17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਰਕਾਰੀ ਸਕੂਲ ਜਖੇਪਲ ਨੂੰ ਕੀਤੀਆਂ ਦਾਨ ਕਿਤਾਬਾਂ <br/>

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਵਿਖੇ ਲਾਇਬ੍ਰੇਰੀ ਲਈ ਕਿਤਾਬਾਂ ਭੇਂਟ ਕਰਦੇ ਹੋਏ ਅਵਤਾਰ ਸਿੰਘ ਤੇ ਗਗਨਦੀਪ ਕੌਰ ਕੈਨੇਡਾ | ਤਸਵੀਰ: ਮੇਜਰ ਸਿੰਘ ਸਿੱਧੂ <br/> 14-02-2026
ਜਖੇਪਲ, 13 ਫਰਵਰੀ (ਮੇਜਰ ਸਿੰਘ ਸਿੱਧੂ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਦੀ ਲਾਇਬ੍ਰੇਰੀ ਲਈ ਐਨ.ਆਰ.ਆਈ. ਅਵਤਾਰ ਸਿੰਘ ਅਤੇ ਗਗਨਦੀਪ ਕੌਰ ਕੈਨੇਡਾ ਵੱਲੋਂ 40 ਹਜ਼ਾਰ ਰੂਪੈ ਦੀਆਂ ਕਿਤਾਬਾਂ ਅਤੇ ਅਲਮਾਰੀ ਦਾਨ ਕੀਤੀ ਗਈ | ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਅਤੇ ਗਗਨਦੀਪ ਕੌਰ ਦੋਨੇਂ ਹੀ ਦਸਵੀਂ ਜਮਾਤ ਤੱਕ ਇਸ ਸਕੂਲ ਵਿਚ ਇਕੱਠੇ ਪੜਦੇ ਰਹੇ ਸਨ ਜੋ ਕਿ ਸਕੂਲ ਸਮੇਂ ਵੀ ਲਾਇਬ੍ਰੇਰੀ ਦੇ ਵਧੀਆ ਪਾਠਕ ਸਨ | ਭਾਵੇਂ ਕਿ ਹੁਣ ਤੱਕ ਉਨ੍ਹਾਂ ਨੇ ਆਪਣੀਆਂ ਫ਼ੀਸਾਂ ਹੀ ਪੂਰੀਆਂ ਕੀਤੀਆਂ ਸਨ ਪਰ ਫਿਰ ਵੀ ਉਨ੍ਹਾਂ ਨੇ ਕੈਨੇਡਾ ਜਾ ਕੇ ਆਪਣੀ ਪਹਿਲੀ ਨੇਕ ਕਮਾਈ ਵਿਚੋਂ ਸਕੂਲ ਦੀ ਲਾਇਬਰੇਰੀ ਲਈ ਕਿਤਾਬਾਂ ਦਾਨ ਕੀਤੀਆਂ ਹਨ | ਅਵਤਾਰ ਸਿੰਘ ਨੇ ਦੱਸਿਆ ਕਿ ਮੈਂ ਰਾਣੀ ਤੱਤ ਵਾਲੇ ਹਰਮਨ ਦੀ ਕਵਿਤਾ ਤੋਂ ਬਹੁਤ ਪ੍ਰਭਾਵਿਤ ਸੀ ਜੋ ਕਿ ਮੈਨੂੰ ਵਾਰ-ਵਾਰ ਮਿਹਨਤ ਕਰਨ ਲਈ ਉਕਸਾਉਂਦੀ ਰਹਿੰਦੀ ਸੀ | ਅਵਤਾਰ ਸਿੰਘ ਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਜੋ ਕਿ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਤੈਨਾਤ ਹਨ ਨੇ ਦੱਸਿਆ ਕਿ ਅਸੀਂ ਇੱਕ ਆਮ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਹਾਂ | ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਸਖਤ ਮਿਹਨਤ ਕਰ ਕੇ ਆਪਣੀ ਮੰਜ਼ਿਲ ਹਾਸਲ ਕਰਨ ਲਈ ਪ੍ਰੇਰਿਆ | ਸਟੇਜ ਸਕੱਤਰ ਦੀ ਕਾਰਵਾਈ ਲੈਕ. ਕੁਲਵਿੰਦਰ ਸਿੰਘ ਮੋਹਲ ਵੱਲੋਂ ਬਾਖ਼ੂਬੀ ਨਿਭਾਈ ਗਈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਜਿਹੜੇ ਵੀ ਲੋਕ ਮਹਾਨ ਬਣੇ ਨੇ ਉਨ੍ਹਾਂ ਦੀ ਹਮੇਸ਼ਾ ਕਿਤਾਬਾਂ ਨਾਲ ਦੋਸਤੀ ਰਹੀ ਹੈ | ਇਸ ਕਰ ਕੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਨਾਲ ਜੁੜੇ ਰਹਿਣਾ ਚਾਹੀਦਾ ਹੈ | ਅਰਵਿੰਦਰ ਸਿੰਘ ਚਹਿਲ ਲਾਇਬ੍ਰੇਰੀਅਨ ਨੇ ਅਵਤਾਰ ਸਿੰਘ ਅਤੇ ਗਗਨਦੀਪ ਕੌਰ ਦਾ ਧੰਨਵਾਦ ਕੀਤਾ | ਸਕੂਲ ਸ਼੍ਰੀ ਮੁਖੀ ਮੁਨੀਸ਼ ਵਰਮਾ ਅਤੇ ਸਟਾਫ਼ ਵੱਲੋਂ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੈਕ.ਅਵਿਨਾਸ਼ ਕੁਮਾਰ, ਮਨਪ੍ਰੀਤ ਕੌਰ, ਜੋਤੀ ਰਾਣੀ, ਭੁਪਿੰਦਰਪਾਲ ਕੌਰ, ਪਰਵੀਨ ਬਾਲਾ, ਅਮਨਦੀਪ ਕੌਰ, ਗੁਰਬਿੰਦਰ ਕੌਰ, ਮੇਜਰ ਸਿੰਘ, ਕਰਮਜੀਤ ਸਿੰਘ ਆਦਿ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਦੀ ਆਕਸਫੋਰਡ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਨਸ਼ਾ ਤਿਆਗਣ ਸੰਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।