15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਵੋਟਰ ਦਿਵਸ ਮਨਾਇਆ <br/>

ਅਜੀਤ ਡੈਸਕ 26-01-2026
ਸੰਗਰੂਰ, 25 ਜਨਵਰੀ (ਦਮਨਜੀਤ ਸਿੰਘ) - ਸਥਾਨਕ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪਿ੍ੰਸੀਪਲ ਪ੍ਰੋਫੈਸਰ ਰੋਮੀ ਗਰਗ ਦੀ ਅਗਵਾਈ ਵਿਚ 'ਮੇਰਾ ਭਾਰਤ ਮੇਰੀ ਵੋਟ' ਸਲੋਗਨ ਹੇਠ ਸਵੀਪ ਵੱਲੋਂ 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਰਣਬੀਰ ਕਾਲਜ ਸੰਗਰੂਰ ਜ਼ਿਲ੍ਹੇ ਦਾ ਨੋਡਲ ਕਾਲਜ ਹੈ | ਪੋ੍ਰਗਰਾਮ ਦੀ ਸ਼ੁਰੂਆਤ ਕਰਦੇ ਹੋਏ ਕਾਲਜ ਦੇ ਵਾਈਸ ਪਿ੍ੰਸੀਪਲ ਡਾ. ਮੋਨਿਕਾ ਸੇਠੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਅੰਕੁਰ ਮਹਿੰਦਰੂ ਅਤੇ ਸ੍ਰੀਮਤੀ ਪਰਮਜੀਤ ਕੌਰ ਚੋਣ ਤਹਿਸੀਲਦਾਰ ਸੰਗਰੂਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸ੍ਰੀ ਰਾਹੁਲ ਚਾਬਾ ਨੇ ਭਾਰਤੀ ਲੋਕਤੰਤਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਅੱਜ ਸਾਡੇ ਭਾਰਤ ਦੇਸ਼ ਦੇ ਵਿਕਾਸ ਮਾਡਲ ਨੂੰ ਅਪਣਾਉਂਦਿਆਂ ਅਫਰੀਕੀ ਦੇਸ਼ਾਂ ਵਿਚ ਵੀ ਨਵੇਂ ਲੋਕਤੰਤਰੀ ਦੇਸ਼ ਬਣ ਰਹੇ ਹਨ ਅਤੇ ਉਨ੍ਹਾਂ ਨੇ ਵੋਟ ਬਣਾਉਣ ਦੇ ਸੰਵਿਧਾਨਕ ਅਧਿਕਾਰ ਬਾਰੇ ਵੀ ਦੱਸਿਆ | ਇਸ ਮੌਕੇ ਬੈਸਟ ਈ ਆਰ ਓ ਸ੍ਰੀ ਚਰਨਜੋਤ ਸਿੰਘ ਵਾਲ਼ੀਆ, ਬੈੱਸਟ ਸਵੀਪ ਨੋਡਲ ਅਫ਼ਸਰ ਡਾ .ਗੁਲਸ਼ਨਦੀਪ ਦਾਨੀਆ ਅਤੇ ਸ੍ਰੀ ਰੁਪਿੰਦਰ ਸਿੰਘ ਨੂੰ ਬੈੱਸਟ ਬੀ ਐਲ ਓ ਵਜੋਂ ਸਨਮਾਨਿਤ ਕੀਤਾ ਗਿਆ | ਏ. ਡੀ. ਸੀ. ਸੰਗਰੂਰ ਸ੍ਰੀ ਅੰਕੁਰ ਮਹਿੰਦਰੂ ਨੇ ਵੋਟ ਪਾਉਣ ਦੇ ਅਧਿਕਾਰ ਸੰਬੰਧੀ ਸਹੁੰ ਚੁਕਾਈ | ਇਸ ਮੌਕੇ ਸਵੀਪ ਇੰਚਾਰਜ ਡਾ.ਗੁਲਸ਼ਨਦੀਪ ਦਾਨੀਆ ਨੇ ਪੋ੍ਰਗਰਾਮ ਦਾ ਮੰਚ ਸੰਚਾਲਨ ਕੀਤਾ | ਪੋ੍ਰਗਰਾਮ ਦੇ ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ਉੱਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਡਾ. ਸੀਮਾ ਗੁਰ, ਪ੍ਰੋ: ਜਗਤਾਰ ਸਿੰਘ, ਪ੍ਰੋ: ਮਨਦੀਪ ਕੌਰ, ਪ੍ਰੋ: ਰਮਨਦੀਪ ਕੌਰ, ਡਾ. ਮਨਜੀਤ ਕੌਰ ਤੋਂ ਇਲਾਵਾ ਵੱਖ-ਵੱਖ ਕਾਲਜਾਂ ਤੋਂ ਪ੍ਰੋਫੈਸਰ ਸਾਹਿਬਾਨ, ਵਿਦਿਆਰਥੀ ਅਤੇ ਸੰਗਰੂਰ ਜ਼ਿਲ੍ਹੇ ਦੇ ਇਲੈੱਕਸ਼ਨ ਅਧਿਕਾਰੀ ਵੀ ਮੌਜੂਦ ਰਹੇ |

ਪਿਛਲੀ ਖ਼ਬਰ ਸ਼ਹਿਰ ਦੇ ਮੁੱਖ ਫਾਟਕਾਂ 'ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਭਾਜਪਾ ਆਗੂ ਜਸਵਿੰਦਰ ਰਿਖੀ ਬੈਠੇ ਭੁੱਖ ਹੜਤਾਲ 'ਤੇ ਅਗਲੀ ਖ਼ਬਰ ਸੰਤ ਅਤਰ ਸਿੰਘ ਦੇ ਬਰਸੀ ਸਮਾਗਮ ਸੰਬੰਧੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲੇ ਅਕਾਲ ਕਾਲਜ ਕੌਂਸਲ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।