17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸੀਮਿੰਟ ਕੈਮੀਕਲ ਦਾ ਕੈਂਟਰ ਪਲਟਿਆ <br/>

ਅਜੀਤ ਡੈਸਕ 14-02-2026
ਸੁਨਾਮ ਊਧਮ ਸਿੰਘ ਵਾਲਾ, 13 ਫਰਵਰੀ (ਭੁੱਲਰ, ਧਾਲੀਵਾਲ) - ਬੀਤੀ ਰਾਤ ਸਥਾਨਕ ਆਈ.ਟੀ.ਆਈ ਨੇੜੇ ਇੱਕ ਸੀਮਿੰਟ ਦੇ ਕੈਮੀਕਲ ਦਾ ਭਰਿਆ ਕੈਂਟਰ ਪਲਟਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ | ਟਰੈਫ਼ਿਕ ਪੁਲਿਸ ਸੁਨਾਮ ਦੇ ਇੰਚਾਰਜ ਨਿਰਭੈ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦਸ ਕੁ ਵਜੇ ਚੀਮਾ ਤੋਂ ਮਹਿਲਾਂ ਵੱਲ ਜਾ ਰਿਹਾ ਸੀਮਿੰਟ ਦੇ ਕੈਮੀਕਲ ਦਾ ਕੈਂਟਰ ਸ਼ਹਿਰ ਦੇ ਫਲਾਈ ਓਵਰ ਤੋਂ ਉੱਤਰਦਿਆਂ ਅੱਗੇ ਜਾ ਰਹੀ ਭੂੰਗ ਵਾਲੀ ਟਰਾਲੀ 'ਚ ਵੱਜ ਕੇ ਆਈ.ਟੀ.ਆਈ ਸੁਨਾਮ ਨੇੜਲੇ ਸ਼ਹੀਦ ਊਧਮ ਸਿੰਘ ਦੇ ਬੁੱਤ 'ਤੇ ਗ਼ਲਤ ਸਾਈਡ ਤੋਂ ਜਾ ਕੇ ਅੱਗਿਓਾ ਆ ਰਹੇ ਟਰੱਕ ਨਾਲ ਟਕਰਾ ਕੇ ਪਲਟ ਗਿਆ | ਜਿਸ ਕਾਰਨ ਕੈਂਟਰ ਚਾਲਕ ਜ਼ਖਮੀ ਹੋ ਗਿਆ | ਟਰੈਫ਼ਿਕ ਇੰਚਾਰਜ ਨਿਰਭੈ ਸਿੰਘ ਨੇ ਕਿਹਾ ਕਿ ਭਾਵੇਂ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਹੋ ਗਿਆ ਪਰ ਕੈਂਟਰ ਪਲਟਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਜਿਤਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਆੜ੍ਹਤੀਆਂ ਵਲੋਂ ਓ. ਐਸ. ਡੀ. ਨਾਲ ਮੁਲਾਕਾਤ <br/> ਅਗਲੀ ਖ਼ਬਰ ਰੁਜ਼ਗਾਰ ਯੋਗਤਾ ਹੁਨਰ ਸਿਖਲਾਈ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।