ਸੰਦੌੜ, 13 ਫਰਵਰੀ (ਜਸਵੀਰ ਸਿੰਘ ਜੱਸੀ) - ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਵਿਖੇ ਕੈਂਪ ਦੇ ਤੀਜੇ ਅਤੇ ਚੌਥੇ ਦਿਨ ਦੀ ਸ਼ੁਰੂਆਤ ਲੈਂਪ ਲਾਈਟਨਿੰਗ ਕਰਕੇ ਕੀਤੀ ਗਈ | ਐਨ.ਐਸ.ਐਸ. ਵਲੰਟੀਅਰਾਂ ਵਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਕੈਂਪ ਦੇ ਚੌਥੇ ਦਿਨ ਯਾਦਵਿੰਦਰ ਸਿੰਘ (ਡਿਪਟੀ ਸੁਪਰਡੈਂਟ ਆਫ਼ ਪੁਲਿਸ ਮਲੇਰਕੋਟਲਾ) ਵਲੋਂ ਐਨ.ਐਸ.ਐਸ. ਵਲੰਟੀਅਰਾਂ ਨੂੰ 'ਨਸ਼ੇ ਅਤੇ ਸਾਈਬਰ ਜਾਗਰੂਕਤਾ' ਤੇ ਭਾਸ਼ਣ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਚਾਹੇ ਗੱਲ ਨਸ਼ਿਆਂ ਦੀ ਹੋਵੇ ਜਾਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਗ਼ਲਤ ਇਸਤੇਮਾਲ ਦੀ, ਦੋਵਾਂ ਸਮੱਸਿਆਵਾਂ ਦਾ ਸਭ ਤੋਂ ਵਧੀਆ ਹੱਲ ਜਾਗਰੂਕਤਾ ਹੈ | ਐਨ.ਐਸ.ਐਸ. ਵਲੰਟੀਅਰ ਨਾਦੀਆ ਸੇਠੀ ਵਲੋਂ ਨਾਰੀ ਸ਼ਕਤੀ 'ਤੇ ਡਾਂਸ ਕੀਤਾ ਗਿਆ ਅਤੇ ਹਰਲੀਨ ਕੌਰ ਵਲੋਂ ਸੋਲੋ ਡਾਂਸ ਕੀਤਾ ਗਿਆ | ਤੀਜੇ ਦਿਨ ਦੇ ਪਹਿਲੇ ਸੈਸ਼ਨ ਵਿਚ ਡਾ. ਪੂਜਾ ਸਿੱਕਾ (ਅਸਿਸਟੈਂਟ ਪ੍ਰੋਫ਼ੈਸਰ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅ ਪੰਜਾਬ ਯੂਨੀਵਰਸਿਟੀ ਰੈਜੀਨਲ ਸੈਂਟਰ ਲੁਧਿਆਣਾ) ਵਲੋਂ 'ਯੂਨੀਅਨ ਬਜਟ 2026 -ਫਰੋਮ ਪੋਲਿਸੀ ਇੰਟੈਂਟ ਟੂ ਗਰਾਊਾਡ ਰਿਐਲਿਟੀ' ਬਾਰੇ ਐਨ. ਐਸ. ਐਸ. ਵਲੰਟੀਅਰਾਂ ਨੂੰ ਵਿਸਥਾਰ ਪੂਰਵਕ ਦੱਸਿਆ ਗਿਆ | ਇਸ ਦਿਨ ਮਿ. ਰਾਹੁਲ ਸੈਣੀ (ਡਿਸਟਰਿਕ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਸੰਗਰੂਰ) ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਈ ਭਾਰਤ ਦੁਆਰਾ ਕਰਵਾਏ ਜਾ ਰਹੇ ਕੁਇਜ਼ ਕੰਪੀਟੀਸ਼ਨ ਬਾਰੇ ਦੱਸਿਆ | ਦੂਜੇ ਸੈਸ਼ਨ ਵਿਚ ਮਿਸ ਸੁਰਬੀਤ ਕੌਰ ਵਲੋਂ ਅਧਿਆਪਕਾਂ ਲਈ ਜ਼ਰੂਰੀ 'ਡਿਜੀਟਲ ਲਿਟਰੇਸੀ ਟੂਲ' ਤੇ ਲੈਕਚਰ ਦਿੱਤਾ ਗਿਆ ਅਤੇ ਪ੍ਰੈਕਟੀਕਲ ਵੀ ਕਰਵਾਇਆ ਗਿਆ | ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਵਿਖੇ ਆਏ ਹੋਏ ਮਹਿਮਾਨਾਂ ਵਲੋਂ ਟਰੀ ਪਲਾਂਟੇਸ਼ਨ ਕੀਤੀ ਗਈ | ਐਨ.ਐਸ.ਐਸ. ਵਲੰਟੀਅਰਾਂ ਵਲੋਂ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਦਾ ਵਿਸ਼ਾ ਯਮਰਾਜ ਦਾ ਦਰਬਾਰ ਸੀ,ਜਿਸ ਵਿਚ ਵਲੰਟੀਅਰਾਂ ਨੇ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ | ਇਸ ਦੇ ਉਪਰੰਤ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ |