15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਬਰਸੀ 'ਤੇ ਵਿਸ਼ੇਸ਼-ਸੰਘਰਸ਼ੀ ਘੋਲਾਂ ਦਾ ਜਰਨੈਲ ਮਾਸਟਰ ਕਾਲੀਚਰਨ ਕੌਸ਼ਿਕ <br/>

ਮਾਸਟਰ ਕਾਲੀਚਰਨ ਕੌਸ਼ਿਕ ਦੀ ਫਾਈਲ ਫ਼ੋਟੋ | <br/> 15-02-2026
ਸੁਨਾਮ ਊਧਮ ਸਿੰਘ ਵਾਲਾ- ਸੁਨਾਮ ਹਲਕੇ ਅੰਦਰ ਸੰਘਰਸ਼ੀ ਘੋਲਾਂ ਦੇ ਜਰਨੈਲ ਵਜੋਂ ਜਾਣੇ ਜਾਂਦੇ ਮਾਸਟਰ ਕਾਲੀਚਰਨ ਕੌਸ਼ਿਕ ਦਾ ਜਨਮ ਦਸੰਬਰ 1936 ਵਿਚ ਮਾਤਾ ਬਗੀਰਥੀ ਦੇਵੀ ਦੀ ਕੁੱਖੋਂ, ਪੰਡਿਤ ਸੰਤ ਰਾਮ ਦੇ ਘਰ ਹੋਇਆ | ਕਮਜ਼ੋਰ ਆਰਥਿਕ ਹਾਲਤਾਂ ਦੇ ਚੱਲਦਿਆਂ ਜਿਵੇਂ ਤਿਵੇਂ ਦਸ ਜਮਾਤਾਂ ਕੀਤੀਆਂ ਤੇ ਕੁੱਝ ਦੇਰ ਟਿਊਬਵੈੱਲ ਕਾਰਪੋਰੇਸ਼ਨ ਵਿਚ ਨੌਕਰੀ ਕਰਨ ਉਪਰੰਤ ਆਪ ਸਰਕਾਰੀ ਅਧਿਆਪਕ ਭਰਤੀ ਹੋ ਗਏ | ਆਪ ਅਧਿਆਪਕਾਂ ਦੀ ਜਥੇਬੰਦੀ ਗੌਰਮਿੰਟ ਟੀਚਰ ਯੂਨੀਅਨ ਦੇ ਲਗਾਤਾਰ 12 ਸਾਲ ਜਨਰਲ ਸਕੱਤਰ ਰਹੇ | ਆਪ ਨੇ ਸਮਾਜ ਕਲਿਆਣ ਦਾ ਮਾਰਗ ਚੁਣਦਿਆਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਪੱਕੀ ਮੈਂਬਰਸ਼ਿਪ ਹਾਸਲ ਕੀਤੀ ਅਤੇ ਉੱਘੇ ਕਮਿਊਨਿਸਟ ਆਗੂਆਂ ਹਰਕਿ੍ਸ਼ਨ ਸਿੰਘ ਸੁਰਜੀਤ, ਸ੍ਰ. ਜੰਗੀਰ ਸਿੰਘ ਸੁਤੰਤਰ, ਜਥੇਦਾਰ ਹਰਦਿੱਤ ਸਿੰਘ ਭੱਠਲ, ਪੰਡਿਤ ਕਿਸੋਰੀ ਲਾਲ ਪ੍ਰੋ. ਬਲਵੰਤ, ਕਾਮਰੇਡ ਚੰਦ ਸਿੰਘ ਚੌਪੜਾ, ਕਾਮਰੇਡ ਘੁੰਮਣ ਉਗਰਾਹਾਂ, ਕਾਮਰੇਡ ਜੰਗੀਰ ਸਿੰਘ ਕੌਲੜੀ ਆਦਿ ਨਾਲ ਆਪਨੇ ਕਮਿਊਨਿਸਟ ਲਹਿਰ ਦੇ ਹਰ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ | ਕਾਮਰੇਡ ਕਾਲੀਚਰਨ ਕੌਸ਼ਿਕ ਲੋਕ ਸੰਘਰਸ਼ ਨੂੰ ਆਪਣੇ ਜੀਵਨ ਦਾ ਵੱਡਾ ਹਿੱਸਾ ਕਦੇ ਵੀ ਸਮਰਪਿਤ ਨਾ ਕਰ ਪਾਉਂਦੇ ਜੇ ਉਨ੍ਹਾਂ ਦੀ ਜੀਵਨ ਸਾਥਣ ਕੈਲਾਸ਼ ਦੇਵੀ ਦਾ ਸੱਚਾ ਸਾਥ ਨਾ ਹੁੰਦਾ | ਬਲਕਿ ਮਾਸਟਰ ਜੀ ਨੇ ਆਪਣੀ ਪਤਨੀ ਸ੍ਰੀਮਤੀ ਕੈਲਾਸ਼ ਦੇਵੀ ਨੂੰ ਵੀ ਰਾਜਨੀਤਿਕ ਤੌਰ 'ਤੇ ਜਾਗਰੂਕ ਕਰ ਕੇ ਮਾਰਕਸੀ ਪਾਰਟੀ ਦੀ ਮੈਂਬਰ ਬਣਾ ਲਿਆ ਸੀ ਤੇ ਉਹ ਵੀ ਪਾਰਟੀ ਵਲੋ ਸਮੇਂ ਸਮੇਂ ਵਿੱਢੇ ਜਾਂਦੇ ਸੰਘਰਸ਼ਾਂ ਵਿਚ ਸ਼ਾਮਲ ਹੁੰਦੇ ਰਹੇ | ਮਾਸਟਰ ਕਾਲੀਚਰਨ ਕੌਸ਼ਿਕ ਅਤੇ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਕੈਲਾਸ਼ ਦੇਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਸੀ.ਪੀ.ਆਈ. (ਐਮ) ਦੀ ਜ਼ਿਲ੍ਹਾ ਇਕਾਈ ਅਤੇ ਸਮੂਹ ਪਰਿਵਾਰ ਵਲੋਂ ਅੱਜ 15 ਫਰਵਰੀ ਦਿਨ ਐਤਵਾਰ ਨੂੰ ਸਥਾਨਕ ਕਾ. ਘੁੰਮਣ ਭਵਨ ਵਿਖੇ ਸ਼ਰਧਾਂਜਲੀ ਸਮਾਗਮ ਰੱਖਿਆ ਹੋਇਆ ਹੈ |
-ਰੁਪਿੰਦਰ ਸਿੰਘ ਸੱਗੂ

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲਾਂ ਦੀ ਆਪਸੀ ਏਕਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਤੇ ਸਿਧਾਂਤਾਂ ਅਨੁਸਾਰ-ਢੀਂਡਸਾ <br/> ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪਰੇਸ਼ਨ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।