28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਦਾ ਗਠਨ <br/>

ਅਜੀਤ ਡੈਸਕ 16-02-2026
ਸੰਗਰੂਰ, 15 ਫਰਵਰੀ (ਧੀਰਜ ਪਸੋਰੀਆ)-ਇਨਕਲਾਬੀ ਲੇਖਕਾਂ ਬਲਬੀਰ ਲੌਂਗੋਵਾਲ ਤੇ ਇਤਿਹਾਸਕਾਰ ਰਾਕੇਸ਼ ਸੁਨਾਮ ਦੀ ਅਗਵਾਈ ਵਿਚ ਹਮ ਖਿਆਲੀ ਸ਼ਖ਼ਸੀਅਤਾਂ ਦੀ ਆਮ ਇਕੱਤਰਤਾ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਈ | ਮੀਟਿੰਗ 'ਚ ਬਲਬੀਰ ਲੌਂਗੋਵਾਲ ਵਲੋਂ ਰਸਮੀ ਤੌਰ 'ਤੇ 'ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ' ਦੇ ਗਠਨ ਦਾ ਪ੍ਰਸਤਾਵ ਰੱਖਿਆ ਅਤੇ ਇਸ ਮੰਚ ਦੇ ਗਠਨ ਦੀ ਲੋੜ ਦੀ ਪਿੱਠ ਭੂਮੀ ਅਤੇ ਐਲਾਨਨਾਮਾ ਵਿਚਾਰ ਹਿਤ ਪੇਸ਼ ਕੀਤਾ, ਜਿਸ ਨੂੰ ਭਰਪੂਰ ਵਿਚਾਰ ਚਰਚਾ ਤੋਂ ਬਾਅਦ ਪਾਸ ਕੀਤਾ | ਸੰਵਿਧਾਨ ਬਣਾਉਣ ਲਈ ਸਰਬ ਸੰਮਤੀ ਨਾਲ ਛੇ ਮੈਂਬਰੀ ਕਮੇਟੀ ਬਣਾਈ ਗਈ, ਜਿਸ 'ਚ ਬਲਬੀਰ ਲੌਂਗੋਵਾਲ, ਰਾਕੇਸ਼ ਸੁਨਾਮ, ਪਵਨ ਸ਼ਰਮਾ, ਦਰਸ਼ਨ ਸੁਨਾਮ, ਲਾਭ ਛਾਜਲਾ ਤੇ ਪ੍ਰੇਮ ਸਰੂਪ ਛਾਜਲੀ ਨੂੰ ਸ਼ਾਮਿਲ ਕੀਤਾ | ਸਥਾਈ ਕਾਰਜਕਾਰੀ ਕਮੇਟੀ ਬਣਨ ਤੱਕ ਐਡਹਾਕ ਕਮੇਟੀ ਦਾ ਗਠਨ ਕੀਤਾ, ਜਿਸ 'ਚ ਬਲਬੀਰ ਲੌਂਗੋਵਾਲ ਨੂੰ ਪ੍ਰਧਾਨ, ਰਾਕੇਸ਼ ਸੁਨਾਮ ਨੂੰ ਸਕੱਤਰ, ਜੁਝਾਰ ਲੌਂਗੋਵਾਲ ਨੂੰ ਮੀਤ ਪ੍ਰਧਾਨ, ਲਾਭ ਛਾਜਲਾ ਨੂੰ ਵਿੱਤ ਸਕੱਤਰ ਅਤੇ ਜਸਬੀਰ ਨਮੋਲ ਨੂੰ ਪ੍ਰੈੱਸ ਸਕੱਤਰ ਦੇ ਤੌਰ 'ਤੇ ਸ਼ਾਮਿਲ ਕੀਤਾ | ਮੀਟਿੰਗ 'ਚ ਗੁਰਚਰਨ ਖੋਖਰ, ਸੁਖਜਿੰਦਰ ਸੰਗਰੂਰ, ਰਾਮਪਾਲ ਸ਼ਰਮਾ, ਗੁਰਦੀਪ ਲਹਿਰਾ, ਹਰਗੋਬਿੰਦ ਸ਼ੇਰਪੁਰ, ਹਰਭਗਵਾਨ ਗੁਰਨੇ, ਸੁਰਿੰਦਰ ਕੁਮਾਰ ਤੇ ਤਾਰਾ ਸਿੰਘ ਨੇ ਭਾਗ ਲਿਆ |

ਪਿਛਲੀ ਖ਼ਬਰ ਭਾਜਪਾ ਆਮ ਆਦਮੀ ਦੇ ਵਿਧਾਇਕਾਂ ਨੂੰ ਖ਼ਰੀਦ ਨਹੀਂ ਸਕਦੀ-ਚੀਮਾ <br/> ਅਗਲੀ ਖ਼ਬਰ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ ਸਾਰੇ ਕੱਚੇ ਵਰਕਰਾਂ ਨੂੰ ਪੱਕਾ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।