15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸ਼ਿਵ ਭੋਲਾ ਨਿਸ਼ਕਾਮ ਸੇਵਾ ਸੰਮਤੀ ਨੇ ਲੋੜਵੰਦ ਪਰਿਵਾਰਾਂ ਦੀਆਂ 8 ਲੜਕੀਆਂ ਦੇ ਵਿਆਹ ਕਰਵਾਏ <br/>

ਅਜੀਤ ਡੈਸਕ 15-02-2026
ਧੂਰੀ, 14 ਫਰਵਰੀ (ਲਖਵੀਰ ਸਿੰਘ ਧਾਂਦਰਾ) - ਸ਼ਿਵ ਭੋਲਾ ਨਿਸ਼ਕਾਮ ਸੇਵਾ ਸੰਮਤੀ ਧੂਰੀ ਵਲੋਂ ਬੀਤੇ ਕੱਲ੍ਹ ਮੰਗਲਾ ਆਸ਼ਰਮ ਵਿਖੇ ਕਰਵਾਏ ਗਏ 21 ਵੇਂ ਵਿਆਹ ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਦੀਆਂ 8 ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ | ਇਸ ਮੌਕੇ ਧਾਰਮਿਕ ਰੀਤੀ ਰਿਵਾਜ ਅਨੁਸਾਰ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ | ਸੰਮਤੀ ਦੇ ਪ੍ਰਧਾਨ ਰਮੇਸ਼ ਕੁਮਾਰ ਗਰਗ ਦੀ ਅਗਵਾਈ ਹੇਠ ਜਿੱਥੇ ਆਈਆਂ ਬਰਾਤਾਂ ਦਾ ਸਵਾਗਤ ਕੀਤਾ ਗਿਆ ਉੱਥੇ ਹਰੇਕ ਜੋੜੇ ਨੂੰ ਤੋਹਫ਼ੇ ਦੇ ਰੂਪ 'ਚ ਟਰੰਕ, ਪੇਟੀ, ਮੇਜ਼, ਕੁਰਸੀਆਂ, ਸੂਟ, ਡਵਲ ਬੈੱਡ ਤੇ ਗਹਿਣਿਆਂ ਸਮੇਤ ਘਰੇਲੂ ਵਰਤੋਂ ਦਾ ਸਮਾਨ ਦਿੱਤਾ ਗਿਆ | ਰਮੇਸ਼ ਗਰਗ ਨੇ ਕਿਹਾ ਕਿ ਇਸ ਤੋਂ ਇਲਾਵਾ ਸਾਲ ਵਿਚ ਲੋੜਵੰਦ ਪਰਿਵਾਰਾਂ ਦੀਆਂ 20 ਤੋਂ 25 ਲੜਕੀਆਂ ਨੂੰ ਜ਼ਰੂਰਤ ਦਾ ਸਮਾਨ ਦਿੱਤਾ ਜਾਂਦਾ ਹੈ, ਹਰ ਸਾਲ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ | ਇਸ ਮੌਕੇ ਭਾਜਪਾ ਆਗੂ ਪ੍ਰੋ. ਓਾਕਾਰ ਸਿੰਘ ਸਿੱਧੂ, ਸਟੇਜ ਸਕੱਤਰ ਸੇਵਾ ਮੁਕਤ ਡੀ.ਪੀ.ਆਰ.ਓ. ਮਨਜੀਤ ਸਿੰਘ ਬਖ਼ਸ਼ੀ, ਸੰਮਤੀ ਦੇ ਸਮੂਹ ਅਹੁਦੇਦਾਰ, ਰਣਜੀਤ ਸਿੰਘ ਰੰਧਾਵਾ ਕਾਤਰੋਂ ਹਲਕਾ ਇੰਚਾਰਜ ਅਕਾਲੀ ਦਲ ਬਾਦਲ ਧੂਰੀ, ਸਤਿੰਦਰ ਸਿੰਘ ਚੱਠਾ, ਜਤਿੰਦਰ ਸਿੰਘ ਸੋਨੀ ਮੰਡੇਰ, ਚੇਅਰਮੈਨ ਅਸ਼ੋਕ ਕੁਮਾਰ ਜਿੰਦਲ, ਚੇਅਰਮੈਨ ਮਾ. ਭਰਤ ਲਾਲ, ਉਪ ਪ੍ਰਧਾਨ ਰਜਿੰਦਰ ਪਾਲ, ਸੁਸ਼ੀਲ ਗੁਲਸ਼ਨ ਕੁਮਾਰ, ਖ਼ਜ਼ਾਨਚੀ ਹਰਦਵਾਰੀ ਧਿਰ, ਦਫ਼ਤਰ ਸੈਕਟਰੀ ਹਰਗੋਪਾਲ ਗੋਇਲ, ਸਟੋਰ ਕੀਪਰ-ਵਿਨੋਦ ਗੋਇਲ, ਅਸ਼ੋਕ ਕੁਮਾਰ, ਮੁੱਖ ਸਲਾਹਕਾਰ ਦਵਿੰਦਰ ਗੁਪਤਾ, ਨਰੇਸ਼ ਕੁਮਾਰ, ਸੈਕਟਰੀ ਸਲਾਹਕਾਰ ਐਡਵੋਕੇਟ ਹਰਸ਼ ਜਿੰਦਲ, ਕੈਪਟਨ ਰਕੇਸ਼ ਜੈਨ, ਅਜੈ ਕੁਮਾਰ, ਲੰਗਰ ਇੰਚਾਰਜ ਜਸਵਿੰਦਰ ਸਿੰਘ, ਮੈਂਬਰ ਮਹੇਸ਼ ਜਿੰਦਲ, ਅਵਿ ਜਿੰਦਲ, ਬਿਰਜ ਭੂਸ਼ਨ, ਪਵਨ ਗਰਗ, ਹੁਕਮ ਚੰਦ, ਦੇਵ ਰਾਜ, ਸੁਰਿੰਦਰ ਵਰਮਾ, ਅਸ਼ੀਸ਼ ਗਰਗ, ਰਕੇਸ਼ ਲਾਲੂ ਪਵਨ ਬਾਂਸਲ, ਸ਼ੀਨਾਂ ਰਾਣੀ, ਮਮਤਾ ਰਾਣੀ, ਕਿਰਨਾਂ ਰਾਣੀ ਆਦਿ ਹਾਜ਼ਰ ਸਨ | ਅਗਰਵਾਲ ਸਭਾ ਸੰਗਰੂਰ ਦੀ ਕੋਰ ਕਮੇਟੀ ਮੈਂਬਰ ਵਿਜੈ ਕੁਮਾਰ ਸਿੰਗਲਾ ਸ਼ੇਰਪੁਰ ਵਾਲੇ ਅਤੇ ਦਿਨੇਸ਼ ਗਰਗ ਧੂਰੀ ਵਾਲੇ ਨੇ ਸ਼ਿਵ ਭੋਲਾ ਨਿਸ਼ਕਾਮ ਸੇਵਾ ਸੰਮਤੀ ਧੂਰੀ ਦੇ ਪ੍ਰਧਾਨ ਰਮੇਸ਼ ਕੁਮਾਰ ਗਰਗ ਦੇ ਯਤਨਾਂ ਸਦਕਾ ਕੀਤੇ ਜਾ ਰਹੇ ਇਸ ਕਾਰਜ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਖਨੌਰੀ ਸ਼ਹਿਰ ਦੇ ਲੋਕਾਂ ਲਈ ਸੀ.ਐਮ. ਦੀ ਯੋਗਸ਼ਾਲਾ ਬਣੀ ਤੰਦਰੁਸਤ ਜੀਵਨਸ਼ੈਲੀ ਦਾ ਆਧਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।