੁਜ਼ਾਹਰਾ ਕਰਨਗੇ | ਉਨ੍ਹਾਂ ਨੇ ਬੈਂਕ ਕਰਮਚਾਰੀਆਂ ਨੂੰ ਬੇਨਤੀ ਕੀਤੀ ਕਿ ਹੜਤਾਲ ਵਾਲੇ ਦਿਨ ਘਰ ਨਾ ਬੈਠਣ ਬਲਕਿ ਮੁਜ਼ਾਹਰੇ ਵਿਚ ਸ਼ਾਮਿਲ ਹੋ ਕੇ ਸਰਕਾਰ ਦੀ ਬਦਨੀਤੀ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾ ਕੇ ਏਕੇ ਦਾ ਸਬੂਤ ਦੇਣ |

ਪਿਛਲੀ ਖ਼ਬਰ ਪਿਆਸੀ ਧਰਤੀ ਦੀ ਹਿੱਕ ਠਾਰੇਗਾ 'ਗੱਜਣਮਾਜਰਾ ਰਜਬਾਹਾ' ਅਗਲੀ ਖ਼ਬਰ ਅਚਾਨਕ ਲੱਗੀ ਅੱਗ ਨੇ ਕੀਤਾ ਗਰੀਬ ਪਰਿਵਾਰ ਦਾ ਨੁਕਸਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।