15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸੂਫ਼ੀ ਮੇਲੇ ਦੇ ਵਿਚੋਂ ਝਲਕੀ ਮਲੇਰਕੋਟਲਾ ਦੀ 'ਅਮੀਰ ਵਿਰਾਸਤ' ਪਰ ਸਟਾਲ ਤੇ ਚੱਲ ਰਹੇ 'ਲੱਚਰ ਗੀਤ ਬਣੇ ਚਰਚਾ ਦਾ ਵਿਸ਼ਾ' <br/>

ਅਜੀਤ ਡੈਸਕ 15-02-2026
ਮਲੇਰਕੋਟਲਾ, 14 ਫਰਵਰੀ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਮਲੇਰਕੋਟਲਾ ਵਿਖੇ ਸੂਫ਼ੀ ਫ਼ੈਸਟੀਵਲ ਤੇ ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਮਹਿਲਾ ਸਵੈ-ਸਹਾਇਤਾ ਸਮੂਹਾਂ ਵਲੋਂ ਤਿਆਰ ਕੀਤੀਆਂ ਵਸਤਾਂ ਰਾਹੀਂ ਜਿੱਥੇ ਇੱਕ ਪਾਸੇ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਦਿੱਤਾ ਜਾ ਰਿਹਾ ਤੇ ਸੂਫ਼ੀ ਸੰਗੀਤ ਦੀਆਂ ਰੂਹਾਨੀ ਪੇਸ਼ਕਾਰੀਆਂ ਦਰਸ਼ਕਾਂ ਨੂੰ ਮੋਹ ਰਹੀਆਂ ਹਨ ਉਥੇ ਦੂਜੇ ਪਾਸੇ ਮੇਲੇ ਅੰਦਰ ਸਟਾਲ ਤੇ ਚੱਲ ਰਹੇ ਲੱਚਰ ਗੀਤ ਚਰਚਾ ਦਾ ਵਿਸ਼ਾ ਬਣ ਗਏ | ਸੂਫ਼ੀ ਮੇਲੇ ਅੰਦਰ ਲੱਗੀਆਂ ਪ੍ਰਦਰਸ਼ਨੀਆਂ ਮਲੇਰਕੋਟਲਾ ਦੀ ਅਮੀਰ ਸਭਿਆਚਾਰਕ ਧਰੋਹਰ, ਇਤਿਹਾਸਕ ਵਿਰਾਸਤ ਤੇ ਰਵਾਇਤੀ ਜੀਵਨ-ਸ਼ੈਲੀ ਨੂੰ ਜੀਵਤ ਰੂਪ ਵਿਚ ਪੇਸ਼ ਕਰ ਰਹੀਆਂ ਹਨ | ਨੌਜਵਾਨਾਂ ਦਾ ਕਹਿਣਾ ਸੀ ਕਿ ਜੇਕਰ ਅਜਿਹੇ ਸੱਭਿਆਚਾਰਕ ਉਪਰਾਲੇ ਨਿਰੰਤਰ ਕੀਤੇ ਜਾਣ ਤਾਂ ਕਿ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਦੇ ਨਾਲ ਮਜ਼ਬੂਤੀ ਨਾਲ ਜੁੜੀ ਰਹੇ | ਪ੍ਰਦਰਸ਼ਨੀ ਵਿਚ ਸੂਫ਼ੀ ਮੱਤ ਨਾਲ ਸਬੰਧਿਤ ਪ੍ਰਮੁੱਖ ਸੰਤਾਂ, ਕਵਾਲਾਂ ਤੇ ਲੇਖਕਾਂ ਦੀਆਂ ਤਸਵੀਰਾਂ ਦੇ ਨਾਲ-ਨਾਲ ਮਲੇਰਕੋਟਲਾ ਦੇ ਰਵਾਇਤੀ ਕਾਰੋਬਾਰਾਂ ਦੀ ਵੀ ਸੁੰਦਰ ਝਲਕ ਪੇਸ਼ ਕੀਤੀ ਗਈ | ਇਨ੍ਹਾਂ ਵਿਚ ਲੋਹੇ ਦੇ ਭਾਂਡੇ ਤਿਆਰ ਕਰਨ ਵਾਲੇ ਕਾਰੀਗਰ, ਰਵਾਇਤੀ ਜੁੱਤੀ ਸਾਜ਼, ਸਬਜ਼ੀਆਂ ਦਾ ਉਤਪਾਦਨ ਤੇ ਫ਼ੌਜੀ ਵਰਦੀਆਂ ਲਈ ਬੈਜ ਤਿਆਰ ਕਰਨ ਵਾਲੇ ਹੁਨਰਮੰਦ ਸ਼ਾਮਲ ਹਨ | ਮੇਲੇ ਅੰਦਰ ਲੱਗੀ ਇੱਕ ਸਟਾਲ ਤੇ ਚੱਲ ਰਹੇ ਲੱਚਰ ਗੀਤਾਂ ਨੂੰ ਲੈ ਕੇ ਜਦ ਉੱਥੇ ਹਾਜ਼ਰ ਕੁੱਝ ਸਿਆਣੇ ਸੱਜਣਾਂ ਨੇ ਇਤਰਾਜ਼ ਜ਼ਾਹਿਰ ਕੀਤਾ ਤਾਂ ਸਟਾਲ ਪ੍ਰਬੰਧਕਾਂ ਵਲੋਂ ਉੱਥੋਂ ਤੁਰੰਤ ਲੱਚਰ ਗੀਤਾਂ ਨੂੰ ਬੰਦ ਕਰਵਾ ਦਿੱਤਾ ਗਿਆ | ਕੀ ਅਜਿਹੇ ਗੀਤ ਵਜਾਉਣ ਵਾਲਿਆਂ ਨੂੰ ਇਸ ਗੱਲ ਦਾ ਭੋਰਾ ਭਰ ਵੀ ਖ਼ਿਆਲ ਨਹੀਂ ਕਿ ਇਹ ਸੂਫ਼ੀ ਮੇਲਾ ਕਿਸ ਮੰਤਵ ਲਈ ਕਰਵਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪਰੇਸ਼ਨ ਕੈਂਪ ਅੱਜ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਦੇ ਸਿਹਤ ਖੇਤਰ ਵਿਚ ਇਨਕਲਾਬੀ ਕਦਮ-ਕਾਂਝਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।